ਖੇਤੀ ਕਾਨੂੰਨਾਂ ਖਿਲਾਫ਼ ਰਾਹੁਲ ਗਾਂਧੀ ਦਾ ਹੱਲਾ ਬੋਲ

ਕੇਂਦਰ ਨੇ ਕੀਤਾ ਅਮੀਰ ਲੋਕਾਂ ਦਾ ਕਰਜ਼ਾ ਮਾਫ਼

ਮੋਗਾ। ਨਵੇਂ ਕਿਸਾਨੀ ਕਾਨੂੰਨਾਂ ਖ਼ਿਲਾਫ਼ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਟਰੈਕਟਰ ਮਾਰਚ ‘ਚ ‘ਖੇਤੀ ਬਚਾਓ ਸਮਾਗਮ’ ਤਹਿਤ ਮੋਗਾ ਪਹੁੰਚ ਗਏ ਹਨ। ਰੈਲੀ ਸਥਾਨ ‘ਤੇ ਪੰਜਾਬ ਦੇ ਕਾਂਗਰਸ ਇੰਚਾਰਜ ਹਰੀਸ਼ ਰਾਵਤ ਪਹਿਲਾਂ ਤੋਂ ਮੌਜੂਦ ਹਨ। ਖ਼ਾਸ ਗੱਲ ਇਹ ਹੈ ਕਿ ਰੈਲੀ ‘ਚ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਹਨ। ਰੈਲੀ ‘ਚ ਕੈਪਟਨ ਅਮਰਿੰਦਰ ਸਿੰਘ, ਸਮੇਤ ਸੂਬੇ ਦੇ ਸਾਰੇ ਮੰਤਰੀ, ਸੰਸਦ ਮੈਂਬਰ, ਵਿਧਾਇਕ ਤੇ ਸੀਨੀਅਰ ਆਗੂ ਸ਼ਾਮਲ ਹਨ। ਇਸ ਮੌਕੇ ਰਾਹੁਲ ਗਾਂਧੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦਾ ਮਕਸਦ ਐਮਐੱਸਪੀ ਖ਼ਤਮ ਕਰਨ ਦਾ ਹੈ ਪਰ ਕਾਂਗਰਸ ਪਾਰਟੀ ਇਹ ਖ਼ਤਮ ਨਹੀਂ ਹੋਣ ਦੇਵੇਗੀ। ਮੋਦੀ ਦਾ ਮਕਸਦ, ਕਿਸਾਨ ਦੀ ਰੀੜ੍ਹ ਤੋੜ ਕੇ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਹੈ। ਮੇਰਾ ਕਿਸਾਨਾਂ ਨੂੰ ਪੂਰਾ ਸਮਰੱਥਨ ਹੈ ਇਸ ਤਰ੍ਹਾਂ ਸੰਘਰਸ਼ ਦੇ ਘੋਲ ‘ਚ ਡੱਟੇ ਰਹੋ ਕਾਂਗਰਸ ਤੁਹਾਡੇ ਨਾਲ ਹੈ।

Rahul

ਰਾਹੁਲ ਨੇ ਕਿਹਾ ਕਿ ਦੇਸ਼ ਦਾ ਕਿਸਾਨ ਇਕ ਇੰਚ ਵੀ ਸੰਘਰਸ ਤੋਂ ਪਿਛੇ ਨਹੀਂ ਹੱਟੇਗਾ, ਅਸੀਂ ਮੋਦੀ ਦੀ ਸਰਕਾਰ ਨੂੰ ਹਰਾ ਕੇ ਦਮ ਲਵਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜ਼ਮੀਨ ਤੇ ਪੈਸਾ ਭਾਰਤ ਦੇ ਦੋ ਤਿੰਨ ਅਰਬ ਪਤੀ ਆਪਣੇ ਕਬਜ਼ੇ ‘ਚ ਕਰਨਾ ਚਹੁੰਦੇ ਹਨ। ਇਹ ਮੋਦੀ ਸਰਕਾਰ ਨਹੀਂ ਹੈ ਇਹ ਅੰਬਾਨੀ ਤੇ ਅੰਡਾਨੀ ਦੀ ਸਰਕਾਰ ਹੈ। ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਭਾਰਤ ਨੂੰ ਫੂਡ ਦੀ ਸਕਿਊਰਟੀ ਦਿੱਤੀ ਹੈ ਹੁਣ ਅਸੀਂ ਕਿਸਾਨਾਂ ਦਾ ਲੱਕ ਟੁੱਟਣ ਨਹੀਂ ਦਵਾਂਗੇ। ਰੈਲੀ ਤੋਂ ਬਆਦ ਰਾਹੁਲ ਗਾਂਧੀ ਟਰੈਕਟਰ ਰੋਡ ਸ਼ੋਅ ਲਈ ਰਾਏਕੋਟ ਲਈ ਰਾਵਨਾ ਹੋ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.