ਸਰਸਾ ਜ਼ਿਲ੍ਹੇ ਦੇ ਕ੍ਰਿਸ਼ਨ ਕੁਮਾਰ ਨੇ ਕੀਤਾ ਅਨੋਖਾ ਕੰਮ, ਪਤਨੀ ਨੂੰ ਚੰਦ ’ਤੇ ਖਰੀਦ ਦਿੱਤਾ ਪਲਾਟ

Sirsa News

ਚੌਪਟਾ (ਭਗਤ ਸਿੰਘ)। ਚੰਦ ’ਤੇ ਪਲਾਟ ਖਰੀਦਣਾ ਅਤੇ ਉਹ ਵੀ ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ। ਪਤਨੀ ਲਈ ਇਸ ਤੋਂ ਵੱਡਾ ਤੋਹਫ਼ਾ ਹੋਰ ਕੀ ਹੋ ਸਕਦਾ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਹਰਿਆਣਾ ਦੇ ਜ਼ਿਲ੍ਹਾ ਸਰਸਾ ਦੇ ਪਿੰਡ ਕਾਗਦਾਨਾ (Sirsa News) ਵਿੱਚ। ਅਸਲ ਵਿੱਚ ਕਾਗਦਾਨਾ ਨਿਵਾਸੀ ਕ੍ਰਿਸ਼ਨ ਕੁਮਾਰ ਰੁਹਿਲ ਨੇ ਆਪਣੇ ਵਿਆਹ ਦੀ 25ਵੀਂ ਵਰ੍ਹੇਗੰਢ ’ਤੇ ਆਪਣੀ ਪਤਨੀ ਨੂੰ ਖਾਸ ਤੋਹਫ਼ਾ ਦਿੱਤਾ। ਕ੍ਰਿਸ਼ਨ ਕੁਮਾਰ ਨੇ ਚੰਦ ’ਤੇ ਪਲਾਟ ਖਰੀਦ ਕੇ ਆਪਣੀ ਪਤਨੀ ਨੂੰ ਤੋਹਫ਼ੇ ਵਜੋਂ ਦੇ ਦਿੱਤਾ।

ਜ਼ਿਕਰਯੋਗ ਹੇ ਕਿ ਅਮਰੀਕਾ ਦੇ ਨਿਊਯਾਰਕ ਸਿਟੀ ਸਥਿੱਤ ਫਰਮ ਲੁਨਰ ਸੁਸਾਇਟੀ ਇੰਟਰਨੈਸ਼ਨਲ ਚੰਦ ’ਤੇ ਜਮੀਨ ਵੇਚ ਰਹੀ ਹੈ। ਇੱਥੇ ਕੰਪਨੀ ਪੂਰੇ ਜਾਇਜ਼ ਤਰੀਕੇ ਨਾਲ ਕੰਪਨੀ ਚੰਦ ’ਤੇ ਜ਼ਮੀਨ ਖਰੀਦਣ ਵਾਲਿਆਂ ਨੂੰ ਇੱਥੋਂ ਦੀ ਨਾਗਰਿਕਤਾ ਵੀ ਦਿੰਦੀ ਹੈ। ਜੇਕਰ ਤੁਹਾਨੂੰ ਆਪਣੀ ਜਮੀਨ ਵੇਚਣੀ ਵੀ ਹੈ ਤਾਂ ਤੁਸੀਂ ਲੂਨਰ ਪ੍ਰਾਪਰਟੀ ਵੇਚ ਵੀ ਸਕਦੇ ਹੋ।

ਕ੍ਰਿਸ਼ਨ ਕੁਮਾਰ ਵਰ੍ਹੇਗੰਢ ’ਤੇ ਪਤਨੀ ਨੂੰ ਕੁਝ ਖਾਸ ਦੇਣਾ ਚਾਹੁੰਦੇ ਸਨ | Sirsa News

ਕ੍ਰਿਸ਼ਨ ਕੁਮਾਰ ਨੇ ਮੀਡੀਅ ਨੂੰ ਦੱਸਿਆ ਕਿ ਮੈਂ ਆਪਣੀ ਪਤਨੀ ਨੂੰ ਕੁਝ ਖਾਸ ਤੋਹਫ਼ੇ ਵਜੋਂ ਦੇਣਾ ਚਾਹੁੰਦਾ ਸੀ। ਇਸ ਲਈ ਮੈਂ ਚੰਦ ’ਤੇ ਜ਼ਮੀਨ ਖ਼ਰੀਦੀ। ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਮੈਂ ਨਿਊਯਾਰਕ ਸ਼ਹਿਰ, ਯੂਐੱਸਏ ਦੀ ਇੱਕ ਫਰਮ ਲੂਨਾ ਸੁਸਾਇਟੀ ਇੰਟਰਨੈਸ਼ਨਲ ਦੇ ਜ਼ਰੀਏ ਜ਼ਮੀਨ ਖ਼ਰੀਦੀ।

ਐਨਾ ਵੱਡਾ ਤੋਹਫਾ ਲੈ ਕੇ ਕ੍ਰਿਸ਼ਨ ਕੁਮਾਰ ਦੀ ਪਤਨੀ ਖੁਸ਼ | Sirsa News

ਵਿਆਹ ਦੀ ਵਰ੍ਹੇਗੰਢ ਹੋਵੇ ਅਤੇ ਐਨਾ ਵੱਡਾ ਤੋਹਫ਼ਾ ਤਾਂ ਪਤਨੀ ਖੁਸ਼ ਕਿਉਂ ਨਾ ਹੋਵੇ। ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ ਸਰਸਾ ਦੇ ਪਿੰਡ ਕਾਗਦਾਨਾ ਵਿੱਚ। ਕ੍ਰਿਸ਼ਨ ਕੁਮਾਰ ਦੀ ਪਤਨੀ ਸਰਿਤਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਆਪਣੇ ਪਤੀ ਦੇ ਤੋਹਫ਼ੇ ਤੋਂ ਬੇਹੱਦ ਖੁਸ਼ ਹੈ। ਉਸ ਨੂੰ ਕਦੇ ਵੀ ਉਮੀਦ ਨਹੀਂ ਸੀ ਕਿ ਪਤਾ ਉਸ ਨੂੰ ਐਨਾ ਵੱਡਾ ਤੋਹਫ਼ਾ ਦੇਣਗੇ। ਮੇਰੇ ਪਤੀ ਨੇ ਮੈਨੂੰ ਚੰਦ ’ਤੇ ਜ਼ਮੀਨ ਦੇ ਦਸਤਾਵੇਜ਼ ਵਿਆਹ ਦੀ ਵਰ੍ਹੇਗੰਢ ’ਤੇ ਦਿੱਤੇ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਅਭਿਨੇਤਾ ਸ਼ਾਹਰੁਖ ਖਾਂ ਅਤੇ ਮਰਹੂਮ ਸੁਸ਼ਾਤ ਰਾਜਪੂਤ ਨੇ ਵੀ ਚੰਦ ’ਤੇ ਇੱਕ ਏਕੜ ਜ਼ਮੀਨ ਖਰੀਦੀ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ