ਛੱਤ ‘ਤੇ ਚੜੀ ਨਰਸਾਂ ਦੀ ਪ੍ਰਧਾਨ ਨੇ ਹੇਠਾ ਕੁੱਦਣ ਦਾ ਫੈਸਲਾ 18 ਫਰਵਰੀ ‘ਤੇ ਪਾਇਆ

Roof, Nurses, Decision, Jump, February

ਨਰਸਾਂ ਨੇ ਲਾਇਆ ਮੁੱਖ ਸੜਕ ‘ਤੇ ਧਰਨਾ, ਐਸਡੀਐਮ ਅਤੇ ਐਸਪੀ ਸਿਟੀ ਦੇ ਭਰੋਸੇ ਤੋਂ ਬਾਅਦ ਖੋਲ੍ਹਿਆ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਆਪਣੀ ਰੈਗੂਲਰ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਨਰਸਾਂ, ਦਰਜਾ ਚਾਰ ਕਰਮਚਾਰੀ ਅਤੇ ਐਨਸਿਲਰੀ ਸਟਾਫ਼ ਵੱਲੋਂ ਵਿੱਢੇ ਰੋਸ ਸੰਘਰਸ ਤਹਿਤ ਅੱਜ ਨਰਸਾਂ ਅਤੇ ਹੋਰ ਸਟਾਫ਼ ਵੱਲੋਂ ਸੰਗਰੂਰ ਪਟਿਆਲਾ ਰੋਡ ਤੇ ਮੁੜ ਜਾਮ ਲਾ ਕੇ ਧਰਨਾ ਲਾ ਦਿੱਤਾ ਗਿਆ। ਧਰਨੇ ਕਾਰਨ ਆਵਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਅਤੇ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇੱਧਰ ਹਸਪਤਾਲ ਦੀ ਮੰਮਟੀ ਤੇ ਚੜੀ ਪ੍ਰਧਾਨ ਕਰਮਜੀਤ ਕੌਰ ਔਲਖ ਆਪਣੇ ਹੇਠਾ ਕੁੱਦਣ ਦਾ ਫੈਸਲਾ ਪ੍ਰਸ਼ਾਸਨ ਵੱਲੋਂ ਭਰੋਸਾ ਦੇਣ ਤੋਂ ਬਾਅਦ 18 ਫਰਵਰੀ ਤੱਕ ਅੱਗੇ ਪਾ ਦਿੱਤਾ ਗਿਆ।
ਜਾਣਾਕਰੀ ਅਨੁਸਾਰ ਰਜਿੰਦਰਾ ਹਸਪਤਾਲ ਵਿਖੇ ਨਰਸਾਂ ਅਤੇ ਹੋਰ ਸਟਾਫ਼ ਵੱਲੋਂ ਗਿਆਰਾਂ ਦਿਨਾਂ ਤੋਂ ਆਪਣਾ ਰੋਸ ਪ੍ਰਦਰਸ਼ਨ ਆਰੰਭਿਆ ਹੋਇਆ ਹੈ। ਇਸ ਹੜਤਾਲ ਕਾਰਨ ਹਸਪਤਾਲ ਅੰਦਰ ਮਰੀਜ਼ਾਂ ਦਾ ਇਲਾਜ ਵੀ ਪ੍ਰÎਭਾਵਿਤ ਹੋ ਰਿਹਾ ਹੈ। ਨਰਸਾਂ ਦੀ ਪ੍ਰਧਾਨ ਕਰਮਜੀਤ ਕੌਰ ਔਲਖ ਵੱਲੋਂ ਅੱਜ ਮੰਮਟੀ ਤੋਂ ਹੇਠਾ ਕੁੱਦਣ ਦਾ ਐਲਾਨ ਕੀਤਾ ਹੋਇਆ ਸੀ, ਜਿਸ ਕਾਰਨ ਪ੍ਰਸ਼ਾਸਨ ਵਿੱਚ ਡਰ ਬਣਿਆ ਹੋਇਆ ਸੀ। ਹੇਠਾ ਧਰਨੇ ਤੇ ਬੈਠੀਆਂ ਨਰਸਾਂ ਅਤੇ ਹੋਰ ਸਟਾਫ਼ ਵੱਲੋਂ ਅੱਜ ਸਵੇਰੇ ਸੰਗਰੂਰ ਪਟਿਆਲਾ ਰੋਡ ‘ਤੇ ਧਰਨਾ ਠੋਕ ਦਿਤਾ, ਜਿਸ ਕਰਕੇ ਰਸਤਾ ਜਾਮ ਹੋ ਗਿਆ। ਨਰਸਾਂ ਵੱਲੋਂ ਆਪਣੀ ਰੈਗੂਲਰ ਦੀ ਮੰਗ ਨੂੰ ਲੈ ਕੇ ਲਾਗਾਤਾਰ ਤਕਰੀਰ ਕੀਤੀ ਗਈ। ਜਾਮ ਨੂੰ ਦੇਖਦਿਆ ਪਟਿਆਲਾ ਦੇ ਐਸਡੀਐਮ ਅਤੇ ਐਪਪੀ ਸਿਟੀ ਕੇਸਰ ਸਿੰਘ ਧਾਲੀਵਾਲ ਪੁੱਜੇ ਅਤੇ ਉਨ੍ਹਾਂ ਨਰਸਾਂ ਨੂੰ ਭਰੋਸਾ ਦਿੱਤਾ ਕਿ ਉਹ ਜਾਮ ਖੋਲ ਦੇਣ ਕਿਉਂÎਕਿ ਸਰਕਾਰ ਵੱਲੋਂ ਉਨ੍ਹਾਂ ਦਾ ਪ੍ਰਰੋਸੈਂਸ ਆਰੰÎਭਿਆ ਹੋਇਆ ਹੈ। ਇਸ ਤੋਂ ਬਾਅਦ ਉਨ੍ਹਾਂ ਛੱਤ ਉੱਪਰ ਮੰਮਟੀ ਤੇ ਬੈਠੀ ਪ੍ਰਧਾਨ ਕਰਮਜੀਤ ਕੌਰ ਅਤੇ ਬਲਜੀਤ ਕੌਰ ਖਾਲਸਾ ਨਾਲ ਉੱਪਰ ਗੱਲ ਕੀਤੀ ਗਈ। ਉਨ੍ਹਾਂ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਪੱਕਾ ਹੋਣ ਦੀ ਮੰਗ ਨੂੰ ਕੈਬਨਿਟ ਵਿੱਚ ਵਿਚਾਰਿਆ ਜਾ ਰਿਹਾ ਹੈ। ਇਸ ਲਈ ਅੱਜ ਹੇਠਾ ਕੁੱਦਣ ਦਾ ਫੈਸਲਾ ਵਾਪਸ ਲਿਆ ਜਾਵੇ। ਇਸ ਦੌਰਾਨ ਔਲਖ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗ ਨੂੰ 18 ਫਰਵਰੀ ਤੱਕ ਪੂਰਾ ਨਾ ਕੀਤਾ ਗਿਆ ਤਾ ਉਹ ਮੁੜ ਤੋਂ ਆਪਣਾ ਫੈਸਲਾ ਲਵੇਗੀ ਅਤੇ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਮੌਕੇ ਰਾਜੇਸ਼ ਬਾਂਸਲ, ਮਨਪ੍ਰੀਤ ਚੰਦੜ, ਮਨਪ੍ਰੀਤ ਮੋਗਾ, ਵਿਕਰਮ ਕੁਮਾਰ ਆਦਿ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।