ਖੁਸ਼ੀਆਂ ਦੀ ਅਨੋਖੀ ਸੌਗਾਤ ਹੈ ‘ਸੱਚੀ ਸ਼ਿਕਸ਼ਾ’ ਪੱਤ੍ਰਿਕਾ

sachi shiksha

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਨਮੋਲ ਬਚਨ: ਇਹ ਤੁਹਾਡੇ ਲਈ ਪੂਰੇ ਮਹੀਨੇ ਦੀਆਂ ਖੁਸ਼ੀਆਂ ਲੈ ਕੇ ਆਉਂਦੀ ਹੈ

ਸੱਚੀ ਸ਼ਿਕਸ਼ਾ ਪੱਤ੍ਰਿਕਾ Sachi shiksha Magazine ਆਪਣੇ-ਆਪ ’ਚ ਇੱਕ ਅਨੋਖਾ ਯਤਨ ਹੈ ਜਿਸ ’ਚ ਗਿਆਨ ਦਾ ਭੰਡਾਰ ਸਮਾਇਆ ਹੋਇਆ ਹੈ। ਪਾਠਕਾਂ ਲਈ ਬਿਹਤਰ ਸਿੱਖਿਆ, ਸਿਹਤ, ਕੈਰੀਅਰ, ਮਹਿਲਾ ਸਸ਼ਕਤੀਕਰਨ, ਖੇਤੀਬਾੜੀ, ਘਰ-ਪਰਿਵਾਰ, ਸਮਾਜ-ਸੇਵੀ ਯੋਜਨਾਵਾਂ ਤੋਂ ਇਲਾਵਾ ਰੋਜ਼ਾਨਾ ਜੀਵਨ ਨਾਲ ਜੁੜੀਆਂ ਕਈ ਜਾਣਕਾਰੀਆਂ ਉਪਲੱਬਧ ਕਰਵਾਈਆਂ ਜਾਂਦੀਆਂ ਹਨ। ਇਹ ਸੱਚੀ ਸ਼ਿਕਸ਼ਾ ਰੂਹਾਨੀਅਤ ਦਾ ਅਨਮੋਲ ਖਜ਼ਾਨਾ ਹੈ, ਜੋ ਡੇਰਾ ਸੱਚਾ ਸੌਦਾ ਦਾ ਮਾਨਵੀ ਸੰਦੇਸ਼ ਜਨ-ਜਨ ਤੱਕ ਪਹੁੰਚਾਉਂਦੀ ਹੈ।

ਇਨਸਾਨੀਅਤ ਦੇ ਨਾਲ ਜੀਵਨ ਦੇ ਅਨੇਕਾਂ ਵਿਸ਼ੇ ਸਮੇਟੇ ਇਹ ਮੈਗਜੀਨ

ਸੱਚੀ ਸ਼ਿਕਸ਼ਾ ਦਾ ਮੁੱਖ ਉਦੇਸ਼ ਲੋਕਾਂ ’ਚ ਜਾਗਰੂਕਤਾ ਲਿਆਉਂਦੇ ਹੋਏ ਸਮਾਜ ’ਚ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਵਿਸਤਾਰ ਮਿਲੇ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਸਤੰਬਰ 1998 ਨੂੰ ਸੱਚੀ ਸ਼ਿਕਸ਼ਾ ਦਾ ਸ਼ੁੱਭ ਆਰੰਭ ਕੀਤਾ ਗਿਆ। ਪੂਜਨੀਕ ਗੁਰੂ ਜੀ ਨੇ ਇਸ ਨੂੰ ਸਮਾਜ ਲਈ ਅਨਮੋਲ ਤੋਹਫ਼ਾ ਦੱਸਦੇ ਹੋਏ ਬਚਨ ਫਰਮਾਏ ਕਿ ਇਹ ਤੁਹਾਡੇ ਲਈ ਪੂਰੇ ਮਹੀਨੇ ਦੀਆਂ ਖੁਸ਼ੀਆਂ ਲੈ ਕੇ ਆਉਂਦੀ ਹੈ। ਖਾਸ ਗੱਲ ਇਹ ਵੀ ਹੈ ਕਿ ਸੱਚੀ ਸ਼ਿਕਸ਼ਾ ਤਿੰਨ ਭਾਸ਼ਾਵਾਂ ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੁੰਦੀ ਹੈ। ਪਠਾਕਾਂ ਨੇ ਤਿੰਨਾ ਐਡੀਸ਼ਨਾਂ ਨੂੰ ਬਹੁਤ ਪਸੰਦ ਕੀਤਾ ਹੈ।

ਸਾਫ਼-ਸੁਥਰੇ ਸਮਾਜ ਦੇ ਨਿਮਾਰਣ ਦਾ ਸੰਦੇਸ਼ ਦਿੰਦੀ ਇਸ ਪੱਤ੍ਰਿਕਾ ਨੇ ਆਪਣੇ ਆਦਰਸ਼ਾਂ ਅਤੇ ਮੁੱਲਾਂ ਦੇ ਤੌਰ ’ਤੇ ਦੇਸ਼-ਵਿਦੇਸ਼ ’ਚ ਆਪਣੀ ਇੱਕ ਵੱਖਰੀ ਪਛਾਣ ਬਣਾ ਰੱਖੀ ਹੈ। ਸੱਚੀ ਸ਼ਿਕਸ਼ਾ ਆਪਣੇ ਪਾਠਕਾਂ ਲਈ ਸਮੇਂ-ਸਮੇਂ ’ਤੇ ਬੰਪਰ ਇਨਾਮੀ ਸਕੀਮਾਂ ਵੀ ਲੈ ਕੇ ਆਉਂਦੀ ਹੈ। ਸੱਚੀ ਸ਼ਿਕਸ਼ਾ ਆਉਂਦੇ ਸਤੰਬਰ ਮਹੀਨੇ ’ਚ 25 ਸਾਲਾਂ ਦਾ ਸੁਨਹਿਰੀ ਸਫ਼ਰ ਪੂਰਾ ਕਰਨ ਵਾਲੀ ਹੈ। ਪੂਜਨੀਕ ਗੁਰੂ ਸੰਤ ਡਾ. ਐੱਮਐੱਸ ਜੀ ਦੇ ਪਵਿੱਤਰ ਚਰਨਾਂ ’ਚ ਅਰਜ਼ ਹੈ ਕਿ ਸੱਚੀ ਸ਼ਿਕਸ਼ਾ ਇਸੇ ਤਰ੍ਹਾਂ ਨਿੱਤ ਨਵੀਆਂ ਬੁਲੰਦੀਆਂ ਨੂੰ ਛੂਹੇ ਅਤੇ ਡੇਰਾ ਸੱਚਾ ਸੌਦਾ ਦੇ ਪਾਕਿ-ਪਵਿੱਤਰ ਸੰਦੇਸ਼ ਨੂੰ ਦੁਨੀਆਂ ਭਰ ’ਚ ਪਹੁੰਚਾਉਂਦੀ ਰਹੇ।

ਸੱਚੀ ਸ਼ਿਕਸ਼ਾ ਵੈੱਬਸਾਈਟਾਂ ’ਤੇ ਵੀ ਉਪਲੱਬਧ ਹੈ:-