ਜ਼ਿਲ੍ਹਾ ਸਿਹਤ ਵਿਭਾਗ ਦੀ ਮਿਠਿਆਈਆਂ ਦੀ ਦੁਕਾਨਾਂ ’ਤੇ ਰੇਡ, ਮੱਚਿਆ ਹੜਕੰਪ

Raid Sweet Shop
ਪਟਿਆਲਾ: ਜਿਲ੍ਹਾ ਸਿਹਤ ਵਿਭਾਗ ਦੀ ਟੀਮ ਭਰੇ ਗਏ ਸੈਂਪਲਾਂ ਦੇ ਨਾਲ।

ਟੀਮ ਨੇ ਮਿਠਿਆਈ ਦੇ ਭਰੇ ਸੈਂਪਲ (Raid Sweet Shop)

(ਨਰਿੰਦਰ ਸਿੰਘ ਬਠੋਈ) ਪਟਿਆਲਾ। ਜ਼ਿਲ੍ਹੇ ਵਿੱਚ ਲੋਕਾਂ ਨੂੰ ਸਾਫ ਸੁਥਰਾ ਖਾਣ-ਪੀਣ ਦਾ ਸਮਾਨ ਮੁਹੱਈਆ ਕਰਵਾਉਣ ਅਤੇ ਖਾਣ-ਪੀਣ ਵਾਲੇ ਪਦਾਰਥਾਂ ਵਿੱਚ ਹੁੰਦੀ ਮਿਲਾਵਟਖੋਰੀ ਨੂੰ ਰੋਕਣ ਲਈ ਸਿਵਲ ਸਰਜਨ ਡਾ. ਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਵੱਲੋਂ ਪਟਿਆਲਾ ਸ਼ਹਿਰ ਦੀਆਂ ਵੱਖ-ਵੱਖ ਦੁਕਾਨਾਂ ਵਿੱਚ ਖਾਣ ਪੀਣ ਵਾਲੀਆ ਵਸੂਤਾਂ ਦੀ ਵਿਕਰੀ ਕਰ ਰਹੇ ਦੁਕਾਨਦਾਰਾਂ ਦੀ ਚੈਕਿੰਗ ਕੀਤੀ ਅਤੇ 4 ਸੈਂਪਲ ਵੀ ਭਰੇ ਗਏ। (Raid Sweet Shop) ਜਿਨ੍ਹਾਂ ਵਿੱਚ ਰੰਗਦਾਰ ਬਾਲੂਸ਼ਾਹੀ, ਪਰਮਲ ਦੇ ਲੱਡੂ, ਪਨੀਰ ਅਤੇ ਨਮਕੀਨ ਸ਼ਾਮਿਲ ਹਨ।

Raid Sweet Shop
ਪਟਿਆਲਾ: ਜਿਲ੍ਹਾ ਸਿਹਤ ਵਿਭਾਗ ਦੀ ਟੀਮ ਭਰੇ ਗਏ ਸੈਂਪਲਾਂ ਦੇ ਨਾਲ।

ਇਹ ਵੀ ਪੜ੍ਹੋ : ਬਦਲ ਗਿਆ ਪੈਨਸ਼ਨ ਦਾ ਤਰੀਕਾ, ਹੁਣ ਘਰ ਬੈਠੇ ਮਿਲਣਗੀਆਂ ਇਹ ਸਹੂਲਤਾਂ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਹਤ ਅਫਸਰ ਡਾ. ਵਿਜੈ ਕੁਮਾਰ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਬਣਾਈ ਟੀਮ ਜਿਸ ਵਿੱਚ ਫੂਡ ਸੇਫਟੀ ਅਫਸਰ ਜਸਵਿੰਦਰ ਸਿੰਘ ਸ਼ਾਮਲ ਸਨ, ਵੱਲੋਂ ਪਟਿਆਲਾ ਸ਼ਹਿਰ ਵਿੱਚ ਖਾਣ ਪੀਣ ਵਾਲੀਆ ਵਸਤਾਂ ਦੇ ਚਾਰ ਸੈਂਪਲ ਭਰੇ ਗਏ। ਉਨ੍ਹਾਂ ਦੱਸਿਆ ਕਿ ਭਰੇ ਗਏ ਇਨ੍ਹਾਂ ਸੈਂਪਲਾਂ ਨੂੰ ਲੈਬਾਟਰੀ ਵਿਖੇ ਜਾਂਚ ਲਈ ਭੇਜਿਆ ਜਾਵੇਗਾ ਅਤੇ ਲੈਬੋਰੇਟਰੀ ਜਾਂਚ ਤੋਂ ਬਾਅਦ ਜੇਕਰ ਸੈਂਪਲ ਫੈਲ ਪਾਏ ਗਏ ਤਾਂ ਸਬੰਧਤ ਮਾਲਕਾਂ ਖਿਲਾਫ ਫੂਡ ਸੈਫਟੀ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ । ਇਸ ਮੌਕੇ ਫੂਡ ਸੇਫਟੀ ਅਫਸਰਾਂ ਵੱਲੋਂ ਦੁਕਾਨਦਾਰਾਂ ਨੂੰ ਵਸਤਾਂ ਦਾ ਉਤਪਾਦ ਕਰਨ ਅਤੇ ਵਿਕਰੀ ਸਮੇਂ ਸਾਫ ਸਫਾਈ ਦਾ ਖਾਸ ਧਿਆਨ ਰੱਖਣ ਦੀਆਂ ਹਦਾਇਤਾਂ ਵੀ ਦਿੱਤੀਆਂ। (Raid Sweet Shop)