ਰੋਪੜ ਦੀ ਰੇਤ-ਬੱਜਰੀ ਸਭ ਤੋਂ ਮਹਿੰਗੀ ਪਰ ਕਿੱਧਰ ਗਈ ਕਮਾਈ!

Ropar Stone Crusher

ਰੋਪੜ ਦੀ ਰੇਤ-ਬੱਜਰੀ ਸਭ ਤੋਂ ਮਹਿੰਗੀ, ਕਰੋੜਾਂ ’ਚ ਲੈਣ-ਦੇਣ ਪਰ ਸਰਕਾਰੀ ਰਿਕਾਰਡ ’ਚ 2022-23 ’ਚ ਕਮਾਈ ‘ਜ਼ੀਰੋ’ | Ropar Stone Crusher

  • ਪੰਜਾਬ ਸਰਕਾਰ ਨੂੰ ਪਹਿਲੇ ਸਾਲ ਨਹੀਂ ਹੋਈ ਰੋਪੜ ਤੋਂ ਕੋਈ ਵੀ ਕਮਾਈ, ਖਾਤੇ ’ਚ ਆਇਆ ‘ਜ਼ੀਰੋ’
  • ਰੋਪੜ ਵਿਖੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਖ਼ੁਦ ਆਮ ਆਦਮੀ ਪਾਰਟੀ ਕਰਦੀ ਰਹਿੰਦੀ ਸੀ ਛਾਪੇਮਾਰੀ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਰੇਤ ਅਤੇ ਬੱਜਰੀ ਵਿੱਚੋਂ ਸਭ ਤੋਂ ਵੱਡੀ ਕਮਾਈ ਦੀ ਖਾਨ ਰੋਪੜ ਨੂੰ ਹੀ ਮੰਨਿਆ ਜਾਂਦਾ ਹੈ, ਕਿਉਂਕਿ ਰੋਪੜ ਜ਼ਿਲ੍ਹੇ ਵਿੱਚ ਹੋਣ ਵਾਲੀ ਮਾਈਨਿੰਗ ਤੋਂ ਬਾਅਦ ਮਿਲਣ ਵਾਲੇ ਰੇਤ ਅਤੇ ਬੱਜਰੀ ਦੇ ਮੂੰਹ ਮੰਗੇ ਰੇਟ ਮਿਲਦੇ ਹਨ ਅਤੇ ਇਥੇ ਮਾਈਨਿੰਗ ਦਾ ਕੰਮ ਕਰਨ ਵਾਲੇ ਵੀ ਕਰੋੜਾ ਰੁਪਏ ਦੀ ਕਮਾਈ ਕਰਦੇ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਪਹਿਲੇ ਹੀ ਸਾਲ ਇਸ ਰੋਪੜ ਜ਼ਿਲ੍ਹੇ ਵਿੱਚੋਂ ਕਰੋੜਾ ਰੁਪਏ ਦੀ ਕਮਾਈ ਕਰਨ ਦੀ ਥਾਂ ’ਤੇ ‘ਜ਼ੀਰੋ’ ਦੀ ਹੀ ਕਮਾਈ ਹੈ। ਪੰਜਾਬ ਦੀ ਸਭ ਤੋਂ ਵੱਡੇ ਮਾਈਨਿੰਗ ਜ਼ਿਲੇ੍ਹ ਰੋਪੜ ਵਿੱਚੋਂ ‘ਜ਼ੀਰੋ’ ਕਮਾਈ ਦੇ ਅੰਕੜੇ ਤੋਂ ਹੋਰ ਨਹੀਂ ਸਗੋਂ ਪੰਜਾਬ ਦਾ ਸਰਕਾਰੀ ਰਿਕਾਰਡ ਹੀ ਬੋਲ ਰਿਹਾ ਹੈ। ਮਾਈਨਿੰਗ ਵਿਭਾਗ ਵੱਲੋਂ ਆਰਟੀਆਈ ਰਾਹੀਂ ਦਿੱਤੀ ਗਈ ਸੂਚਨਾ ਇਸ ਗੱਲ ਦੀ ਗਵਾਹੀ ਭਰ ਰਹੀ ਹੈ। (Ropar Stone Crusher)

ਕਿ ਸੱਤਾ ਦੇ ਪਹਿਲੇ ਸਾਲ ਹੀ ਪੰਜਾਬ ਸਰਕਾਰ ਰੋਪੜ ਤੋਂ ‘ਜ਼ੀਰੋ ਕਮਾਈ ਕਰ ਪਾਈ ਹੈ। ਇਹ ‘ਜ਼ੀਰੋ’ ਕਿਉਂ ਅਤੇ ਕਿਹੜੇ ਕਾਰਨਾਂ ਕਰਕੇ ਹੋਈ ਹੈ, ਇਸ ਬਾਰੇ ਕੋਈ ਵੀ ਜਾਣਕਾਰੀ ਹੀ ਦੇਣ ਨੂੰ ਤਿਆਰ ਨਹੀਂ । ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਮਾਈਨਿੰਗ ਵਿਭਾਗ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜ਼ਰਾ ਖ਼ੁਦ ਇਸ ‘ਜ਼ੀਰੋ’ ’ਤੇ ਵਿਸ਼ਵਾਸ ਨਹੀਂ ਕਰ ਰਹੇ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਕਿਤੇ ਤਾਂ ਕੋਈ ਗਲਤੀ ਹੋਈ ਹੈ, ਕਿਉਂਕਿ ਜ਼ੀਰੋ ਕਮਾਈ ਨੂੰ ਮੰਨਿਆ ਨਹੀਂ ਜਾ ਸਕਦਾ ਪਰ ਵਿਭਾਗੀ ਅਧਿਕਾਰੀ ਅਤੇ ਉਨ੍ਹਾਂ ਦਾ ਰਿਕਾਰਡ ਇਸ ਜ਼ੀਰੋ ਦੀ ਪੁਸ਼ਟੀ ਵੀ ਕਰਦੇ ਨਜ਼ਰ ਆ ਰਹੇ ਹਨ। (Ropar Stone Crusher)

Gangster : ਪੰਜਾਬੀ ਗੈਂਗਸਟਰਾਂ ਨੇ ਕੈਨੇਡਾ ’ਚ ਵੀ ਕਰ ਦਿੱਤੀ ਫਿਰੌਤੀਆਂ ਦੀ ਉਗਰਾਹੀ ਸ਼ੁਰੂ

ਜਾਣਕਾਰੀ ਅਨੁਸਾਰ ਪੰਜਾਬ ਵਿੱਚ ਆਪਣਾ ਘਰ ਬਣਾਉਣਾ ਹੋਵੇ ਜਾਂ ਫਿਰ ਕੋਈ ਫੈਕਟਰੀ-ਦੁਕਾਨ ਤਿਆਰ ਕਰਵਾਉਣੀ ਹੋਵੇ ਤਾਂ ਹਰ ਪੰਜਾਬ ਦੀ ਪਹਿਲੀ ਪਸੰਦ ਰੋਪੜ ਜ਼ਿਲ੍ਹੇ ਦਾ ਰੇਤ ਅਤੇ ਬੱਜਰੀ ਹੀ ਰਹਿੰਦਾ ਹੈ, ਕਿਉਂਕਿ ਇਥੇ ਦੇ ਰੇਤ ਤੇ ਬੱਜਰੀ ਦੀ ਕੁਆਲਿਟੀ ਕਾਫ਼ੀ ਜ਼ਿਆਦਾ ਚੰਗੀ ਰਹਿੰਦੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਤੋਂ ਲੈ ਕੇ ਕਾਂਗਰਸ ਸਰਕਾਰ ਵੇਲੇ ਵੀ ਰੋਪੜ ਜ਼ਿਲੇ ਵਿੱਚੋਂ ਕੋਈ ਜ਼ਿਆਦਾ ਕਮਾਈ ਸਰਕਾਰੀ ਖਜਾਨੇ ਨੂੰ ਨਹੀਂ। ਇਸ ਕਾਰਨ ਹੀ ਪਿਛਲੀਆਂ ਸਰਕਾਰਾਂ ਆਪਣੀ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਰਹਿੰਦੀ ਆਈਆਂ ਹਨ। ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ ਵਿੱਚ ਰਹਿੰਦੇ ਹੋਏ। (Ropar Stone Crusher)

ਸਭ ਤੋਂ ਜ਼ਿਆਦਾ ਮਾਈਨਿੰਗ ਦੇ ਮੁੱਦੇ ’ਤੇ ਰੋਪੜ ਨੂੰ ਹੀ ਘੇਰਿਆ ਹੈ ਤਾਂ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਵੀ ਇਸੇ ਜ਼ਿਲ੍ਹੇ ਦੀ ਮਾਈਨਿੰਗ ਨੂੰ ਲੈ ਕੇ ਕਾਫ਼ੀ ਜ਼ਿਆਦਾ ਸਰਕਾਰ ਘੇਰਦੇ ਹੋਏ ਇਸ ਇਲਾਕੇ ਦੇ ਨੇੜੇ-ਤੇੜੇ ਛਾਪੇਮਾਰੀ ਤੱਕ ਕਰਦੇ ਰਹੇ ਹਨ। ਆਮ ਆਦਮੀ ਪਾਰਟੀ ਦੀ ਇਸ ਕਾਰਵਾਈ ਦੇਖਦੇ ਹੋਏ ਇੰਜ ਲੱਗ ਰਿਹਾ ਸੀ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਇਨ੍ਹਾਂ ਵੱਲੋਂ ਵੱਡੇ ਪੱਧਰ ’ਤੇ ਨਾਜਾਇਜ਼ ਮਾਈਨਿੰਗ ਨੂੰ ਰੋਕਦੇ ਹੋਏ ਸਰਕਾਰੀ ਖਜਾਨੇ ਨੂੰ ਭਰਿਆ ਜਾਵੇਗਾ। (Ropar Stone Crusher)

ਹਾਈ ਕੋਰਟ ਵੀ ਰਹੀ ਐ ਸਖ਼ਤ | Ropar Stone Crusher

ਰੋਪੜ ਵਿਖੇ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੀ ਪਿਛਲੇ ਕਈ ਸਾਲਾਂ ਤੋਂ ਪੰਜਾਬ ਸਰਕਾਰ ’ਤੇ ਸਖ਼ਤ ਰਹੀ ਹੈ। ਪਿਛਲੇ ਸਾਲਾਂ ਦੌਰਾਨ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ’ਤੇ ਨਜਾਇਜ਼ ਮਾਈਨਿੰਗ ਸਬੰਧੀ ਕਈ ਵਾਰ ਤਲਖ਼ ਟਿੱਪਣੀਆਂ ਕੀਤੀਆਂ ਗਈਆਂ ਅਤੇ ਸੀਬੀਆਈ ਤੋਂ ਵੀ ਜਾਂਚ ਕਰਵਾਉਣ ਤੱਕ ਦੇ ਆਦੇਸ਼ ਦੇਣ ਦੀ ਚਿਤਾਵਨੀ ਦਿੱਤੀ ਜਾ ਚੁੱਕੀ ਹੈ। ਸੱਤਾ ਵਿੱਚ ਇੱਕ ਤੋਂ ਬਾਅਦ ਇੱਕ ਪਾਰਟੀ ਆਈ ਪਰ ਰੋਪੜ ਵਿਖੇ ਮਾਹੌਲ ਨਹੀਂ ਸੁਧਰੇ ਅਤੇ ਹੁਣ ਇੱਕ ਵਾਰ ਫਿਰ ਹਾਈ ਕੋਰਟ ਨੂੰ ਰੋਪੜ ਦੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਸਖ਼ਤੀ ਕਰਨੀ ਪੈ ਰਹੀ ਹੈ। (Ropar Stone Crusher)

ਅੰਕੜੇ ਵਿੱਚ ਕੋਈ ਗੜਬੜ ਹੋਵੇਗੀ, ਨਹੀਂ ਕੀਤਾ ਜਾ ਸਕਦੈ ਵਿਸ਼ਵਾਸ : ਚੇਤਨ ਜੋੜਾਮਾਜਰਾ

ਮਾਈਨਿੰਗ ਵਿਭਾਗ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਕਿਹਾ ਕਿ ਇਨ੍ਹਾਂ ਅੰਕੜਿਆਂ ’ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦੈ, ਕਿਉਂਕਿ ਕਿਤੇ ਨਾ ਕਿਤੇ ਕੋਈ ਗਲਤੀ ਹੋਈ ਹੈ, ਇਸ ਲਈ ਰਿਕਾਰਡ ਨੂੰ ਦੁਬਾਰਾ ਦੇਖ ਲਿਆ ਜਾਵੇ, ਕੈਬਨਿਟ ਮੰਤਰੀ ਨੂੰ ਜਦੋਂ ਦੱਸਿਆ ਗਿਆ ਕਿ ਇਹ ਰਿਕਾਰਡ ਉਨ੍ਹਾਂ ਦੇ ਵਿਭਾਗੀ ਅਧਿਕਾਰੀਆਂ ਨੇ ਆਰਟੀਆਈ ਰਾਹੀਂ ਦਿੱਤਾ ਹੈ ਤਾਂ ਉਨ੍ਹਾਂ ਨੇ ਫਿਰ ਵੀ ਵਿਸ਼ਵਾਸ ਕਰਨ ਤੋਂ ਇਨਕਾਰ ਕਰ ਦਿੱਤਾ । ਜਿਸ ਤੋਂ ਸਾਫ਼ ਸੀ ਕਿ ‘ਜ਼ੀਰੋ’ ਕਮਾਈ ਵਾਲੀ ਸੱਚਾਈ ਖ਼ੁਦ ਕੈਬਨਿਟ ਮੰਤਰੀ ਨੂੰ ਵੀ ਹਜ਼ਮ ਨਹੀਂ ਹੋ ਰਹੀ ਹੈ। (Ropar Stone Crusher)