ਜਮਾਂਦਰੂ ਦਿਲ ਦੀਆਂ ਬਿਮਾਰੀਆਂ ਦਾ ਵਧ ਰਿਹਾ ਅੰਕੜਾ

heart, Heart Disease

ਜਮਾਂਦਰੂ ਦਿਲ ( Heart Disease) ਦੀਆਂ ਬਿਮਾਰੀਆਂ ਦਾ ਵਧ ਰਿਹਾ ਅੰਕੜਾ

ਪੀੜਤਾਂ ਦੇ ਪੇਰੈਂਟਸ ਮੁਤਾਬਿਕ ਹਾਰਟ-ਰਿਲੇਟਿਡ ਸਮੱਸਿਆਵਾਂ ਯਾਨੀ ਖਾਸ ਸਿਹਤ ਸੰਭਾਲ ਲੋੜਾਂ ਵਾਲੇ ਬੱਚਿਆਂ ਦੀ ਹਾਲਤ ਉਨ੍ਹਾਂ ਨੂੰ ਉਹ ਕੰਮ ਕਰਨ ਤੋਂ ਰੋਕਦੀ ਹੈ, ਜੋ ਦੂਜੇ ਬੱਚੇ ਕਰਦੇ ਹਨ। ਇਹ ਬੱਚੇ ਦਿਲ ਦੀਆਂ ਸਮੱਸਿਆਵਾਂ ਤੋਂ ਬਿਨਾਂ ਵਿਸ਼ੇਸ਼ ਸਿਹਤ ਸੰਭਾਲ ਲੋੜਾਂ ਵਾਲੇ ਬੱਚਿਆਂ ਨਾਲੋਂ ਸਿੱਖਣ, ਇਕਾਗਰਤਾ, ਸੰਚਾਰ, ਸਵੈ-ਸੰਭਾਲ ਤੇ ਵਧੀਆ ਹੁਨਰ ਹਾਸਲ ਕਰਨ ਵਿੱਚ ਮੁਸ਼ਕਲ ਮਹਿਸੂਸ ਕਰਦੇ ਹਨ। ਐਜੂਕੇਸ਼ਨ ਵਿੱਚ ਰੂਚੀ ਘੱਟ ਤੇ ਬਾਹਰਲੀਆਂ ਗਤੀਵਿਧੀਆਂ ਵਿਚ ਹਿੱਸਾ ਵੀ ਘੱਟ ਲੈਂਦੇ ਹਨ।  ਵਿਸ਼ਵ ਭਰ ਵਿੱਚ ਜਮਾਂਦਰੂ ਦਿਲ ਦੀਆਂ ਬਿਮਾਰੀਆਂ (ੳਗਸੀਂ) ਦਾ ਅੰਕੜਾ ਤੇਜ਼ੀ ਨਾਲ ਵਧ ਰਿਹਾ ਹੈ। ( Heart Disease)

ਅਮਰੀਕਾ ਵਿੱਚ ਫਰਵਰੀ 2022 ਦਾ ਮਹੀਨਾ ਵਿਸ਼ਵ ਹਾਰਟ ਮਹੀਨਾ ਅਤੇ 7-14 ਫਰਵਰੀ, 2022 ਦੌਰਾਨ ਜਮਾਂਦਰੂ ਦਿਲ ਦੇ ਰੋਗਾਂ ਪ੍ਰਤੀ ਜਾਗਰੂਕਤਾ ਵੀਕ ਦੇ ਤੌਰ ’ਤੇ ਮਨਾਇਆ ਜਾ ਰਿਹਾ ਹੈ। ਹਰ ਸਾਲ ਅਮਰੀਕਾ ਵਿੱਚ ਲਗਭਗ 40,000 ਬੱਚੇ ਜਮਾਂਦਰੂ ਦਿਲ ਦੇ ਰੋਗਾਂ ਨਾਲ ਜਨਮ ਲੈ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਆਮ ਕਿਸਮ (ਥਢਸ) ਯਾਨੀ ਵੈਂਟ੍ਰੀਕੂਲਰ ਸਪੇਟਲ ਨੁਕਸ ਦੇਖਿਆ ਜਾ ਰਿਹਾ ਹੈ। ਗੰਭੀਰ ੳਗਸ ਦੀ ਹਾਲਤ ਵਿੱਚ ਆਮ ਤੌਰ ’ਤੇ ਜੀਵਨ ਦੇ ਪਹਿਲੇ ਸਾਲ ਵਿੱਚ ਸਰਜਰੀ ਦੇ ਨਾਲ-ਨਾਲ ਹੋਰ ਪ੍ਰਕਿਰਿਆਵਾਂ ਦੀ ਲੋੜ ਪੈ ਜਾਂਦੀ ਹੈ।

ਜਮਾਂਦਰੂ ਦਿਲ ਦੀਆਂ ਬਿਮਾਰੀਆਂ ਦਾ ਵਧ ਰਿਹਾ ਅੰਕੜਾ

ਅੱਜ ਨਵਜੰਮੇ ਬੱਚੇ ਲਈ (ੳਗਸੀਂ) ਨੂੰ ਟ੍ਰੈਕ ਕਰਨ ਲਈ ਬਹੁਤ ਸਾਰੇ ਪ੍ਰੋਗਰਾਮ ਹਨ। ਪਰ ਦਿਲ ਦੇ ਨੁਕਸ ਵਾਲੇ ਵਾਲਗਾਂ ਦੀ ਵਧ ਰਹੀ ਅਬਾਦੀ ਨੂੰ ਦੇਖਣ ਲਈ ਕੋਈ ਟ੍ਰੈਕਿੰਗ ਸਿਸਟਮ ਮੌਜੂਦ ਨਹੀਂ ਹੈ। ਸਾਲ 2010 ਵਿੱਚ 2 ਮਿਲੀਅਨ ਤੋਂ ਵੱਧ ਜਮਾਂਦਰੂ ਦਿਲ ਦੇ ਰੋਗਾਂ ਦੇ ਸ਼ਿਕਾਰ ਬੱਚੇ, ਨੌਜਵਾਨ ਤੇ ਬਾਲਗ ਜ਼ਿੰਦਗੀ ਜੀ ਰਹੇ ਸਨ। ਨਵਜਾਤ ਬੱਚੇ ਦੀ ਮੌਤ ਦਾ ਇੱਕ ਕਾਰਨ ਜਮਾਂਦਰੂ ਦਿਲ ਦੇ ਰੋਗ ਵੀ ਹਨ। ਆਮ ਤੌਰ ’ਤੇ ਸੀਐਚਡੀ ਕਾਰਨ 1 ਮਹੀਨੇ ਤੋਂ ਘੱਟ ਉਮਰ ਦੇ ਨਵਜੰਮੇ ਬੱਚੇ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਗੈਰ-ਨਾਜ਼ੁਕ ੳਗਸ ਨਾਲ ਪੈਦਾ ਹੋਏ ਲਗਭਗ 97 ਫੀਸਦੀ ਬੱਚਿਆਂ ਦੇ 1 ਤੋਂ 18 ਸਾਲ ਦੀ ਉਮਰ ਤੱਕ ਬਚਣ ਦੀ ਉਮੀਦ ਕੀਤੀ ਜਾਂਦੀ ਹੈ। ਵਿਸ਼ਵ ਭਰ ਵਿੱਚ ਅੱਜ ਸੀਐਚਡੀ ਵਾਲੇ ਲੋਕਾਂ ਦਾ ਅੰਕੜਾ ਵਧ ਰਿਹਾ ਹੈ।

  • ਦਿਲ ਦੇ ਨੁਕਸ ਵਾਲੇ ਹਰ 10 ਵਿੱਚੋਂ 4 ਬਾਲਗਾਂ ਵਿੱਚੋਂ 1, ਜਿਸ ਵਿੱਚ ਧਿਆਨ ਦੇਣ, ਯਾਦ ਰੱਖਣ ਤੇ ਫੈਸਲੇ ਲੈਣ ਵਿੱਚ ਮੁਸ਼ਕਲ ਵਾਲੀ ਸਮੱਸਿਆ ਆ ਜਾਂਦੀ ਹੈ।
  • ਸੀਐਚਡੀ ਵਾਲੇ ਲਗਭਗ 20-30 ਫੀਸਦੀ ਲੋਕਾਂ ਵਿੱਚ ਸਰੀਰਕ-ਮਾਨਸਿਕ ਕਮਜੋਰੀ ਹੋ ਸਕਦੀ ਹੈ।
  • ਸੀਐਚਡੀ ਵਾਲੇ ਬੱਚਿਆਂ ਨੂੰ ਜਮਾਂਦਰੂ ਨੁਕਸ ਵਾਲੇ ਬੱਚਿਆਂ ਦੀ ਤੁਲਨਾ ’ਚ ਵਿਸ਼ੇਸ਼ ਐਜੂਕੇਸ਼ਨ ਪ੍ਰਾਪਤ ਕਰਨ ਦੀ ਸੰਭਾਵਨਾ 50 ਫੀਸਦੀ ਜ਼ਿਆਦਾ ਹੁੰਦੀ ਹੈ।
  • ਵਿਕਾਸ ਸਬੰਧੀ ਅਸਮਰੱਥਾ ਜਾਂ ਦੇਰੀ ਦੀ ਮੌਜੂਦਗੀ ਤੇ ਗੰਭੀਰਤਾ ਹਾਰਟ ਦੇ ਨੁਕਸ ਦੇ ਗੁੰਝਲਦਾਰ ਹੋਣ ਨਾਲ ਵਧਦੀ ਹੈ।
  • ਦਿਲ ਦੀ ਬਿਮਾਰੀ ਤੋਂ ਬਿਨਾਂ ਬੱਚਿਆਂ ਦੀ ਤੁਲਨਾ ਵਿੱਚ, ਦਿਲ ਦੇ ਨੁਕਸ ਵਾਲੇ ਬੱਚਿਆਂ ਨੂੰ ਖਾਸ ਸਿਹਤ ਸੰਭਾਲ ਦੀ ਲੋੜ ਦੇ ਨਾਲ ਮਾਨਸਿਕ ਵਿਹਾਰ, ਸਰੀਰਕ ਸਮੱਸਿਆਵਾਂ ਤੇ ਵਿਕਾਸ ਅਤੇ ਇਲਾਜ ਦੀ ਲੋੜ ਹੁੰਦੀ ਹੈ।
  • ਪੀੜਤਾਂ ਵਿੱਚ ਆਮ ਲੱਛਣ, ਨਹੁੰ ਜਾਂ ਬੁੱਲ੍ਹਾਂ ਦਾ ਰੰਗ ਨੀਲਾ ਹੋ ਜਾਣਾ, ਭੋਜਨ ਕਰਦੇ ਸਮੇਂ ਥਕਾਵਟ, ਸਾਹ ਤੇਜ਼ ਹੋ ਜਾਣ ਦੇ ਨਾਲ ਸਾਹ ਲੈਣਾ ਮੁਸ਼ਕਲ ਵੀ ਹੋ ਸਕਦਾ ਹੈ।

    ਅਣਜਾਣ ਕਾਰਨਾਂ ਨਾਲ ਬੱਚਿਆਂ ਵਿੱਚ ਪਰਸਨਲ ਜੀਨਾਂ ਜਾਂ ਕ੍ਰੋਮੋਸੋਮ ਵਿੱਚ ਬਦਲਾਅ, ਤੇ ਮਾਂ ਦਾ ਮੋਟਾਪਾ, ਸ਼ੂਗਰ ਰੋਗ ਵਗੈਰਾ ਹੈਲਥ ਕੰਡੀਸ਼ਨਸ ਤੇ ਪ੍ਰੈਗਨੈਂਸੀ ਦੌਰਾਨ ਡਰਗਜ਼, ਅਲਕੋਹਲ, ਸਿਗਰਟ ਦਾ ਨਸ਼ਾ ਕਰਨਾ ਵੀ ਜਿੰਮੇਵਾਰ ਹੋ ਸਕਦੇ ਹਨ।

  • ਸੀਐਚਡੀਸ ਗੰਭੀਰ ’ਤੇ ਆਮ ਕਈ ਕਿਸਮ ਦੇ :

  • ਐਟਰੀਅਲ ਸਪੇਟਲ ਨੁਕਸ, ਐਟਰੀਓਵੈਂਟਿ੍ਰਕੂਲਰ ਸਪੇਟਲ ਬਿਗਾੜ, ਏਓਰਟਾ ਕੋਆਰਕਟੇਸ਼ਨ, ਡਬਲ-ਆਉਟਲੈਟ ਸੱਜਾ ਵੈਂਟਿ੍ਰਕਲ, ਡੀ-ਮਹਾਨ ਧਮਨੀਆਂ ਦਾ ਪਰਿਵਰਤਨ, ਐਬਸਟਾਈਨ ਅਸਮਾਨਤਾ, ਹਾਈਪੋਪਲਾਸਟਿਕ ਲੈਫਟ ਹਾਰਟ ਸਿੰਡਰੋਮ, ਵਿਘਨ ਏਓਰਟਿਕ ਆਰਚ, ਪਲਮਨਰੀ ਅਟੇ੍ਰਸੀਆ, ਸਿੰਗਲ ਵੈਂਟ੍ਰੀਕਲ, ਫੈਲੋ ਦੀ ਟੈਟ੍ਰਾਲੋਜੀ, ਕੁੱਲ ਅਸਾਧਾਰਨ ਪਲਮਨਰੀ ਵੇਨਸ ਵਾਪਸੀ, ਟ੍ਰਾਈਕਸਪਿਡ ਅਟ੍ਰੇਸੀਆ, ਟਰੰਕਸ ਆਰਟੀਰੀਓਸਸ, ਵੈਂਟ੍ਰੀਕੂਲਰ ਸਪੇਟਲ ਨੁਕਸ ਆਦਿ ਦੇਖਣ ਨੂੰ ਮਿਲਦੇ ਹਨ।

    ਸੀਐਚਡੀ ਬਿਮਾਰੀ ਦੀ ਕਿਸਮ ਦਾ ਅਲਟਰਾਸਾੳਂਡ, ਐਕੋਕਾਰਡੀਓਗਰਾਮ ਤੇ ਈਕੋਕਾਰਡੀਓਗਰਾਮ ਦੁਆਰਾ ਪਤਾ ਲਾਇਆ ਜਾ ਸਕਦਾ ਹੈ। ਸੀਐਚਡੀਐਸ ਦਾ ਇਲਾਜ਼ ਬਿਮਾਰੀ ਦੀ ਕਿਸਮ ਤੇ ਗੰਭੀਰਤਾ ’ਤੇ ਨਿਰਭਰ ਕਰਦਾ ਹੈ। ਅੱਜ ਅਮਰੀਕਾ ਵਿੱਚ 20 ਲੱਖ ਤੋਂ ਵੱਧ ਸੀਐਚਡੀ ਵਾਲੇ ਵਿਅਕਤੀ ਡਾਕਟਰੀ ਦੇਖਭਾਲ ਅਤੇ ਪ੍ਰਾਪਰ ਇਲਾਜ ਨਾਲ ਲੰਬੀ ਜ਼ਿੰਦਗੀ ਜੀ ਰਹੇ ਹਨ।
    ਅਨਿਲ ਧਿਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ