ਪਲੇਨ ਕਰੈਸ਼ ਹੋਣ ਨਾਲ ਮਲਾਵੀ ਦੇ ਉਪ ਰਾਸ਼ਟਰਪਤੀ ਸਮੇਤ 9 ਲੋਕਾਂ ਦੀ ਮੌਤ

Malawi Vice President

ਮਲਾਵੀ। ਅਫਰੀਕੀ ਦੇਸ਼ ਮਲਾਵੀ ਦੇ ਉਪ-ਰਾਸ਼ਟਰਪਤੀ ਸਾਉਲੋਸ ਕਲਾੱਸ ਚਿਲਿਮਾ ਦੀ ਜਹਾਜ਼ ਹਾਦਸੇ ਦੌਰਾਨ ਮੌਤ ਹੋ ਗਈ। ਇਸ ਹਾਦਸੇ ’ਚ ਉਪ ਰਾਸ਼ਟਰਪਤੀ ਸਮੇਤ ਨੌਂ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮਲਾਵੀ ਦੇ ਰਾਸ਼ਟਰਪਤੀ ਲਾਜ਼ਾਰਸ ਚਕਵੇਰਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 24 ਘੰਟੇ ਦੀ ਤਲਾਸ਼ੀ ਮੁਹਿੰਮ ਤੋਂ ਬਾਅਦ ਉਪ-ਰਾਸ਼ਟਰਪਤੀ ਦੇ ਜਹਾਜ਼ ਦਾ ਮਲਬਾ ਬਰਾਮਦ ਕੀਤਾ ਗਿਆ। ਇਹ ਜਹਾਜ਼ ਸੋਮਵਾਰ ਸਵੇਰੇ ਹੀ ਰਡਾਰ ਤੋਂ ਗਾਇਬ ਹੋ ਗਿਆ ਸੀ। (Malawi Vice President)

ਇਹ ਵੀ ਪੜ੍ਹੋ: Heart Attack Symptoms: ਹਾਰਟ ਅਟੈਕ ਆਉਣ ਤੋਂ ਪਹਿਲਾਂ ਸਰੀਰ ਦੇਣ ਲਗਦਾ ਹੈ ਇਹ 8 ਸੰਕੇਤ, ਨਜ਼ਰਅੰਦਾਜ਼ ਕਰਨ ਦੀ ਨਾ ਕਰੋ …

ਰਾਸ਼ਟਰਪਤੀ ਲਾਜ਼ਾਰਸ ਚਕਵੇਰਾ ਨੇ ਦੱਸਿਆ ਕਿ ਜਹਾਜ਼ ਦੱਖਣੀ ਅਫਰੀਕੀ ਦੇਸ਼ ਦੀ ਰਾਜਧਾਨੀ ਲਿਲੋਂਗਵੇ ਤੋਂ ਸਥਾਨਕ ਸਮੇਂ ਅਨੁਸਾਰ ਸਵੇਰੇ 9.17 ਵਜੇ ਰਵਾਨਾ ਹੋਇਆ ਸੀ ਅਤੇ 45 ਮਿੰਟ ਬਾਅਦ ਪਹੁੰਚਣਾ ਸੀ। ਖਰਾਬ ਮੌਸਮ ਕਾਰਨ ਏਅਰਪੋਰਟ ਅਥਾਰਟੀ ਨੇ ਜਹਾਜ਼ ਨੂੰ ਵਾਪਸ ਜਾਣ ਦਾ ਨਿਰਦੇਸ਼ ਦਿੱਤਾ। ਸਮਾਚਾਰ ਏਜੰਸੀ ਰਾਇਟਰਜ਼ ਦੇ ਅਨੁਸਾਰ, ਹਵਾਬਾਜ਼ੀ ਅਥਾਰਟੀ ਨੇ ਕਈ ਵਾਰ ਜਹਾਜ਼ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਸਫਲਤਾ ਨਹੀਂ ਮਿਲੀ। (Malawi Vice President)