ਪੁਲਿਸ ਵੱਲੋਂ ਲੁੱਟ-ਖੋਹ ਕਰਨ ਵਾਲੇ ਭਾਰੀ ਅਸਲੇ ਸਮੇਤ ਕੀਤੇ ਕਾਬੂ

Amloh News
ਅਮਲੋਹ : ਉਪ ਕਪਤਾਨ ਪੁਲਿਸ ਰਜੇਸ਼ ਕੁਮਾਰ ਛਿੱਬਰ ਤੇ ਥਾਣਾ ਮੁਖੀ ਅਮਲੋਹ ਇੰਸਪੈਕਟਰ ਅੰਮ੍ਰਿਤਵੀਰ ਸਿੰਘ ਕਾਬੂ ਕੀਤੇ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ। ਤਸਵੀਰ: ਅਨਿਲ ਲੁਟਾਵਾ

(ਅਨਿਲ ਲੁਟਾਵਾ) ਅਮਲੋਹ। ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸੀਨੀਅਰ ਕਪਤਾਨ ਪੁਲਿਸ ਡਾਕਟਰ ਰਵਜੋਤ ਗਰੇਵਾਲ ਦੇ ਦਿਸ਼ਾ-ਨਿਰਦੇਸ਼ਾਂ, ਕਪਤਾਨ ਪੁਲਿਸ ਇਨਵੈਸਟੀਗੇਸ਼ਨ ਰਾਕੇਸ਼ ਯਾਦਵ ਦੀ ਰਹਿਨੁਮਾਈ, ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਅਮਲੋਹ ਰਜੇਸ਼ ਕੁਮਾਰ ਛਿੱਬਰ ਦੀ ਅਗਵਾਈ ਅਧੀਨ, ਥਾਣਾ ਅਮਲੋਹ ਦੇ ਪੁਲਿਸ ਮੁਖੀ ਇੰਸਪੈਕਟਰ ਅੰਮ੍ਰਿਤਵੀਰ ਸਿੰਘ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਭਾਰੀ ਸਫਲਤਾ ਪ੍ਰਾਪਤ ਹੋਈ ਜਦੋਂ ਥਾਣਾ ਅਮਲੋਹ ਵਿੱਚ ਦੋਸ਼ੀ ਰਾਹੁਲ ਸੰਗਰ ਪੁੱਤਰ ਅਸ਼ੋਕ ਕੁਮਾਰ ਵਾਸੀ ਵਾਰਡ ਨੰਬਰ 12 ਅਮਲੋਹ, ਅਮਨਦੀਪ ਸਿੰਘ ਮਨੀ ਪੁੱਤਰ ਅਵਤਾਰ ਸਿੰਘ ਬਾਸੀ ਕੁਕੜ ਮਾਜਰਾ, ਨਵਜੋਤ ਸਿੰਘ ਉਰਫ ਨਿਸ਼ੂ ਪੁੱਤਰ ਬਲਵਿੰਦਰ ਸਿੰਘ ਵਾਸੀ ਤਕੀਆ ਮਹੱਲਾ ਅਮਲੋਹ ਨੂੰ ਗ੍ਰਿਫਤਾਰ ਕੀਤਾ ਗਿਆ। Amloh News

ਇਸ ਮੌਕੇ ਉਪ ਕਪਤਾਨ ਪੁਲਿਸ ਰਜੇਸ਼ ਕੁਮਾਰ ਛਿੱਬਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ ਨੂੰ ਮੁਦਈ ਟਰੱਕ ਡਰਾਈਵਰ ਗੁਰਚਰਨ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਉਹਨਾਂ ਦਾ 12 ਚੱਕੀ ਟਰੱਕ ਨੰਬਰ ਪੀ.ਬੀ.16 ਬੀ.ਐਮ. 9068 ਪਾਤੜਾਂ ਤੋਂ ਸਕਰੈਪ ਲੋਹਾ ਵਜਨ 10 ਟਨ ਲੋਡ ਕਰਕੇ ਗੋਬਿੰਦਗੜ੍ਹ ਆ ਰਿਹਾ ਸੀ ਤਾਂ ਰਾਤ ਸਮੇਂ ਦੇਸ਼ ਭਗਤ ਯੂਨੀਵਰਸਿਟੀ ਸੌਂਟੀ ਤੋਂ ਥੋੜਾ ਪਿੱਛੋਂ ਆ ਰਹੀ ਇੱਕ ਸਵਿਫਟ ਕਾਰ ਵਿੱਚ ਸਵਾਰ ਪੰਜ ਨਾ ਮਾਲੂਮ ਵਿਅਕਤੀਆਂ ਨੇ ਟਰੱਕ ਨੂੰ ਅੱਗੇ ਕਾਰ ਲਗਾ ਕੇ ਘੇਰ ਲਿਆ ਅਤੇ ਗੁਰਚਰਨ ਸਿੰਘ ਦੀ ਗਾਲੀ ਗਲੋਚ ਕਰਕੇ ਕੁੱਟ ਮਾਰ ਕਰਨ ਲੱਗੇ ਜਿਨਾਂ ਨੇ ਗੁਰਚਰਨ ਸਿੰਘ ਨੂੰ ਚੁੱਕ ਕੇ ਆਪਣੀ ਕਾਰ ਵਿੱਚ ਸੁੱਟ ਲਿਆ ਜਿੰਨਾ ਕੋਲ ਹਥਿਆਰ ਪਿਸਤੌਲ, ਦਾਹ, ਲੋਹਾ ਵਗੈਰਾ ਸਨ।

ਵਾਰਦਾਤ ਵਿੱਚ ਵਰਤੀ ਸਵਿਫਟ ਕਾਰ ਵੀ ਬਰਾਮਦ ਕੀਤੀ

ਉਹਨਾਂ ਦੱਸਿਆ ਕਿ ਮੁਦਈ ਗੁਰਚਰਨ ਸਿੰਘ ਦੀਆਂ ਅੱਖਾਂ ਮੂੰਹ ਬੰਨ੍ਹ ਕੇ ਹਥਿਆਰਾਂ ਦੇ ਬਲ ਨਾਲ ਬੰਦੀ ਬਣਾ ਕੇ ਟਰੱਕ ਵਿਚਲਾ ਮਾਲ ਸਕਰੈਪ ਲੋਹਾ ਲੁੱਟ ਲਿਆ ਅਤੇ ਬੰਦੀ ਬਣਾਏ ਡਰਾਈਵਰ ਨੂੰ ਪਿੰਡ ਫਤਿਹਪੁਰ ਸੁੱਟ ਕੇ ਚਲੇ ਗਏ ਜਿੱਥੇ ਪਹਿਲਾਂ ਹੀ ਇਹਨਾਂ ਵੱਲੋਂ ਲੁੱਟਿਆ ਗਿਆ ਟਰੱਕ ਨੰਬਰ ਉਕਤ ਮਾਲ ਲੁੱਟ ਕੇ ਖਾਲੀ ਕਰਕੇ ਖੜਾਇਆ ਗਿਆ ਸੀ। ਗੁਰਚਰਨ ਸਿੰਘ ਮੁਦਈ ਦੇ ਬਿਆਨ ’ਤੇ ਕਾਰਵਾਈ ਕਰਦੇ ਹੋਏ ਸਹਾਇਕ ਥਾਣੇਦਾਰ ਮਾਨ ਸਿੰਘ ਵੱਲੋਂ ਪੰਜ ਨਾ ਮਾਲੂਮ ਵਿਅਕਤੀਆਂ ਦੇ ਖਿਲਾਫ ਮੁਕਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ ਜਿਸ ਮੌਕੇ ਮੁੱਖ ਅਫਸਰ ਥਾਣਾ ਅਮਲੋਹ ਸਮੇਤ ਪੁਲਿਸ ਪਾਰਟੀ ਦੇ ਪੜਤਾਲ ਕਰਨ ਤੋਂ ਬਾਅਦ ਮੁਲਜ਼ਮਾਂ ਨੂੰ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਕੋਲੋਂ ਵਾਰਦਾਤ ਵਿੱਚ ਵਰਤੀ ਸਵਿਫਟ ਕਾਰ ਬਰਾਮਦ ਕੀਤੀ ਗਈ।

Amloh News

ਇਹ ਵੀ ਪੜ੍ਹੋ: ਪਟਿਆਲਾ ਪੁਲਿਸ ਵੱਲੋਂ ਅੰਤਰਰਾਸ਼ਟਰੀ ਗੈਂਗ ਦੇ ਤਿੰਨ ਮੈਂਬਰ ਹਥਿਆਰਾਂ ਸਮੇਤ ਕਾਬੂ

ਉਹਨਾਂ ਦੱਸਿਆ ਕਿ ਮੁਲਜ਼ਮ ਨਵਜੋਤ ਸਿੰਘ ਉਰਫ ਨਿਸ਼ੂ ਦਾ ਰਿਮਾਂਡ ਹਾਸਿਲ ਕਰਕੇ ਉਸ ਕੋਲੋਂ ਵਾਰਦਾਤ ਵਿੱਚ ਵਰਤਿਆ ਪਿਸਟਲ ਬਰੇਟਾ 32 ਬੋਰ ਸਮੇਤ 02 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਜਿਸ ਦੇ ਮੁਕਦਮਾ ਵਿੱਚ ਵਾਧਾ ਜੁਰਮ 25/54/59 ਆਰਮਜ ਐਕਟ ਦਾ ਕੀਤਾ ਗਿਆ। ਉਹਨਾਂ ਦੱਸਿਆ ਕਿ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਲੁੱਟੇ ਗਏ ਮਾਲ ਸਕਰੈਪ ਲੋਹੇ ਵਿੱਚੋਂ 4 ਟਨ ਸਕਰੈਪ ਸਰਕਾਰੀ ਜਵਾਹਰ ਲਾਲ ਨਹਿਰੂ ਕਾਲਜ ਜਲਾਲਪੁਰ ਪਾਸ ਬੇਅਬਾਦ ਜਗਾ ਪਰ ਲੁਕਾ ਕੇ ਰੱਖਿਆ ਬਰਾਮਦ ਕੀਤੀ ਗਿਆ ਹੈ। ਉਹਨਾਂ ਦੱਸਿਆ ਕਿ ਬਾਕੀਆਂ ਦੇ ਸਾਥੀਆਂ ਦੀ ਭਾਲ ਜਾਰੀ ਹੈ ਅਤੇ ਮੁਲਜ਼ਮਾਂ ’ਤੇ ਪਹਿਲਾਂ ਵੀ ਕਈ ਮੁਕਦਮੇ ਦਰਜ ਹਨ ਜਿਨਾਂ ਕੋਲੋਂ ਰਿਮਾਂਡ ਦੌਰਾਨ ਕੀਤੇ ਹੋਰ ਵਾਰਦਾਤਾਂ ਅਤੇ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। Amloh News