ਸੱਤਾਧਾਰੀ ਪਾਰਟੀਆਂ ਅਕਾਲੀ ਦਲ ਦੇ ਹਸ਼ਰ ਤੋਂ ਸਬਕ ਲੈਣ : ਮਹੇਸਰੀ

Ruling, Parties, Lessons, Akali Dal,  Mahesri

ਗੁਰਦਾਸਪੁਰ (ਸੱਚ ਕਹੂੰ ਨਿਊਜ਼)। ਭਾਰਤੀ ਕਮਿਊਨਿਸਟ ਪਾਰਟੀ ਦੀਨਾਨਗਰ ਵੱਲੋਂ ਟਰੇਡ ਯੂਨੀਅਨ ਆਗੂ ਕਾਮਰੇਡ ਸੰਗਤ ਸਿੰਘ ਕਾਹਲੋਂ ਦੀ 16ਵੀਂ ਬਰਸੀ ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਅਵਾਂਖਾ ਵਿਖੇ ਕਾਮਰੇਡ ਸੁਖਦੇਵ ਸਿੰਘ ਕਾਹਲੋਂ ਦੀ ਪ੍ਰਧਾਨਗੀ ਹੇਠ ਮਨਾਈ ਗਈ। ਇਸ ਮੌਕੇ ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਬਰਾੜ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਸੁਖਜਿੰਦਰ ਮਹੇਸਰੀ ਸਮੇਤ ਕਈ ਹੋਰ ਵੱਡੇ ਨੇਤਾਵਾਂ ਨੇ ਕਾਮਰੇਡ ਸੰਗਤ ਸਿੰਘ ਕਾਹਲੋਂ ਨੂੰ ਸ਼ਰਧਾਂਜਲੀ ਭੇਟ ਕੀਤੀ। (Mahesri)

ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਨੇ ਚੋਣਾਂ ਦੇ ਦਿਨਾਂ ‘ਚ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਤਾਂ ਹਾਸਲ ਕਰ ਲਈ ਪਰ ਉਹ ਲੋਕਾਂ ਨਾਲ ਕੀਤੇ ਚੋਣ ਵਾਅਦਿਆਂ ਨੂੰ ਪੂਰਾ ਕਰਨ ‘ਚ ਪੂਰੀ ਤਰਾਂ ਨਾਲ ਫ਼ੇਲ੍ਹ ਸਾਬਤ ਹੋਈਆਂ ਹਨ। ਜਿਸ ਕਾਰਨ ਲੋਕ ਖ਼ੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨਾਂ ਕਿਹਾ ਕਿ ਝੂਠ ਦੇ ਸਹਾਰੇ ਬਣੀਆਂ ਸਰਕਾਰਾਂ ਬਹੁਤੇ ਦਿਨ ਟਿਕ ਨਹੀਂ ਸਕਦੀਆਂ ਅਤੇ ਇੱਕ ਦਿਨ ਇਨਾਂ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਵੇਗਾ ਅਤੇ ਲੋਕ ਖੱਬੀ ਲਹਿਰ ਦੇ ਰੂਪ ‘ਚ ਤੀਸਰੀ ਧਿਰ ਨੂੰ ਸੱਤਾ ਦੀ ਚਾਬੀ ਸੌਪਣਗੇ। (Mahesri)

ਸੁਖਜਿੰਦਰ ਮਹੇਸਰੀ ਨੇ ਕਿਹਾ ਕਿ 70 ਲੱਖ ਦੇ ਕਰੀਬ ਨੌਜਵਾਨ ਲੜਕੇ-ਲੜਕੀਆਂ ਪੰਜਾਬ ਅੰਦਰ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ, ਜਿਨਾਂ ਦੀ ਬਾਂਹ ਫੜਣ ਨੂੰ ਪੰਜਾਬ ਸਰਕਾਰ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਵੀ 10 ਸਾਲ ਪੰਜਾਬ ਨੂੰ ਲੁੱਟਣ ਤੋਂ ਸਿਵਾਏ ਕੁਝ ਨਹੀਂ ਕੀਤਾ ਅਤੇ ਦੋ ਵਾਰ ਝੂਠ ਦੇ ਸਹਾਰੇ ਸੱਤਾ ਦਾ ਸੁੱਖ ਭੋਗ ਗਏ ਪਰ ਅਖ਼ੀਰ ਜਨਤਾ ਦੀ ਮਾਰ ਨੇ ਉਨਾਂ ਨੂੰ ਅਰਸ਼ ਤੋਂ ਲਿਆ ਕੇ ਫ਼ਰਸ਼ ‘ਤੇ ਸੁੱਟ ਦਿੱਤਾ। ਉਨਾਂ ਕਿਹਾ ਕਿ ਮੌਜੂਦਾ ਸੱਤਾਧਾਰੀ ਪਾਰਟੀਆਂ ਨੂੰ ਅਕਾਲੀ ਦਲ ਦੇ ਹਸ਼ਰ ਤੋਂ ਸਬਕ ਲੈਣਾ ਚਾਹੀਦਾ ਹੈ। ਇਸ ਦੌਰਾਨ ਸੂਬਾ ਸਕੱਤਰ ਸੁਭਾਸ਼ ਕੈਰੇ, ਜ਼ਿਲਾ ਆਗੂ ਬਲਬੀਰ ਸਿੰਘ ਕੱਤੋਵਾਲ, ਹਰਚਰਨ ਸਿੰਘ ਔਜਲਾ, ਜਸਬੀਰ ਸਿੰਘ ਕੱਤੋਵਾਲ, ਡਾ. ਗੁਰਚਰਨ ਗਾਂਧੀ ਅਤੇ ਠਾਕੁਰ ਧਿਆਨ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। (Mahesri)