ਟਰੱਕ ਦੀ ਚਪੇਟ ’ਚ ਆਉਣ ਨਾਲ ਲੜਕੀ ਦੀ ਦਰਦਨਾਕ ਮੌਤ

Sad News
ਟਰੱਕ ਦੀ ਚਪੇਟ ’ਚ ਆਉਣ ਨਾਲ ਲੜਕੀ ਦੀ ਦਰਦਨਾਕ ਮੌਤ

(ਵਿਜੈ ਸਿੰਗਲਾ) ਭਵਾਨੀਗੜ੍ਹ। ਸਥਾਨਕ ਸ਼ਹਿਰ ਤੋਂ ਸੰਗਰੂਰ ਨੂੰ ਜਾਂਦੀ ਨੈਸ਼ਨਲ ਹਾਈਵੇ ਉੱਪਰ ਬਲਿਆਲ ਰੋਡ ਕੱਟ ਨਜ਼ਦੀਕ ਅੱਜ ਸਵੇਰੇ ਹਾਈਵੇ ਪਾਰ ਕਰਦੇ ਸਮੇਂ ਗਰੀਬ ਵਰਗ ਨਾਲ ਸਬੰਧਤ ਇਕ ਨੌਜਵਾਨ ਲੜਕੀ ਨੂੰ ਇਕ ਟਰੱਕ ਵੱਲੋਂ ਦਰੜ ਦੇਣ ਕਾਰਨ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ। Sad News

ਇਹ ਵੀ ਪੜ੍ਹੋ: ਪਲੇਨ ਕਰੈਸ਼ ਹੋਣ ਨਾਲ ਮਲਾਵੀ ਦੇ ਉਪ ਰਾਸ਼ਟਰਪਤੀ ਸਮੇਤ 9 ਲੋਕਾਂ ਦੀ ਮੌਤ

ਜਾਣਕਾਰੀ ਅਨੁਸਾਰ ਬਬਲੀ ਕੌਰ ਪੁੱਤਰ ਨਾਹਰ ਸਿੰਘ ਵਾਸੀ ਰਵੀਦਾਸ ਕਲੋਨੀ ਅੱਜ ਸਵੇਰੇ ਜਦੋਂ ਬਲਿਆਲ ਰੋਡ ਕੱਟ ਨੇੜਿਓਂ ਹਾਈਵੇ ਪਾਰ ਕਰਨ ਲੱਗੀ ਤਾਂ ਬਲਿਆਲ ਰੋਡ ਸਾਈਡ ਤੋਂ ਹੀ ਕਣਕ ਦੀਆਂ ਬੋਰੀਆਂ ਨਾਲ ਭਰ ਕੇ ਆਏ ਇਕ ਟਰੱਕ ਦੇ ਚਾਲਕ ਨੇ ਟਰੱਕ ਨੂੰ ਹਾਈਵੇ ਉੱਪਰ ਚੜਾਉਂਦੇ ਸਮੇਂ ਉਕਤ ਲੜਕੀ ਨੂੰ ਆਪਣੀ ਲਪੇਟ ’ਚ ਲੈ ਲਿਆ ਤੇ ਟਰੱਕ ਦਾ ਡਰਾਇਵਰ ਸਾਈਡ ਦਾ ਅਗਲਾ ਟਾਈਰ ਲੜਕੀ ਦੇ ਸਿਰ ਉੱਪਰੋਂ ਲੰਘ ਜਾਣ ਕਾਰਨ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਪਹੁੰਚੀ ਪੁਲਸ ਪਾਰਟੀ ਨੇ ਟਰੱਕ ਤੇ ਲੜਕੀ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। Sad News

LEAVE A REPLY

Please enter your comment!
Please enter your name here