SA Vs AFG : ਅਜ਼ਮਤੁੱਲਾ ਸੈਂਕੜਾ ਤੋਂ ਖੁੰਝੇ, ਦੱਖਣੀ ਅਫਰੀਕਾ ਨੂੰ ਦਿੱਤਾ 245 ਦੌੜਾਂ ਦਾ ਟੀਚਾ

SA Vs AFG
SA Vs AFG : ਅਜ਼ਮਤੁੱਲਾ ਸੈਂਕੜਾ ਤੋਂ ਖੁੰਝੇ, ਦੱਖਣੀ ਅਫਰੀਕਾ ਨੂੰ ਦਿੱਤਾ 245 ਦੌੜਾਂ ਦਾ ਟੀਚਾ

SA Vs AFG : ਅਜ਼ਮਤੁੱਲਾ ਓਮਰਜ਼ਈ ਨੇ ਨਾਬਾਦ 97 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ

  • ਕੂਟਜੀ ਨੇ 4 ਵਿਕਟਾਂ ਲਈਆਂ

ਅਹਿਮਦਾਬਾਦ । SA Vs AFG ਵਿਸ਼ਵ ਕੱਪ 2023 ਦਾ 42ਵਾਂ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ ਵਿਚਾਲੇ ਖੇਡਿਆ ਜਾ ਰਿਹਾ ਹੈ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ 10 ਵਿਕਟਾਂ ਗੁਆ ਕੇ 244 ਦੌੜਾਂ ਦਾ ਟੀਚਾ ਦਿੱਤਾ ਹੈ।

ਅਜ਼ਮਤੁੱਲਾ ਓਮਰਜ਼ਈ ਨੇ ਨਾਬਾਦ 97 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਹਾਲਾਂਕਿ ਅਫਗਾਨਿਸਤਾਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਟੀਮ ਨੇ ਪਹਿਲੇ ਪਾਵਰਪਲੇ ‘ਚ ਦੋ ਵਿਕਟਾਂ ਗੁਆ ਦਿੱਤੀਆਂ। ਟੀਮ ਦੇ ਸਲਾਮੀ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ 9ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਅਤੇ ਇਬਰਾਹਿਮ ਜ਼ਾਦਰਾਨ 10ਵੇਂ ਓਵਰ ਦੀ ਤੀਜੀ ਗੇਂਦ ‘ਤੇ ਆਊਟ ਹੋ ਗਏ। ਟੀਮ ਨੇ ਪਹਿਲੇ 10 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ 41 ਦੌੜਾਂ ਬਣਾਈਆਂ।

SA Vs AFG

ਇਹ ਵੀ ਪੜ੍ਹੋ : ਬੰਬੀਹਾ ਗੈਂਗ ਦੇ 3 ਸ਼ਾਰਪ ਸ਼ੂਟਰ ਹਥਿਆਰਾਂ ਸਮੇਤ ਗ੍ਰਿਫਤਾਰ

 SA Vs AFG ਇਸ ਤੋਂ ਬਾਅਦ ਵਿਕਟਾਂ ਡਿੱਗਦੀਆਂ ਗਈਆਂ ਇੱਕ ਸਮੇਂ ਟੀਮ ਦਾ ਸਕੋਰ 173/7 ਹੋ ਗਿਆ ਸੀ ਇੰਜ ਲੱਗ ਰਿਹਾ ਸੀ ਟੀਮ 200 ਦਾ ਅੰਕੜਾ ਵੀ ਨਹੀਂ ਛੋਹ ਸਕੀ ਪਰ ਰਹਿਮਤ ਸ਼ਾਹ 26 ਅਤੇ ਰਾਸ਼ਿਦ ਖਾਨ 14 ਨੇ ਛੋਟੀਆਂ ਪਰ ਉਪਯੋਗੀ ਪਾਰੀਆਂ ਖੇਡੀਆਂ। ਰਹਿਮਤ ਨੇ ਅਜ਼ਮਤੁੱਲਾ ਉਮਰਜ਼ਈ ਨਾਲ 49 ਦੌੜਾਂ ਅਤੇ ਰਾਸ਼ਿਦ ਨਾਲ 44 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ। ਇਨ੍ਹਾਂ ਸਾਂਝੇਦਾਰੀ ਦੇ ਦਮ ‘ਤੇ ਹੀ ਟੀਮ ਨੇ ਚੁਣੌਤੀਪੂਰਨ ਟੀਚਾ ਦਿੱਤਾ। ਦੱਖਣੀ ਅਫਰੀਕਾ ਵੱਲੋਂ ਜੇਰਾਲਡ ਕੂਟਜ਼ੀ ਨੇ 4 ਵਿਕਟਾਂ ਲਈਆਂ, ਜਦੋਂਕਿ ਕੇਸ਼ਵ ਮਹਾਰਾਜ ਅਤੇ ਲੁੰਗੀ ਨਗਿਡੀ ਨੇ 2-2 ਵਿਕਟਾਂ ਹਾਸਲ ਕੀਤੀਆਂ। SA Vs AFG