ਜੈ ਸਿੰਘ ਵਾਲਾ ਪਿੰਡ ਦਾ ਰਘੂ ਨਾਥ ਇੰਸਾਂ ਹੋਇਆ ਸਰੀਰਦਾਨੀਆਂ ’ਚ ਸ਼ਾਮਲ

Body Donor Sachkahoon

ਪਰਿਵਾਰ ਵੱਲੋਂ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ

(ਮਨਪ੍ਰੀਤ ਮਾਨ/ਅਸ਼ੋਕ ਗਰਗ) ਬਾਂਡੀ। ਬਲਾਕ ਬਾਂਡੀ ਦੇ ਬਲਾਕ ਭੰਗੀਦਾਸ ਗੁਰਸੇਵਕ ਕੁਮਾਰ ਇੰਸਾਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਰਘੂ ਨਾਥ ਇੰਸਾਂ (59) ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਕੇ ਕੁੱਲ ਮਾਲਕ ਦੇ ਚਰਨਾਂ ’ਚ ਜਾ ਬਿਰਾਜੇ ਜਾਣਕਾਰੀ ਅਨੁਸਾਰ ਅੱਜ ਸੋਮਵਾਰ ਨੂੰ ਕਰੀਬ ਇੱਕ ਵਜੇੇ ਰਘੂ ਨਾਥ ਇੰਸਾਂ (Body Donor) ਵਾਸੀ ਜੈ ਸਿੰਘ ਵਾਲਾ (ਬਠਿੰਡਾ) ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਨ੍ਹਾਂ ਦਾ ਮੌਕੇ ’ਤੇ ਹੀ ਦੇਹਾਂਤ ਹੋ ਗਿਆ ਉਨ੍ਹਾਂ ਦੇ ਦੇਹਾਂਤ ਦੀ ਖਬਰ ਸੁਣਦਿਆਂ ਹੀ ਪੂਰੇ ਬਾਂਡੀ ਬਲਾਕ ਅੰਦਰ ਸੋਗ ਦੀ ਲਹਿਰ ਫੈਲ ਗਈ।

ਉਨ੍ਹਾਂ ਦੇ ਦੇਹਾਂਤ ਮਗਰੋਂ ਡੇਰਾ ਸੱਚਾ ਸੌਦਾ ਸਰਸਾ ਦੀ ਪਵਿੱਤਰ ਸਿੱਖਿਆ ’ਤੇ ਅਮਲ ਕਰਦਿਆਂ ਰਘੂ ਨਾਥ ਇੰਸਾਂ ਦੀ ਦਿਲੀ ਇੱਛਾ ਅਨੁਸਾਰ ਉਨ੍ਹਾਂ ਦੇ ਭਰਾ ਅਸ਼ੋਕ ਕੁਮਾਰ ਇੰਸਾਂ, ਪੁੱਤਰ ਗੁਰਸੇਵਕ ਕੁਮਾਰ ਇੰਸਾਂ ਬਲਾਕ ਭੰਗੀਦਾਸ ਤੇ ਹੰਸ ਰਾਜ ਇੰਸਾਂ, ਨੂੰਹਾਂ ਸਰੋਜ ਰਾਣੀ ਇੰਸਾਂ ਤੇ ਰੋਮਾ ਰਾਣੀ ਇੰਸਾਂ ਅਤੇ ਪਤਨੀ ਵੀਰਾ ਰਾਣੀ ਇੰਸਾਂ ਨੇ ਕਾਨੂੰਨੀ ਕਾਗਜੀ ਕਾਰਵਾਈ ਉਪਰੰਤ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਬਠਿੰਡਾ (ਏਮਜ) ਨੂੰ ਦਾਨ (Body Donor) ਕਰ ਦਿੱਤਾ। ਇਸ ਮੌਕੇ ਬਲਾਕ ਬਾਂਡੀ ਤੋਂ ਇਲਾਵਾ ਵੱਖ-ਵੱਖ ਪਿੰਡਾਂ ’ਚੋਂ ਸਾਧ-ਸੰਗਤ, ਪਿੰਡ ਵਾਸੀਆਂ, ਰਿਸ਼ਤੇਦਾਰਾਂ, ਸ਼ਾਹ ਸਤਿਨਾਮ ਸਿੰਘ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਪੁੱਜ ਕੇ ਮਿ੍ਰਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ‘ਬਾਈ ਰਘੂ ਨਾਥ ਇੰਸਾਂ ਅਮਰ ਰਹੇ’ ਦੇ ਨਾਅਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ ਅਰਥੀ ਨੂੰ ਮੋਢਾ ਉਨ੍ਹਾਂ ਦੀਆਂ ਨੂੰਹਾਂ ਵੱਲੋਂ ਦਿੱਤਾ ਗਿਆ।

ਜਿਕਰਯੋਗ ਹੈ ਕਿ ਸਰੀਰਦਾਨੀ (Body Donor) ਰਘੂ ਨਾਥ ਇੰਸਾਂ ਵੱਲੋਂ ਜਿਉਂਦੇ ਜੀਅ ਪ੍ਰਣ ਕੀਤਾ ਸੀ ਕਿ ਉਸ ਦੇ ਦੇਹਾਂਤ ਮਗਰੋਂ ਉਸ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ। ਇਸ ਦੁੱਖ ਦੀ ਘੜੀ ਵਿੱਚ 25 ਮੈਂਬਰ ਜਗਜੀਤ ਸਿੰਘ ਇੰਸਾਂ, 15 ਮੈਂਬਰ ਰਣਬੀਰ ਸਿੰਘ ਇੰਸਾਂ,15 ਮੈਂਬਰ ਸੁਖਦੀਪ ਲਾਲ ਇੰਸਾਂ, 15 ਜਸਪਾਲ ਇੰਸਾਂ, 15 ਮੈਂਬਰ ਮਲਕੀਤ ਇੰਸਾਂ ਬਲਾਕ ਰਾਮਾਂ-ਨਸੀਬਪੁਰਾ, ਪਿੰਡ ਭੰਗੀਦਾਸ ਵਕੀਲ ਸਿੰਘ, ਸੁਜਾਣ ਭੈਣਾਂ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸੇਵਾ ਸੰਮਤੀ ਦੇ ਜਿੰਮੇਵਾਰ, ਰਿਸ਼ਤੇਦਾਰ, ਪਿੰਡ ਦੇ ਮੋਹਤਬਰਾਂ ਤੋਂ ਇਲਾਵਾ ਹੋਰ ਸਾਧ-ਸੰਗਤ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ