ਗੁਰੂਹਰਸਹਾਏ ’ਚ 29 ਲੱਖ ਰੁਪਏ ਦੀ ਲੁੱਟ

Company Employee Robbery

(ਵਿਜੈ ਹਾਂਡਾ) ਗੁਰੂਹਰਸਹਾਏ । ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਮੋਹਨ ਕੇ ਉਤਾੜ ਵਿਖੇ ਬਾਅਦ ਦੁਪਹਿਰ ਇਕ ਘਰ ਤੋਂ 29 ਲੱਖ ਰੁਪਏ ਦੀ ਲੁੱਟ (Robbery) ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਇੱਕ ਔਰਤ ਸੁਨੀਤਾ ਰਾਣੀ ਪਤਨੀ ਦਵਿੰਦਰ ਪਾਲ ਸਿੰਘ ਮੰਡੀ ਰੋੜਾ ਵਾਲੀ ਨੇ ਆਪਣੀ ਕੋਠੀ ਵੇਚ ਕੇ ਪਿੰਡ ਮੋਹਨ ਕੇ ਉਤਾੜ ਵਿਖੇ ਭਗਵਾਨ ਸਿੰਘ ਦੇ ਘਰ ਪਿਛਲੀ ਰਾਤ ਪੈਸੈ ਰੱਖੇ ਸਨ ਜਦੋਂ ਸੁਨੀਤਾ ਰਾਣੀ ਅਤੇ ਪਰਿਵਾਰ ਵਾਲੇ ਪੈਸੇ ਲੈਣ ਆਏ ਤਾਂ ਉਹ ਆਪਣੇ ਪੈਸੇ ਭਗਵਾਨ ਸਿੰਘ ਦੇ ਘਰ ਗਿਣ ਰਹੇ ਸਨ ਤਾਂ ਉਸ ਵਕ਼ਤ ਦੋ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਆਏ ਜਿਨਾਂ ਕੋਲ ਰਿਵਾਲਵਰ ਸੀ ਤੇ ਉਹ ਪੈਸੇ ਲੁੱਟ ਕੇ ਫ਼ਰਾਰ ਹੋ ਗਏ। Robbery

Company Employee Robbery

ਇਹ ਵੀ ਪੜ੍ਹੋ : ਕਤਲ ਦੇ ਦੋ ਦੋਸ਼ੀਆਂ ਨੂੰ ਸੁਣਾਈ ਉਮਰ ਕੈਦ ਦੀ ਸਜਾ

ਫਾਜਿ਼ਲਕਾ (ਰਜਨੀਸ਼ ਰਵੀ)। 2022 ਵਿਚ ਅਬੋਹਰ ਵਿਖੇ ਵਾਪਰੇ ਇਕ ਕਤਲ ਕਾਂਡ (Murder) ਦੇ ਮਾਮਲੇ ਵਿਚ ਸੁਣਵਾਈ ਤੋਂ ਬਾਅਦ ਮਾਨਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਫਾਜਿ਼ਲਕਾ ਮੈਡਮ ਜਤਿੰਦਰ ਕੌਰ ਦੀ ਅਦਾਲਤ ਵੱਲੋਂ 2 ਦੋਸ਼ੀਆਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ ਸਤੰਬਰ 2022 ਵਿਚ ਅਬੋਹਰ ਦੇ ਆਰਿਆਂ ਨਗਰ ਵਿਚ ਰਵੀ ਕੁਮਾਰ ਪੱੁਤਰ ਪੂਰਨ ਚੰਦ ਦਾ ਅਮਨ ਕੁਮਾਰ ਅਤੇ ਕਬਾੜੀ ਉਰਫ ਰਾਹੁਲ ਨੇ ਬਰਫ ਤੋੜਨ ਵਾਲਾ ਸੂਆ ਮਾਰ ਕੇ ਕਤਲ ਕਰ ਦਿੱਤਾ ਸੀ।

ਇਸ ਸਬੰਧੀ ਰਵੀ ਕੁਮਾਰ ਦੇ ਮਾਸੀ ਦੇ ਮੁੰਡੇ ਦੇ ਬਿਆਨਾਂ ਦੇ ਅਧਾਰ ‘ਤੇ ਪੁਲਿਸ ਥਾਣਾ ਸੀਟੀ 2 ਅਬੋਹਰ ਵਿਚ ਦੋਸ਼ੀਆਂ ਖਿਲਾਫ ਧਾਰਾ 302 ਤਹਿਤ ਮੁਕੱਦਮਾ ਨੰਬਰ 75 ਮਿਤੀ 3 ਸਤੰਬਰ 2022 ਦਰਜ ਕੀਤਾ ਗਿਆ ਸੀ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸਿ਼ਕਾਇਤਕਰਤਾ ਨੇ ਦੋਸ਼ ਲਗਾਇਆ ਗਿਆ ਸੀ ਕਿ ਮ੍ਰਿਤਕ ਵੱਲੋਂ ਦੋਸ਼ੀਆਂ ਨੂੰ ਆਪਣੇ ਬੂਹੇ ਅੱਗੇ ਬੈਠਕੇ ਤਾਸ ਖੇਡਣ ਤੋਂ ਰੋਕਿਆ ਗਿਆ ਸੀ ਜਿਸ ਦੀ ਰੰਜਸ ਦੇ ਚਲਦਿਆਂ ਉਨ੍ਹਾਂ ਨੇ ਬਰਫ ਤੋੜਨ ਵਾਲੇ ਸੂਏ ਮਾਰ ਕੇ ਰਵੀ ਕੁਮਾਰ ਦਾ ਕਤਲ ਕਰ ਦਿੱਤਾ ਸੀ। ਉਕਤ ਕੇਸ ਦੀ ਸੁਣਵਾਈ ਪੂਰੀ ਹੋਣ ਤੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵੱਲੋਂ ਸਜਾ ਸੁਣਾਈ ਗਈ ਹੈ।