ਲੁਟੇਰਿਆਂ ਨੇ ਲੁੱਟਿਆ ਪੀਐਨਬੀ ਬੈਂਕ ਦਾ ਏਟੀਐਮ

ਲੁਟੇਰਿਆਂ ਨੇ ਲੁੱਟਿਆ ਪੀਐਨਬੀ ਬੈਂਕ ਦਾ ਏਟੀਐਮ

ਮੋਹਾਲੀ, (ਕੁਲਵੰਤੀ ਕੋਟਲੀ) ਕੋਰੋਨਾ ਦੇ ਚਲਦਿਆਂ ਭਾਵੇਂ ਪੰਜਾਬ ਵਿੱਚ ਰਾਤ ਨੂੰ ਕਰਫਿਊ ਲਗਾਇਆ ਗਿਆ ਹੈ ਪ੍ਰੰਤੂ ਚੋਰਾਂ ਦੇ ਹੌਸਲੇ ਬੁਲੰਦ ਹਨ ਦਿਨੋਂ ਦਿਨ ਲੁੱਟ ਖੋਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਮੋਹਾਲੀ ਜ਼ਿਲ੍ਹੇ ਦੇ ਪਿੰਡ ਘੰੜੂਆ ਵਿੱਚ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਵਿੱਚੋਂ ਕਰੀਬ ਸਾਢੇ 8 ਲੱਖ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ ਏਟੀਐਮ ਵਿੱਚ ਕੋਈ ਵੀ ਸੁਰੱਖਿਆ ਗਾਰਡ ਮੌਜੂਦ ਨਹੀਂ ਸੀ ਲੁਟੇਰਿਆਂ ਵੱਲੋਂ ਏਟੀਐਮ ਨੂੰ ਗੈਸ ਕਟਰ ਨਾਲ ਕੱਟਿਆ ਗਿਆ ਘੰੜੂਆਂ ਚੌਕੀ ਇੰਚਾਰਜ ਕੈਲਾਸ਼ ਬਹਾਦਰ ਨੇ ਦੱਸਿਆ ਕਿ ਪੁਲਿਸ ਨੂੰ ਵਾਰਦਾਤ ਦਾ ਪਤਾ ਸਵੇਰੇ 4 ਵਜੇ ਦੇ ਕਰੀਬ ਚੱਲਿਆ

Lakhs, Theft, Hacking, ATM

ਮਿਲੀ ਜਾਣਕਾਰੀ ਅਨੁਸਾਰ ਏਟੀਐਮ ਦੇ ਬਾਹਰ ਕੁਝ ਅਵਾਰਾ ਕੁੱਤੇ ਵੀ ਬੇਹੋਸ਼ ਹੋਏ ਮਿਲੇ ਜਿਸ ਤੋਂ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਲੁਟੇਰਿਆਂ ਦੇ ਪਹੁੰਚਣ ‘ਤੇ ਅਵਾਰਾ ਕੁੱਤੇ ਭੌਕਣ ਲੱਗੇ ਤਾਂ ਲੁਟੇਰਿਆਂ ਨੇ ਕੁੱਤਿਆਂ ਨੂੰ ਦਵਾਈ ਦੇ ਕੇ ਬੇਹੋਸ਼ ਕਰ ਦਿੱਤਾ  ਲੁਟੇਰਿਆਂ ਨੇ ਏਟੀਐਮ ਵਿੱਚ ਅੰਦਰ ਜਾਣ ਤੋਂ ਪਹਿਲਾਂ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਤੋੜ ਦਿੱਤਾ ਪੁਲਿਸ ਨੇ ਬੈਂਕ ਅਧਿਕਾਰੀ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਚੈੱਕ ਕੀਤੀ ਜਾ ਰਹੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ