ਜ਼ਿਲ੍ਹਾ ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਹਥਿਆਰਾਂ ਸਮੇਤ ਕਾਬੂ

ਜ਼ਿਲ੍ਹਾ ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਹਥਿਆਰਾਂ ਸਮੇਤ ਕਾਬੂ
ਜ਼ਿਲ੍ਹਾ ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਹਥਿਆਰਾਂ ਸਮੇਤ ਕਾਬੂ

03 ਪਿਸਤੋਲ 32 ਬੋਰ ਤੇ 09 ਕਾਰਤੂਸ ਜਿੰਦਾ ਕੀਤੇ ਬਰਾਮਦ (Robbers)

(ਰਜਨੀਸ਼ ਰਵੀ) ਫਾਜ਼ਿਲਕਾ। ਪੰਜਾਬ ਸਰਕਾਰ ਵੱਲੋਂ ਮਾੜੇ ਅਨਸਰਾਂ ਅਤੇ ਚੋਰੀ ਲੁੱਟਾਂ/ਖੋਹਾਂ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਫਾਜ਼ਿਲਕਾ ਪੁਲਿਸ ਨੇ 02 ਵਿਅਕਤੀਆਂ ਨੂੰ ਕਾਬੂ ਕਰਕੇ 03 ਪਿਸਤੋਲ 32 ਬੋਰ ਤੇ 09 ਕਾਰਤੂਸ ਜਿੰਦਾ ਤੇ 06 ਖੋਲ ਕਾਰਤੂਸ ਬਰਾਮਦ ਕੀਤੇ (Robbers) ਹਨ।

ਜ਼ਿਲ੍ਹਾ ਪੁਲਿਸ ਮੁਖੀ ਫਾਜ਼ਿਲਕਾ ਸ੍ਰੀਮਤੀ ਅਵਨੀਤ ਕੌਰ ਸਿੱਧੂ ਵੱਲੋਂ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਮਨਜੀਤ ਸਿੰਘ ਪੀ.ਪੀ.ਐੱਸ ਕਪਤਾਨ ਪੁਲਿਸ (ਇੰਨਵੈ.) ਫਾਜਿਲਕਾ, ਸੁਖਵਿੰਦਰ ਸਿੰਘ ਪੀ.ਪੀ.ਐੱਸ ਉਪ-ਕਪਤਾਨ ਪੁਲਿਸ ਇੰਨਵੈਂ ਫਾਜਿਲਕਾ ਦੀ ਅਗਵਾਈ ਵਿੱਚ ਇੰਚਾਰਜ ਸੀ.ਆਈ.ਏ-2 ਫਾਜਿਲਕਾ ਦੀ ਟੀਮ ਨੇ ਖੁਸ਼ਕਰਨ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਕਰਮ ਪੱਟੀ ਥਾਣਾ ਕਬਰਵਾਲਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਬਾਈਪਾਸ ਰੋਡ ਤੋਂ ਅਜੀਮਗੜ੍ਹ ਨੂੰ ਜਾਂਦੀ ਸੜਕ ਤੋਂ ਸ਼ੱਕ ਦੇ ਅਧਾਰ ’ਤੇ ਕਾਬੂ (Robbers) ਕਰਕੇ ਇਸ ਪਾਸੋਂ ਇਕ ਦੇਸੀ ਪਿਸਟਲ 32 ਬੋਰ ਤੇ 05 ਕਾਰਤੂਸ ਜਿੰਦਾ 32 ਬੋਰ ਬਰਾਮਦ ਕਰਕੇ ਉਕਤ ਵਿਅਕਤੀ ਦੇ ਖਿਲਾਫ ਮੁਕੱਦਮਾ ਨੰਬਰ 68 ਮਿਤੀ 28.06.2023 ਅਧ 25/54/59 ਅਸਲਾ ਐਕਟ ਥਾਣਾ ਸਿਟੀ-2 ਅਬੋਹਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਨੂੰ ਮੋਗਾ ਅਦਾਲਤ ਵਿੱਚ ਕੀਤਾ ਪੇਸ਼

ਦੌਰਾਨੇ ਤਫਤੀਸ਼ ਮਿਤੀ 29 ਜੂਨ ਨੂੰ ਖੁਸ਼ਕਰਨ ਸਿੰਘ ਨੇ ਦੱਸਿਆ ਕਿ ਨਵੀਨ ਕੁਮਾਰ ਉਰਫ ਆਰਜੂ ਬਿਸ਼ਨੋਈ ਪੁੱਤਰ ਦਲੀਪ ਕੁਮਾਰ ਵਾਸੀ ਰਾਜਾਂਵਾਲੀ ਥਾਣਾ ਬਹਾਵਵਾਲਾ ਜਿਲ੍ਹਾ ਫਾਜਿਲਕਾ ਨੇ ਉਸਨੂੰ 03 ਪਿਸਟਲ 32 ਬੋਰ ਦਿੱਤੇ ਸੀ, ਜਿਸ ਵਿੱਚੋ ਉਸਨੇ ਇਕ ਪਿਸਟਲ 32 ਬੋਰ ਰਾਹੁਲ ਘਾਰੂ ਪੁੱਤਰ ਰਾਜ ਕੁਮਾਰ ਘਾਰੂ ਵਾਸੀ ਦਿਆਲ ਨਗਰੀ, ਗਲੀ ਨੰਬਰ 03 ਅਬੋਹਰ ਨੂੰ ਅਤੇ 01 ਪਿਸਟਲ 32 ਬੋਰ ਅੰਕੁਸ਼ ਵਾਸੀ ਪਿੰਡ ਰਾਜਾਂਵਾਲੀ ਥਾਣਾ ਬਹਾਵਵਾਲਾ ਜਿਲ੍ਹਾ ਫਾਜਿਲਕਾ ਨੂੰ ਦੇ ਦਿੱਤਾ, ਜਿਸਤੇ ਰਾਹੁਲ ਘਾਰੂ, ਨਵੀਨ ਕੁਮਾਰ ਉਰਫ ਆਰਜੂ ਅਤੇ ਅੰਕੁਸ਼ ਨੂੰ ਮੁਕੱਦਮਾ ਵਿੱਚ ਦੋਸ਼ੀ ਨਾਮਜ਼ੱਦ ਕੀਤਾ ਗਿਆ। (Robbers)

ਨਵੀਨ ਕੁਮਾਰ ਲਾਰੈਂਸ ਬਿਸ਼ਨੋਈ ਗੈਂਗ ਦਾ ਕਰਿੰਦਾ

ਸੁੱਕਰਵਾਰ ਨੂੰ ਰਾਹੁਲ ਘਾਰੂ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਇਕ ਦੇਸੀ ਪਿਸਤੌਲ 32 ਬੋਰ ਬਰਾਮਦ ਕੀਤਾ ਗਿਆ ਸੀ ਅਤੇ ਦੌਰਾਨੇ ਤਫਤੀਸ਼ ਹੋਰ ਡੂੰਘਾਈ ਨਾਲ ਪੁੱਛਗਿਛ ਕਰਨ ਤੇ ਖੁਸ਼ਕਰਨ ਸਿੰਘ ਉਕਤ ਪਾਸੋਂ 01 ਹੋਰ ਦੇਸੀ ਪਿਸਤੋਲ 32 ਬੋਰ ਤੇ 04 ਕਾਰਤੂਸ ਜਿੰਦਾ ਤੇ 06 ਖੋਲ ਕਾਰਤੂਸ 32 ਬੋਰ ਬਰਾਮਦ ਕੀਤੇ ਗਏ ਹਨ, ਮੁਕੱਦਮਾ ਦੀ ਤਫਤੀਸ਼ ਜਾਰੀ ਹੈ ਅਤੇ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਨਵੀਨ ਕੁਮਾਰ ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਕਰਿੰਦਾ ਹੈ, ਇਸਦੇ ਖਿਲਾਫ ਡਕੈਤੀ ਅਤੇ ਲੁੱਟ ਦੇ ਕਈ ਮੁਕੱਦਮੇ ਪੰਜਾਬ ਅਤੇ ਰਾਜਸਥਾਨ ਵਿੱਚ ਦਰਜ ਹਨ ਅਤੇ ਇਸ ਵਕਤ ਇਹ ਅਜਮੇਰ ਜੇਲ ਵਿੱਚ ਬੰਦ ਹੈ। ਜਿਸ ਨੂੰ ਜ਼ਿਲ੍ਹਾ ਪੁਲਿਸ਼ ਵੱਲੋਂ ਪ੍ਰੋਡਕਸ਼ਨ ਵਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ ।