ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਵਿਦਿਆਰਥੀ ਰਿਸ਼ਾਤ ਨੇ ਜਿੱਤਿਆ ਕਾਂਸੀ ਤਮਗਾ

Shah Satnam Ji Boys College

ਸੀਨੀਅਰ ਨੈਸ਼ਨਲ ਐਕ੍ਰੋਬੇਟਿਕਸ ਜਿਮਨਾਸਟਿਕ ਚੈਂਪੀਅਨਸ਼ਿੱਪ 2022-23

ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ (Shah Satnam Ji Boys College) ਦੇ ਵਿਦਿਆਰਥੀ ਰਿਸ਼ਾਂਤ ਨੇ ਸੀਨੀਅਰ ਨੈਸ਼ਨਲ ਐਕ੍ਰੋਬੇਟਿਕਸ ਜਿਮਨਾਸਟਿਕ ਚੈਂਪੀਅਨਸ਼ਿਪ 2022-23 ’ਚ ਕਾਂਸੀ ਤਮਗਾ ਜਿੱਤਿਆ। ਕਾਲਜ ਦੇ ਪਿ੍ਰੰਸੀਪਲ ਡਾ. ਦਿਲਾਵਰ ਸਿੰਘ ਇੰਸਾਂ ਨੇ ਵਿਦਿਆਰਥੀ ਨੂੰ ਵਧਾਈ ਦਿੱਤੀ ਤੇ ਉਸ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ।

ਕਾਲਜ ਦੇ ਪਿ੍ਰੰਸੀਪਲ ਨੇ ਦੱਸਿਆ ਕਿ ਸਰੀਰਕ ਸਿੱਖਿਆ ਵਿਭਾਗ ਦੇ ਵਿਦਿਆਰਥੀ ਰਿਸ਼ਾਂਤ ਨੇ ਟੀਮ ਚੈਂਪੀਅਨਸ਼ਿਪ ’ਚ ਚਾਂਦੀ ਤੇ ਵਿਅਕਤੀਗਤ ਮੁਕਾਬਲੇ ’ਚ ਕਾਂਸੀ ਤਮਗਾ ਜਿੱਤਿਆ। ਇਹ ਚੈਂਪੀਅਨਸ਼ਿਪ ਰਾਈ ਸੋਨੀਪਤ ’ਚ 26 ਮਾਰਚ ਤੋਂ 28 ਮਾਰਚ ਤੱਕ ਚੱਲੀ। ਕਾਲਜ ਦੇ ਪਿ੍ਰੰਸੀਪਲ ਨੇ ਵਿਦਿਆਰਥੀਆਂ ਤੇ ਸਟਾਫ਼ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮਿਹਨਤ ਕਦੇ ਬੇਕਾਰ ਨਹੀਂ ਜਾਂਦੀ ਹੈ।

ਇਹ ਵਿਦਿਆਰਥੀ ਤੇ ਸਟਾਫ਼ ਦੀ ਮਿਹਨਤ ਦਾ ਨਤੀਜਾ ਹੈ। ਇਸ ਮੌਕੇ ਕਾਲਜ ਸਟਾਫ਼ ਤੋਂ ਡਾ. ਅਨਿਲ ਬੈਨੀਵਾਲ, ਸੁਮਿਤ ਸਿੰਗਲਾ, ਪਵਨ ਕੁਮਾਰ, ਸੰਦੀਪ ਕੁਮਾਰ, ਅਮਿਤ ਬੁੱਲਾ, ਰਾਜਬੀਰ, ਡਾ. ਰਮੇਸ਼ ਕੁਮਾਰ ਨੋਖਵਾਲ ਸਮੇਤ ਹੋਰ ਕਾਲਜ ਲੈਕਚਰਾਰਾਂ ਨੇ ਵਿਦਿਆਰਥੀ ਨੂੰ ਵਧਾਈ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ