ਵਧਦੀ ਮਹਿੰਗਾਈ ਦਾ ਡੰਗ : ਕਿਸ਼ਤਾਂ ਨਾ ਭਰ ਸਕਣ ਤੋਂ ਪ੍ਰੇਸ਼ਾਨ ਚਾਲਕ ਨੇ ਲਾਈ ਈ-ਰਿਕਸ਼ੇ ਨੂੰ ਅੱਗ

E-rickshaw Set on Fire Sachkahoon

ਪਹਿਲਾਂ ਛਿੜਕਿਆ ਪੈਟਰੋਲ, ਫਿਰ ਤੀਲੀ ਨਾਲ ਕੀਤਾ ਅੱਗ ਦੇ ਹਵਾਲੇ

ਲੋਕਾਂ ਨੇ ਦੱਸਿਆ ਕਿ ਮਹਿੰਗਾਈ ਕਾਰਨ ਪ੍ਰੇਸ਼ਾਨ ਸੀ ਉਕਤ ਵਿਅਕਤੀ

ਖੁਸ਼ਵੀਰ ਸਿੰਘ ਤੂਰ, ਪਟਿਆਲਾ। ਵਧਦੀ ਮਹਿੰਗਾਈ ਨੇ ਆਮ ਲੋਕਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਕਰ ਦਿੱਤੇ ਹਨ। ਵਧਦੀ ਮਹਿੰਗਾਈ ਤੋਂ ਪ੍ਰੇਸ਼ਾਨ ਹੋ ਕੇ ਇੱਕ ਵਿਅਕਤੀ ਵੱਲੋਂ ਆਪਣੇ ਈ-ਰਿਕਸ਼ੇ ਨੂੰ ਹੀ ਪੈਟਰੋਲ ਛਿੜਕ ਕੇ ਅੱਗ ਦੀ ਭੇਟ ਚੜਾ ਦਿੱਤਾ ਹੈ। ਉਕਤ ਰਿਕਸ਼ਾ ਚਾਲਕ ਕਿਸਤਾਂ ਨਾ ਭਰਨ ਤੋਂ ਦੁਖੀ ਸੀ। ਇਕੱਤਰ ਹੋਈ ਜਾਣਕਾਰੀ ਮੁਤਾਬਿਕ ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਵਿਖੇ ਈ-ਰਿਕਸਾ ਵਾਲਾ ਚਾਲਕ ਆਪਣੇ ਰਿਕਸੇ ਨਾਲ ਖੜ੍ਹਾ ਸੀ। ਇਸੇ ਦੌਰਾਨ ਹੀ ਉਸ ਵੱਲੋਂ ਪੈਟਰੋਲ ਦੀ ਇੱਕ ਬੋਤਲ ਨਾਲ ਆਪਣੇ ਰਿਕਸੇ ਦੇ ਆਲੇ-ਦੁਆਲੇ ਪੈਟਰੋਲ ਛਿੜਕ ਦਿੱਤਾ। ਪ੍ਰੱਤਖਦਰਸ਼ੀ ਨੇ ਦੱਸਿਆ ਕਿ ਉਸ ਨੇ ਇਹ ਸਭ ਕੁਝ ਦੇਖਿਆ। ਇਸ ਦੌਰਾਨ ਉਹ ਫਿਰ ਬੈਠ ਗਿਆ ਅਤੇ ਇਸ ਤੋਂ ਕੁਝ ਸਮੇਂ ਬਾਅਦ ਉਸ ਵੱਲੋਂ ਤੀਲੀ ਜਲਾ ਲਈ ਗਈ ਅਤੇ ਆਪਣੇ ਰਿਕਸੇ ਤੇ ਛੁੱਟ ਦਿੱਤੀ।

ਇਸ ਤੋਂ ਬਾਅਦ ਈ ਰਿਕਸਾ ਅੱਗ ਦਾ ਭਾਂਬੜ ਬਣ ਗਿਆ ਅਤੇ ਉਸ ਤੋਂ ਬਾਅਦ ਉਕਤ ਚਾਲਕ ਉੱਥੋਂ ਫਰਾਰ ਹੋ ਗਿਆ। ਲੋਕਾਂ ਵੱਲੋਂ ਅੱਗ ਨੂੰ ਬਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਰਿਕਸ਼ਾ ਸੜ੍ਹ ਕੇ ਸੁਆਹ ਹੋ ਗਿਆ। ਕੁਝ ਸਮੇਂ ਬਾਅਦ ਅੱਗ ਬੁਝਾਉਣ ਵਾਲੀ ਗੱਡੀ ਵੀ ਆਈ, ਪਰ ਉਸ ਸਮੇਂ ਤੱਕ ਰਿਕਸ਼ਾ ਬੁਰੀ ਤਰ੍ਹਾਂ ਸੜ ਚੁੱਕਾ ਸੀ। ਲੋਕਾਂ ਨੇ ਦੱਸਿਆ ਕਿ ਉਕਤ ਵਿਅਕਤੀ ਰਿਕਸੇ ਦੀਆਂ ਕਿਸਤਾਂ ਭਰਨ ਤੋਂ ਪ੍ਰੇਸ਼ਾਨ ਰਹਿੰਦਾ ਸੀ, ਕਿਉਂਕਿ ਮਹਿੰਗਾਈ ਕਾਰਨ ਕੁਝ ਪੱਲੇ ਨਹੀਂ ਪੈ ਰਿਹਾ। ਇਸੇ ਪ੍ਰੇਸ਼ਾਨੀ ਕਾਰਨ ਹੀ ਉਸ ਵੱਲੋਂ ਆਪਣੇ ਈ ਰਿਕਸੇ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਉੱਥੇ ਮੌਜ਼ੂਦ ਲੋਕਾਂ ਨੇ ਦੱਸਿਆ ਕਿ ਪ੍ਰੇਸ਼ਾਨੀ ਦੀ ਹਾਲਤ ਵਿੱਚ ਹੀ ਉਸ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ