ਰਵੀਦਾਸ ਮੰਦਰ ਮਾਮਲਾ: ਆਦੇਸ਼ ‘ਚ ਸੋਧ ਵਾਲੀ ਪਟੀਸ਼ਨ ‘ਤੇ 25 ਨੂੰ ਸੁਣਵਾਈ

Supreme Court

ਏਜੰਸੀ/ਨਵੀਂ ਦਿੱਲੀ। ਹਰਿਆਣਾ ਕਾਂਗਰਸ ਦੇ ਸੂਬਾ ਪ੍ਰਧਾਨ ਅਸ਼ੋਕ ਤੰਵਰ ਨੇ ਰਾਜਧਾਨੀ ਦਿੱਲੀ ‘ਚ ਤੁਗਲਕਾਬਾਦ ਦੇ ਢੇਰ ਕੀਤੇ ਰਵੀਦਾਸ ਮੰਦਰ ਮਾਮਲੇ ‘ਚ ਪਹਿਲਾਂ ਦੇ ਆਦੇਸ਼ ‘ਚ ਸੋਧ ਲਈ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਹੈ। ਜਿਸ ‘ਤੇ 25 ਨਵੰਬਰ ਨੂੰ ਸੁਣਵਾਈ ਹੋਵੇਗੀ। ਸੁਪਰੀਮ ਕੋਰਟ ਸ੍ਰੀ ਤੰਵਰ ਦੀ ਉਸ ਪਟੀਸ਼ਨ ‘ਤੇ ਜਲਦ ਸੁਣਵਾਈ ਲਈ ਤਿਆਰ ਹੋ ਗਿਆ ਹੈ। ਜਿਸ ‘ਚ ਅਪੀਲ ਕੀਤੀ ਗਈ ਹੈ ਕਿ ਅਦਾਲਤ ਲੱਕੜ ਦੀ ਜਗ੍ਹਾ ਪੱਕਾ ਨਿਰਮਾਣ ਕਰਨ ਦੇ ਨਿਰਦੇਸ਼ ਜਾਰੀ ਕਰੇ ਅਤੇ ਮੰਦਰ ਕੈਂਪਸ ‘ਚ ਤਾਲਾਬ ਨੂੰ ਵੀ ਜੋੜਿਆ ਜਾਵੇ ਜੋ ਮੰਦਰ ਦਾ ਹੀ ਹਿੱਸਾ ਹੈ। ਇਸ ਮਾਮਲੇ ‘ਚ ਤੰਵਰ ਅਤੇ ਸਾਬਕਾ ਮੰਤਰੀ ਪ੍ਰਦੀਪ ਜੈਨ ਵੱਲੋਂ ਸੀਨੀਅਰ ਵਕੀਲ ਵਿਕਾਸ ਸਿੰਘ ਨੇ ਜੱਜ ਅਰੁਣ ਮਿਸ਼ਰਾ ਦੀ ਬੈਂਚ ਨੂੰ ਇਸ ਮਾਮਲੇ ਦੀ ਜਲਦ ਸੁਣਵਾਈ ਕਰਨ ਦੀ ਅਪੀਲ ਕੀਤੀ ।ਬੈਂਚ ਨੇ ਮਾਮਲੇ ਦੀ ਸੁਣਵਾਈ ਲਈ 25 ਨਵੰਬਰ ਦੀ ਤਾਰੀਖ ਤੈਅ ਕੀਤੀ ਹੈ।

ਕੀ ਹੈ ਮਾਮਲਾ:

ਜ਼ਿਕਰਯੋਗ ਹੈ ਕਿ 21 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਇੱਕ ਅਹਿਮ ਆਦੇਸ਼ ਜਾਰੀ ਕਰਦਿਆਂ ਉਸੇ ਜਗ੍ਹਾ ਮੰਦਰ ਬਣਾਉਣ ਦੇ ਆਦੇਸ਼ ਦਿੱਤੇ ਹਨ ਜੱਜ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਨੇ ਕੇਂਦਰ ਸਰਕਾਰ ਦੀ ਉਸ ਤਜਵੀਜ਼ ‘ਤੇ ਮਨਜ਼ੂਰੀ ਦੇ ਦਿੱਤੀ ਸੀ। ਜਿਸ ‘ਚ 200 ਵਰਗ ਮੀਟਰ ਦੀ ਥਾਂ 400 ਵਰਗ ਮੀਟਰ ਜਗ੍ਹਾ ਮੰਦਰ ਲਈ ਦੇਣ ਦੀ ਗੱਲ ਕਹੀ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।