ਹਰਵਿੰਦਰ ਸਿੰਘ ਬੜਿੰਗ ਬਣਿਆ ਕਿਸਾਨਾਂ ਲਈ ਮਿਸਾਲ

Harvinder Singh, Boing, Became, Example, Farmers

ਭਾਰਤ ਸਰਕਾਰ ਵੱਲੋਂ ਸਨਮਾਨਿਤ ਕੀਤੇ ਜਾਣ ‘ਤੇ ਹਰਵਿੰਦਰ ਸਿੰਘ ਬਾਗੋ-ਬਾਗ

  • ਪਿਛਲੇ ਚਾਰ ਸਾਲਾਂ ਤੋਂ ਨਹੀਂ ਲਾ ਰਿਹਾ ਝੋਨੇ ਦੀ ਪਰਾਲੀ ਨੂੰ ਅੱਗ

ਬਰਨਾਲਾ (ਰਾਜਿੰਦਰ ਸ਼ਰਮਾ)। ਜਦੋਂ ਇਨਸਾਨ ਦੇ ਇਰਾਦੇ ਦ੍ਰਿੜ ਹੋਣ ਤਾਂ ਮੰਜ਼ਿਲਾਂ ਸਰ ਕਰਨੀਆਂ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਇਨ੍ਹਾਂ ਹੀ ਦ੍ਰਿੜ ਇਰਾਦਿਆਂ ਦੀ ਮਿਸਾਲ ਕਾਇਮ ਕੀਤੀ ਹੈ ਬਰਨਾਲਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਦੇ ਅਗਾਂਹਵਧੂ ਕਿਸਾਨ ਹਰਵਿੰਦਰ ਸਿੰਘ ਬੜਿੰਗ ਨੇ ਇਸ ਨੇ ਵਾਤਾਵਰਨ ਨੂੰ ਬਚਾਉਣ ਲਈ ਕਣਕ ਦੇ ਨਾੜ ਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦਾ ਦ੍ਰਿੜ ਨਿਸ਼ਚਾ ਕੀਤਾ ਤੇ ਅੱਜ ਇਸੇ ਨਿਸ਼ਚੇ ਸਦਕਾ ਜਿੱਥੇ ਉਸ ਨੂੰ ਭਾਰਤ ਸਰਕਾਰ ਦੁਆਰਾ ਕੌਮੀ ਸਨਮਾਨ ਹਾਸਲ ਹੋਇਆ ਹੈ ਉੱਥੇ ਹੀ ਉਹ ਹੋਰ ਕਿਸਾਨਾਂ ਲਈ ਵੀ ਮਿਸਾਲ ਬਣਿਆ ਹੈ । ਵਾਤਾਵਰਨ ਨੂੰ ਸ਼ੁੱਧ ਰੱਖਣ ‘ਚ ਯੋਗਦਾਨ ਪਾਉਣ ਬਦਲੇ ਭਾਰਤੀ ਅਨੁਸੰਧਾਨ ਪ੍ਰੀਸ਼ਦ ਪੂਸਾ ਨਵੀਂ ਦਿੱਲੀ ਵੱਲੋਂ 9 ਸਤੰਬਰ ਨੂੰ ਸਨਮਾਨਿਤ ਕੀਤਾ ਜਾ ਚੁੱਕਾ, ਬਰਨਾਲਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਦਾ ਇੱਕ ਅਗਾਂਹਵਧੂ ਕਿਸਾਨ ਹਰਵਿੰਦਰ ਸਿੰਘ ਬੜਿੰਗ।

ਜੋ ਕਿ 67 ਕਿੱਲ੍ਹਿਆਂ ਦੀ ਖੇਤੀ ਕਰਦਾ ਹੈ ਪ੍ਰੰਤੂ ਚਾਰ ਸਾਲ ਤੋਂ ਉਹ ਕਣਕ ਦੇ ਨਾੜ ਤੇ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਉਂਦਾ ਇਸ ਕਿਸਾਨ ਨਾਲ ਮੁਲਾਕਾਤ ਕਰਨ ‘ਤੇ ਉਸ ਨੇ ਦੱਸਿਆ ਕਿ ਉਹ ਬਹੁਤਾ ਪੜ੍ਹਿਆ ਲਿਖਿਆ ਨਹੀਂ ਹੈ ਉਸ ਨੇ ਦੱਸਿਆ ਕਿ ਛੋਟੀ ਉਮਰ ‘ਚ ਹੀ ਬਾਪ ਦਾ ਸਾਇਆ ਸਿਰ ਤੋਂ ਉੱਠ ਜਾਣ ਕਾਰਨ ਉਸ ਨੂੰ ਖੇਤੀਬਾੜੀ ਵੱਲ ਆਉਣਾ ਪਿਆ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਉਹ ਹਰ ਰੋਜ਼ ਆਪਣੇ ਦਿਮਾਗ ‘ਚ ਕੁਝ ਨਾ ਕੁਝ ਸੋਚਦਾ ਰਹਿੰਦਾ ਸੀ ਉਸ ਨੇ ਦੱਸਿਆ ਕਿ ਇੰਕ ਦਿਨ ਉਸ ਨੇ ਅਖਬਾਰ ‘ਚ ਪੜ੍ਹਿਆ ਸੀ ਕਿ ਜਗਦੀਪ ਸਿੰਘ ਕਨੋਈ ਜੋ ਕਿ ਤੇਰਾਂ ਸਾਲਾਂ ਤੋਂ ਪਰਾਲੀ ਤੇ ਨਾੜ ਨੂੰ ਅੱਗ ਨਹੀਂ ਲਾਉਂਦਾ ਪ੍ਰੰਤੂ ਫਿਰ ਵੀ ਉਹ ਨਵੀਆਂ ਤਕਨੀਕਾਂ ਨਾਲ ਖੇਤੀਬਾੜੀ ‘ਚੋਂ ਵਧੀਆ ਮੁਨਾਫਾ ਕਮਾ ਰਿਹਾ ਹੈ।

ਇਹ ਵੀ ਪੜ੍ਹੋ : ਸੀਨੀਅਰ ਸਿਟੀਜਨ ਸੇਵਿੰਗ ਸਕੀਮ ਬਜ਼ੁਰਗਾਂ ਲਈ ਬਣੀ ਰਾਮਬਾਣ

ਇਸੇ ਗੱਲ ਤੋਂ ਪ੍ਰੇਰਨਾ ਲੈ ਕੇ ਉਸ ਨੇ ਵੀ ਚਾਰ ਸਾਲਾਂ ਤੋਂ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਲਾਉਣੀ ਬੰਦ ਕਰ ਦਿੱਤੀ ਹੈ ਉਸ ਨੇ ਦੱਸਿਆ ਕਿ ਉਹ ਕਣਕ ਦੀ ਸਾਰੀ ਬਿਜਾਈ ਹੈਪੀ ਸੀਡਰ ਨਾਲ ਕਰਦਾ ਹੈ, ਜਿਸ ਕਰਕੇ ਉਸ ਦੀ ਪ੍ਰਤੀ ਏਕੜ ਛੇ ਸੌ ਰੁਪਏ ਬੱਚਤ ਹੁੰਦੀ ਹੈ ਇਸ ਤੋਂ ਇਲਾਵਾ ਹੈਪੀ ਸੀਡਰ ਨਾਲ ਬੀਜੀ ਹੋਈ ਕਣਕ ‘ਚ ਗੁੱਲੀ ਡੰਡੇ ਦੀ ਸਮੱਸਿਆ ਨਹੀਂ ਆਉਂਦੀ, ਜਿਸ ਕਾਰਨ ਸਪਰੇਅ ਵਾਲਾ ਖਰਚਾ ਵੀ ਬਚ ਜਾਂਦਾ ਹੈ ਕਣਕ ਬੀਜਣ ਤੋਂ ਪਹਿਲਾਂ ਝੋਨੇ ਦੀ ਪਰਾਲੀ ਨੂੰ ਰੋਟਾਵੇਟਰ ਨਾਲ ਵਾਹ ਕੇ ਖੇਤ ‘ਚ ਹੀ ਮਿਲਾ ਦਿੱਤਾ ਜਾਂਦਾ ਹੈ, ਜਿਸ ਕਾਰਨ ਖੇਤ ਦੀ ਉਪਜਾਊ ਸ਼ਕਤੀ ਤੇ ਮਿੱਤਰ ਕੀੜੇ ਵੀ ਬਚ ਜਾਂਦੇ ਹਨ।

ਰਸਾਇਣਕ ਖਾਦ ਯੂਰੀਆ ਵੀ ਪ੍ਰਤੀ ਏਕੜ 50 ਕਿੱਲੋ ਘੱਟ ਪਾਉਣਾ ਪੈਂਦਾ ਹੈਉਸ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਲਈ ਹਰ ਇੱਕ ਕਿਸਾਨ ਤੇ ਇਨਸਾਨ ਨੂੰ ਵਾਤਾਵਰਨ ਬਚਾਉਣ ਲਈ ਭਰਪੂਰ ਕੋਸ਼ਿਸ਼ਾਂ ਕਰਨ ਦੀ ਜ਼ਰੂਰਤ ਹੈ ਉਸ ਨੇ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਾਉਣ ਕਰਕੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵੱਲੋਂ ਵੀ ਇੱਕ ਵਿਸ਼ੇਸ਼ ਸਮਾਗਮ ਕਰਵਾ ਕੇ 20 ਮਾਰਚ 2019 ਨੂੰ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਸਨਮਾਨਤ ਕੀਤਾ ਜਾ ਚੁੱਕਾ ਹੈ ਇਸ ਅਗਾਂਹਵਧੂ ਕਿਸਾਨ ਨੇ ਦੱਸਿਆ ਕਿ ਉਸ ਵੱਲੋਂ ਬਣਾਏ ਗਏ ਕਿਸਾਨ ਗਰੁੱਪ ਨੂੰ ਪੰਜਾਬ ਸਰਕਾਰ ਵੱਲੋਂ ਸਬਸਿਡੀ ‘ਤੇ ਲੋੜੀਂਦੀਆਂ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ।

ਕਿਸਾਨ ਮੇਲੇ ‘ਚ ਵੀ ਕੀਤਾ ਜਾਵੇਗਾ ਸਨਮਾਨਿਤ | Harvinder Singh Baring

ਇਸ ਸਬੰਧੀ ਡਿਪਟੀ ਡਾਇਰੈਕਟਰ ਕਿਸਾਨ ਵਿਗਿਆਨ ਕੇਂਦਰ ਬਰਨਾਲਾ ਪ੍ਰਹਿਲਾਦ ਸਿੰਘ ਨੇ ਕਿਹਾ ਕਿ ਕਿਸਾਨ ਹਰਵਿੰਦਰ ਸਿੰਘ ਨੇ ਬਹੁਤ ਵਧੀਆ ਪਿਰਤ ਪਾਈ ਹੈ। ਇਸ ਤੋਂ ਹੋਰ ਕਿਸਾਨਾਂ ਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ ਤੇ ਵਾਤਾਵਰਨ ਬਚਾਉਣ ਲਈ ਇਸ ਤਰ੍ਹਾਂ ਦੀ ਪਹਿਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਕਿਸਾਨ ਨੂੰੰ ਐਗਰੀਕਲਚਰ ਮਸ਼ੀਨਰੀ ਸਬਸਿਡੀ ‘ਤੇ ਦਿੱਤੀ ਗਈ ਹੈ ਉਨ੍ਹਾਂ ਕਿਹਾ ਕਿ 10 ਅਕਤੂਬਰ ਨੂੰ ਜ਼ਿਲ੍ਹਾ ਪੱਧਰ ‘ਤੇ ਲਗਾਏ ਜਾ ਰਹੇ ਕਿਸਾਨ ਮੇਲੇ ‘ਚ ਇਸ ਕਿਸਾਨ ਨੂੰ ਸਨਮਾਨਿਤ ਕੀਤਾ ਜਾਵੇਗਾ।

ਆਉਣ ਵਾਲੀਆਂ ਨਸਲਾਂ ਬਚਾਉਣੀਆਂ ਨੇ ਤਾਂ ਵਾਤਾਵਰਨ ਬਚਾਓ

ਉਸ ਨੇ ਕਿਹਾ ਕਿ ਕਈ ਪਿਛਾਂਹ ਖਿੱਚੂ ਸੋਚ ਵਾਲੇ ਕਿਸਾਨਾਂ ਵੱਲੋਂ ਉਸ ਨੂੰ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਪ੍ਰੰਤੂ ਉਸਦਾ ਇਰਾਦਾ ਦ੍ਰਿੜ ਹੈ ਤੇ ਉਹ ਜ਼ਿੰਦਗੀ ‘ਚ ਕਦੇ ਵੀ ਪਰਾਲੀ ਨੂੰ ਅੱਗ ਨਹੀਂ ਲਾਵੇਗਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਸ਼ੁੱਧ ਵਾਤਾਵਰਨ ਮਿਲ ਸਕੇ ਉਸ ਨੇ ਕਿਹਾ ਕਿ ਉਸ ਨੇ ਪਾਣੀ ਨੂੰ ਬਚਾਉਣ ਲਈ ਵੀ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਸੂਰਜਮੁਖੀ, ਪਿਪਰਾਮਿੰਟ, ਗੰਨਾ, ਮਿਰਚ ਤੇ ਆਲੂ ਵਰਗੀਆਂ ਫਸਲਾਂ ਬੀਜਕੇ ਦੇਖੀਆਂ। (Harvinder Singh Baring)

ਪ੍ਰੰਤੂ ਮੰਡੀ ਦੇ ‘ਚ ਉਨ੍ਹਾਂ ਦਾ ਯੋਗ ਰੇਟ ਨਾ ਮਿਲਣ ਕਾਰਨ ਅਖੀਰ ‘ਚ ਉਸਨੂੰ ਇਹ ਫ਼ਸਲਾਂ ਬੀਜਣੀਆਂ ਬੰਦ ਕਰਨੀਆਂ ਪਈਆਂ ਅਖੀਰ ‘ਚ ਉਸ ਨੇ ਸਾਰੇ ਪੰਜਾਬੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਆਉਣ ਵਾਲੀਆਂ ਨਸਲਾਂ ਨੂੰ ਸ਼ੁੱਧ ਵਾਤਾਵਰਨ ਦੇਣਾ ਹੈ ਤਾਂ ਪਰਾਲੀ ਤੇ ਨਾੜ ਨੂੰ ਅੱਗ ਲਾਉਣੀ ਬੰਦ ਕਰ ਦਿਓ ਤੇ ਵੱਧ ਤੋਂ ਵੱਧ ਰੁੱਖ ਲਾ ਕੇ ਵਾਤਾਵਰਨ ਨੂੰ ਸ਼ੁੱਧ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ ਜੇਕਰ ਅਸੀਂ ਪਰਾਲੀ ਤੇ ਨਾੜ ਨੂੰ ਅੱਗ ਲਾ ਕੇ ਵਾਤਾਵਰਨ ‘ਚ ਇਸੇ ਤਰ੍ਹਾਂ ਧੂੰਆਂ ਫੈਲਾਉਂਦੇ ਰਹੇ ਤਾਂ ਆਉਣ ਵਾਲੀਆਂ ਨਸਲਾਂ ਆਪਾਂ ਨੂੰ ਕਦੇ ਮੁਆਫ਼ ਨਹੀਂ ਕਰਨਗੀਆਂ। (Harvinder Singh Baring)