Kisan Andolan : ਮੀਟਿੰਗ ਤੋਂ ਬਾਅਦ ਕਿਸਾਨ ਆਗੂ ਡੱਲੇਵਾਲ ਨੇ ਇੰਟਰਨੈੱਟ ‘ਤੇ ਮੋਦੀ ਗਰਾਫ ਬਾਰੇ ਕੀ ਕਿਹਾ, ਪੜ੍ਹੋ

Kisan Andolan

ਕਿਸਾਨਾਂ ਦੇ ਫੇਸਬੁੱਕ ਤੇ ਟਵਿਟਰ ਪੇਜ ਵੀ ਮੁੜ ਹੋ ਸਕਦੇ ਹਨ ਚਾਲੂ | Kisan Andolan

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਕਿਸਾਨਾਂ ਦੇ ਦਿੱਲੀ ਕੂਚ ਦਾ ਅੱਜ (16 ਫਰਵਰੀ) ਚੌਥਾ ਦਿਨ ਹੈ। ਪ੍ਰਦਰਸ਼ਨ ਦੌਰਾਨ ਅੱਥਰੂ ਗੈਸ ਦੇ ਗੋਲੇ ਕਾਰਨ ਇੱਕ ਕਿਸਾਨ ਦੀ ਮੌਤ ਵੀ ਹੋ ਗਈ ਹੈ। ਮ੍ਰਿਤਕ ਕਿਸਾਨ ਦਾ ਨਾਂਅ ਗਿਆਨ ਸਿੰਘ ਹੈ। ਉਹ ਗੁਰਦਾਸਪੁਰ ਦਾ ਰਹਿਣ ਵਾਲਾ ਸੀ। ਇਸ ਅੰਦੋਲਨ ’ਚ ਇਹ ਮੌਤ ਦਾ ਪਹਿਲਾ ਮਾਮਲਾ ਹੈ। ਸੰਯੁਕਤ ਕਿਸਾਨ ਮੋਰਚਾ ਅਤੇ ਮਜ਼ਦੂਰ ਸੰਘ ਨੇ ਅੱਜ ਪੇਂਡੂ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਇਸ ਦੇ ਮੱਦੇਨਜ਼ਰ ਪੰਜਾਬ ਤੇ ਹਰਿਆਣਾ ਦੇ ਬਾਰਡਰਾਂ ’ਤੇ ਬੈਰੀਕੇਡਿੰਗ ਕੀਤੀ ਗਈ ਹੈ। ਇਸ ਕਰਕੇ ਹਰਿਆਣਾ ਦੇ ਕਈ ਇਲਾਕਿਆਂ ’ਚ ਤਾਂ ਕਈ ਦਿਨਾਂ ਤੋਂ ਹੀ ਇੰਟਰਨੈੱਟ ਬੰਦ ਹੈ। (Kisan Andolan)

Ludhiana News : ਭਾਰਤ ਬੰਦ, ਆਮ ਵਾਂਗ ਹੀ ਖੁੱਲ੍ਹੇ ਜਿਆਦਾਤਰ ਬਾਜ਼ਾਰ, ਸੜਕਾਂ ’ਤੇ ਪਸਰੀ ਸੁੰਨ

ਜਦਕਿ ਪੰਜਾਬ ਦੇ ਤਿੰਨ ਜ਼ਿਲ੍ਹਿਆਂ ’ਚ ਇੰਟਰਨੈੱਟ ਬੰਦ ਕੀਤਾ ਗਿਆ ਹੈ। ਪੰਜਾਬ ਦੇ ਸੰਗਰੂਰ, ਪਟਿਆਲਾ ਤੇ ਫਤਿਹਗੜ੍ਹ ਸਾਹਿਬ ’ਚ ਇੰਟਰਨੈੱਟ ਬੰਦ ਹੈ। ਇਸ ਦਰਮਿਆਨ ਵੀਰਵਾਰ ਦੀ ਰਾਤ ਨੂੰ ਕੇਂਦਰੀ ਮੰਤਰੀ ਤੇ ਕਿਸਾਨਾਂ ਵਿਚਕਾਰ ਮੀਟਿੰਗ ਹੋਈ, ਜਿਸ ਵਿੱਚ ਪੰਜਾਬ ’ਚ ਇੰਟਰਨੈੱਟ ਮੁੜ ਤੋਂ ਸ਼ੁਰੂ ਹੋਣ ’ਤੇ ਸਹਿਮਤੀ ਬਣ ਗਈ ਹੈ। ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿਚਕਾਰ ਹੋਈ ਮੀਟਿੰਗ ’ਚ ਸੰਯੁਕਤ ਕਿਸਾਨ ਮੋਰਚਾ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਹੋਰ 17 ਕਿਸਾਨ ਆਗੂ ਮੌਜ਼ੂਦ ਸਨ। ਇਸ ਮੀਟਿੰਗ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਰਪਾਲ ਚੀਮਾ ਵੀ ਹਾਜ਼ਰ ਸਨ। (Kisan Andolan)

ਵਾਤਾਵਰਨ ਤੇ ਸਿਹਤ ਨੂੰ ਨਿਗਲ ਰਹੀਆਂ ਰਸਾਇਣਕ ਖਾਦਾਂ

ਮੀਟਿੰਗ ’ਚ ਸੀਐੱਮ ਮਾਨ ਨੇ ਪੰਜਾਬ ’ਚ 3 ਜ਼ਿਲ੍ਹਿਆਂ ’ਚ ਇੰਟਰਨੈੱਟ ਬੰਦ ਹੋਣ ’ਤੇ ਇਤਰਾਜ਼ ਜਤਾਇਆ ਹੈ। ਸੀਐੱਮ ਮਾਨ ਨੇ ਕਿਹਾ ਕਿ ਹੁਣ ਸਕੂਲੀ ਬੱਚਿਆਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ, ਜਿਸ ਕਰਕੇ ਅੱਜ-ਕੱਲ੍ਹ ਆਨਲਾਈਨ ਮੋੜ ’ਚ ਪੜ੍ਹਾਈ ਕੀਤੀ ਜਾਂਦੀ ਹੈ। ਜਿਸ ਕਰਕੇ ਇਸ ਵਿੱਚ ਬੱਚਿਆਂ ਦਾ ਕੀ ਕਸੂਰ ਹੈ। ਪੰਜਾਬ ’ਚ ਇੰਟਰਨੈੱਟ ਬੰਦ ਕੀਤੇ ਜਾਣ ’ਤੇ ਕਿਸਾਨ ਆਗੂਆਂ ਨੇ ਵੀ ਮੁੱਦਾ ਚੁੱਕਿਆ ਪਰ ਕਿਸਾਨ ਆਗੂ ਨੂੰ ਭਰੋਸਾ ਦਿੱਤਾ ਗਿਆ ਕਿ ਸ਼ੁੱਕਰਵਾਰ ਭਾਵ ਅੱਜ ਪੰਜਾਬ ’ਚ ਇੰਟਰਨੈੱੱਟ ਮੁੜ ਤੋਂ ਸ਼ੁੁਰੂ ਕਰਵਾ ਦਿੱਤਾ ਜਾਵੇਗਾ। ਇਸ ਵਿੱਚ ਕਿਸਾਨ ਆਗੂਆਂ ਦੇ ਜੋ ਫੇਸਬੁੱਕ ਤੇ ਟਵਿਟਰ ਪੇਜ ਹਨ ਉਹ ਵੀ ਸ਼ੁਰੂ ਕਰਵਾ ਦਿੱਤੇ ਜਾਣਗੇ। (Kisan Andolan)

ਮੋਦੀ ਦੇ ਗਰਾਫ ਡਾਊਨ ਬਾਰੇ ਡਲੇਵਾਲ ਨੇ ਬੋਲੀ ਇਹ ਗੱਲ | Kisan Andolan

ਕਿਸਾਨ ਅੰਦੋਲਨ ਦਰਮਿਆਨ ਕਿਸਾਨ ਆਗੂ ਡਲੇਵਾਲ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ’ਤੇ ਅੱਜ ਡਲੇਵਾਲ ਨੇ ਸਪਸ਼ਟੀਕਰਨ ਦਿੱਤਾ ਹੈ। ਡਲੇਵਾਲ ਨੇ ਕਿਹਾ ਕਿ, ਉਨ੍ਹਾਂ ਨੇ ਉਹ ਗੱਲ ਉਸ ਤਰ੍ਹਾਂ ਨਹੀਂ ਬੋਲੀ ਸੀ। ਉਨ੍ਹਾਂ ਕਿਹਾ ਕਿ ਉਹ ਕੇਂਦਰ ਦੇ ਰਵਈਏ ਬਾਰੇ ਗੱਲ ਕਰ ਰਹੇ ਸਨ, ਜਿਸ ਤਰ੍ਹਾਂ ਦਾ ਕੇਂਦਰ ਸਾਡੇ ਨਾਲ ਵਤੀਰਾ ਕਰ ਰਹੀ ਹੈ। ਕਿਸਾਨ ਆਗੂ ਨੇ ਕਿਹਾ ਕਿ ਅਸੀਂ ਸ਼ਾਂਤ ਹੋ ਕੇ ਅੰਦੋਲਨ ਕਰ ਹਾਂ, ਪਰ ਸਰਕਾਰ ਸਾਡੇ ਨਾਲ ਹੰਕਾਰ ’ਚ ਆ ਕੇ ਇਸ ਤਰ੍ਹਾਂ ਪੇਸ਼ ਆ ਰਹੀ ਹੈ। ਡਲੇਵਾਲ ਨੇ ਕਿਸਾਨਾਂ ਨੂੰ ਕਿਹਾ ਕਿ ਆਪਾਂ ਸਰਕਾਰ ਦਾ ਸਾਹਮਣਾ ਉਸ ਤਰ੍ਹਾਂ ਕਰਨਾਂ ਹੈ, ਜਿਸ ਤਰ੍ਹਾਂ ਆਪਾਂ ਪਹਿਲੇ ਅੰਦੋਲਨ ਦੌਰਾਨ ਕੀਤਾ ਸੀ। (Kisan Andolan)