ਰੂਹਾਨੀਅਤ: ਰਾਮ ਨਾਮ ਨਾਲ ਵਧਦੈ ਆਤਮ ਬਲ

Pita-Ji-696x390, Guru ji, Ram Naam, Revered Guru ji

ਰੂਹਾਨੀਅਤ: ਰਾਮ ਨਾਮ (Ram Naam) ਨਾਲ ਵਧਦੈ ਆਤਮ ਬਲ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਮਾਲਕ ਦਾ ਨਾਮ (Ram Naam) ਸੁੱਖਾਂ ਦੀ ਖਾਨ ਹੈ, ਜੇਕਰ ਕੋਈ ਜੀਵ ਲੇਟ ਕੇ, ਬੈਠ ਕੇ ਕੰਮ ਧੰਦਾ ਕਰਦਾ ਹੋਇਆ ਜਿੰਨਾ ਵੀ ਨਾਮ ਦਾ ਜਾਪ ਕਰੇਗਾ, ਉਸ ਤੋਂ ਕਈ ਗੁਣਾ ਵੱਧ ਖੁਸ਼ੀਆਂ ਮਾਲਕ ਉਸਦੀ ਝੋਲੀ ’ਚ ਭਰਦਾ ਜਾਵੇਗਾ।

ਪੂਜਨੀਕ ਗੁਰੂ ਜੀ ਨਾਮ ਸ਼ਬਦ ਬਾਰੇ ਫ਼ਰਮਾਉਦੇ ਹਨ ਕਿ ਜਿਵੇਂ ਤੁਸੀਂ ਸਾਰੇ ਇਨਸਾਨ ਹੋ ਤੁਹਾਡੀ ਬਿਨਾਂ ਨਾਂਅ ਦੇ ਕੋਈ ਪਹਿਚਾਣ ਨਹੀਂ ਜੇਕਰ ਤੁਹਾਨੂੰ ਕੋਈ ਆਦਮੀ ਕਹਿ ਕੇ ਪੁਕਾਰੇ ਤਾਂ ਤੁਸੀਂ ਨਹੀਂ ਬੋਲੋਗੇ , ਕਿਉਕਿ ਸਾਰੇ ਆਦਮੀ ਹੀ ਹਨ, ਇਸ ਲਈ ਤੁਹਾਡੀ ਪਹਿਚਾਣ ਸਿਰਫ਼ ਤੁਹਾਡੇ ਨਾਂਅ ਨਾਲ ਹੀ ਹੁੰਦੀ ਹੈ ਜੇਕਰ ਕੋਈ ਤੁਹਾਨੂੰ ਤੁਹਾਡੇ ਨਾਂਅ ਨਾਲ ਪੁਕਾਰੇਗਾ ਤਾਂ ਤੁਸੀਂ ਝੱਟ ਖੜੇ ਹੋ ਜਾਵੋਗੇ।

ਇਸੇ ਤਰ੍ਹਾਂ ਉਸ ਓਅੰਕਾਰ ਜਿਸ ਨੇ ਸਾਰੀ ਸਿ੍ਰਸ਼ਟੀ ਤੇ ਬ੍ਰਹਮਾ, ਵਿਸ਼ਣੂੰ, ਮਹੇਸ਼ ਨੂੰ ਬਣਾਇਆ, ਉਸ ਸੁਪਰੀਮ ਪਾਵਰ ਨੂੰ ਬੁਲਾਉਣ ਲਈ ਵੀ ਇੱਕ ਮੂਲ ਮੰਤਰ ਹੈ, ਜਿਸ ਨੂੰ ਉਸ ਦਾ ਨਾਮ ਕਹੀਏ ਤਾਂ ਗ਼ਲਤ ਨਹੀਂ ਹੋਵੇਗਾ ਕਿਉਕਿ ਇਸ ਸੰਸਾਰ ’ਚ 365 ਕਰੋੜ ਦੇਵੀ-ਦੇਵਤੇ ਹਨ ਤੇ ਸਾਰੇ ਭਗਵਾਨ ਹਨ ਉਨ੍ਹਾਂ ਦਾ ਵੀ ਵੱਖਰਾ ਇੱਕ ਮੂਲ ਮੰਤਰ ਹੈ, ਇਸ ਲਈ ਉਨ੍ਹਾਂ ਨੂੰ ਭਗਵਾਨ, ਭਗਵਾਨ ਕਹਿਣ ਨਾਲ ਤਾਂ ਉਹ ਨਹੀਂ ਆਉਣਗੇ।

ਰਾਮ ਨਾਮ ਨਾਲ ਵਧਦੈ ਆਤਮ ਬਲ

ਇਸ ਲਈ ਜਿਸ ਨੇ ਸਾਰੇ ਦੇਵੀ-ਦੇਵਤਿਆਂ ਨੂੰ ਬਣਾਇਆ ਹੈ, ਉਹ ਓਅੰਕਾਰ, ਸੁਪਰੀਮ ਪਾਵਰ ਦਾ ਜੋ ਨਾਮ ਹੈ, ਉਸ ਨੂੰ ਗੁਰੂਮੰਤਰ, ਕਲਮਾ, ਨਾਮ ਮੈਥਡ ਆਫ਼ ਮੈਡੀਟੇਸ਼ਨ ਕਹਿ ਲਓ ਇੱਕ ਹੀ ਗੱਲ ਹੈ ਤੁਸੀਂ ਉਸ ਮਾਲਕ ਨੂੰ ਜਦੋਂ ਉਸ ਦੇ ਨਾਮ ਨਾਲ ਬੁਲਾਉਦੇ ਹੋ, ਤਾਂ ਉਸ ਦੀ ਦਇਆ-ਮਿਹਰ, ਰਹਿਮਤ ਵਰਸਦੀ ਹੈ ਤੇ ਤੁਸੀਂ ਅੰਦਰੋਂ-ਬਾਹਰੋਂ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਂਦੇ ਹੋ।

ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਉਸ ਮਾਲਕ ਦੇ ਨਾਮ ਦਾ ਜਾਪ ਕਰੋ, ਤੇ ਸੁੱਖ ਤੇ ਸ਼ਾਂਤਮਈ ਢੰਗ ਨਾਲ ਉਸ ਮਾਲਕ ਦੇ ਨਾਮ ਦਾ ਸਿਮਰਨ ਕਰਦੇ ਰਹੋ ਦੁੱਖ ਆਉਣ ’ਤੇ ਤਾਂ ਹਰ ਕੋਈ ਉਸ ਮਾਲਕ ਨੂੰ ਯਾਦ ਕਰਦਾ ਹੈ, ਪਰ ਸੁੱਖ ਸ਼ਾਂਤੀ ’ਚ ਕੋਈ ਉਸ ਮਾਲਕ ਨੂੰ ਯਾਦ ਨਹੀਂ ਕਰਦਾ ਜੇਕਰ ਸੁੱਖ-ਸ਼ਾਂਤੀ ’ਚ ਹੀ ਉਸ ਮਾਲਕ ਨੂੰ ਯਾਦ ਕਰ ਲਵੇ ਤਾਂ ਜੀਵ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਹੀ ਨਾ ਕਰਨਾ ਪਵੇ ਇਸ ਲਈ ਜੇਕਰ ਤੁਸੀਂ ਸਿਹਤਮੰਦ ਹੋ ਤਾਂ ਉਸ ਮਾਲਕ ਦਾ ਨਾਮ ਲੈਂਦੇ ਰਹਿਣਾ ਚਾਹੀਦਾ ਹੈ, ਕਿਉਕਿ ਉਸ ਮਾਲਕ ਨੂੰ ਯਾਦ ਕਰਨ ਨਾਲ ਜੀਵਾਂ ਦੇ ਜਨਮਾਂ-ਜਨਮਾਂ ਦੇ ਪਾਪ-ਕਰਮ ਕਟ ਜਾਂਦੇ ਹਨ ਤੇ ਮਾਲਕ ਦਾ ਨਾਮ ਲੈਣ ਨਾਲਹੀ ਅੰਦਰ ਇੱਕ ਵੱਖਰੀ ਤਰ੍ਹਾਂ ਦੀ ਤਾਕਤ ਆਉਦੀ ਹੈ, ਆਤਮਵਿਸ਼ਵਾਸ ਮਿਲਦਾ ਹੈ ਤੇ ਵਿੱਲ ਪਾਵਰ ਮਿਲਦੀ ਹੈ, ਇਸ ਲਈ ਉਸ ਮਾਲਕ ਨੂੰ ਹਮੇਸ਼ਾ ਯਾਦ ਕਰਦੇ ਰਹਿਣਾ ਚਾਹੀਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ