‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਹੁਣੇ-ਹੁਣੇ ਕੀਤਾ ਟਵੀਟ

Honeypreet Insan

ਸਰਸਾ। ਹਰ ਸਾਲ ਚੇਤਰ ਮਹੀਨੇ ਦੇ ਸ਼ੁਕਲ ਪੱਖ ਦੀ ਤ੍ਰੌਦਸ਼ੀ ਨੂੰ ਮਹਾਵੀਰ ਜਯੰਤੀ ਮਨਾਈ ਜਾਂਦੀ ਹੈ। ਇਸ ਸਾਲ ਮਹਾਵੀਰ ਜਯੰਤੀ 4 ਅਪਰੈਲ ਨੂੰ ਹੈ। ਜੈਨ ਧਰਮ ਦੇ 24ਵੇਂ ਤੀਰਥਕਰ ਮਹਾਵਰ ਸਵਾਮੀ ਦਾ ਜਨਮ ਬਿਹਾਰ ਦੇ ਕੁੰਡਾਗ੍ਰਾਮ ’ਚ ਹੋਇਆ ਸੀ। ਭਗਵਾਨ ਮਹਾਵੀਰ ਦੇ ਬਚਨਪ ਦਾ ਨਾਂਅ ਵਰਧਮਾਨ ਸੀ। ਕਿਹਾ ਜਾਂਦਾ ਹੈ ਕਿ 30 ਸਾਲ ਦੀ ਉਮਰ ’ਚ ਉਨ੍ਹ ਨੇ ਰਾਜ ਮਹਿਲਾਂ ਦੇ ਸੁਖ ਨੂੰ ਤਿਆਗ ਕੇ ਸੱਚ ਦੀ ਸੋਜ਼ ’ਚ ਜੰਗਲਾਂ ਵੱਲ ਚੱਲ ਪਏ ਸਨ। (Honeypreet Insaan)

ਸੰਘਣੇ ਜੰਗਲਾਂ ’ਚ ਰਹਿੰਦੇ ਹੋਏ ਉਨ੍ਹਾਂ ਨੇ ਬਾਰਾਂ ਸਾਲਾਂ ਤੱਕ ਕਠੋਰ ਤਪੱਸਿਆ ਕੀਤੀ, ਜਿਸ ਤੋਂ ਬਾਅਦ ਰਿਜੁਬਾਲੁਕਾ ਨਦੀ ਦੇ ਕੰਢੇ ’ਤੇ ਸਾਲ੍ਹ ਰੁੱਖ ਦੇ ਹੇਠਾਂ ਉਨ੍ਹਾਂ ਨੂੰ ਕੈਵੱਲਿਆ ਗਿਆਨ ਦੀ ਪ੍ਰਾਪਤੀ ਹੋਈ ਸੀ। ਭਗਵਾਨਮਹਾਵੀਰ ਨੇ ਸਮਾਜ ਦੇ ਸੁਧਾਰ ਅਤੇ ਲੋਕਾਂ ਦੀ ਭਲਾਈ ਲਈ ਉਪਦੇਸ਼ ਦਿੱਤੇ। ਅੱਜ ਉਨ੍ਹਾਂ ਦੀ ਜੈਯੰਤੀ ਵਾਲੇ ਦਿਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ (Honeypreet Insaan) ਨੇ ਟਵੀਟ ਦੇ ਜ਼ਰੀਏ ਮਹਾਵੀਰ ਜੈਯੰਤੀ ਦੀ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।

ਇਸ ਦੇ ਨਾਲ ਹੀ ਡੇਰਾ ਸੱਚਾ ਸੌਦਾ ਦੇ ਆਫ਼ੀਸ਼ੀਅਲ ਟਵਿੱਟਰ ਹੈਂਡਲ ਤੋਂ ਵੀ ਟਵੀਟ ਕਰਕੇ ਉਨ੍ਹਾਂ ਦੇ ਗਿਆਨ ਦੀ ਪ੍ਰਾਪਤ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਨੂੰ ਨਮਨ ਕੀਤਾ ਹੈ।

ਮਹਾਵੀਰ ਸਵਾਮੀ ਦੇ ਵਿਚਾਰ

  • ਖੁਦ ’ਤੇ ਜਿੱਤ ਪ੍ਰਾਪਤ ਕਰੋ। ਕਿਉਂਕਿ ਇਹ ਇੱਕ ਚੀਜ਼ ਲੱਖਾਂ ਦੁਸ਼ਮਣਾਂ ’ਤੇ ਜਿੱਤ ਪਾਉਣ ਤੋਂ ਬਿਹਤਰ ਹੈ।
  • ਹਰ ਆਤਮਾ ਆਪਣੇ ਆਪ ’ਚ ਆਨੰਦਮਈ ਸਰਵੱਗਿਆ ਹੈ। ਆਨੰਦ ਸਾਡੇ ਅੰਦਰ ਹੀ ਹੈ ਅਤੇ ਬਾਹਰ ਲੱਭਣ ਦੀ ਕੋਸ਼ਿਸ਼ ਨਾ ਕਰੋ।
  • ਹਰ ਇੱਕ ਜਿਉਂਦੇ ਜਾਗਦੇ ਪ੍ਰਾਣੀ ਦੇ ਉੱਪਰ ਦਇਆ ਕਰੋ। ਨਫ਼ਤਰ ਨਾਲ ਸਿਰਫ਼ ਵਿਨਾਸ਼ ਹੁੰਦਾ ਹੈ।
  • ਸੱਚ ਦੇ ਪ੍ਰਕਾਸ਼ ਨਾਲ ਪ੍ਰਬੁੰਧ ਹੋਵੋ, ਬੁੱਧੀਮਾਨ ਵਿਅਕਤੀ ਮੌਤ ਤੋਂ ਉੱਪਰ ਉੱਠ ਜਾਂਦਾ ਹੈ।
  • ਈਸ਼ਵਰ ਦੀ ਕੋਈ ਵੱਖਰੀ ਹੋਂਦ ਨਹੀਂ ਹੈ। ਬੱਸ ਸਹੀ ਦਿਸ਼ਾ ’ਚ ਆਪਣਾ ਪੂਰਾ ਯਤਨ ਕਰ ਕੇ ਦੇਵਤਿਆਂ ਨੂੰ ਪਾ ਸਕਦੇ ਹੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ