ਸਾਧ-ਸੰਗਤ ਨੇ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਦਿੱਤਾ

Sadh-Sangat Built a House Sachkahoon

ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ਕੀਤੀ ਸਾਂਝੀ

(ਅਜੈ ਮਨਚੰਦਾ) ਕੋਟਕਪੂਰਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਗਮਨ ਨਾਲ ਸਾਧ-ਸੰਗਤ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਸਾਧ-ਸੰਗਤ ਵੱਖ-ਵੱਖ ਤਰੀਕੇ ਨਾਲ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰ ਰਹੀ ਹੈ । ਕਿਤੇ ਸਾਧ-ਸੰਗਤ ਵੱਲੋਂ ਘਿਓ ਦੇ ਦੀਵੇ ਜਗਾਏ ਜਾ ਰਹੇ ਹਨ, ਕਿਤੇ ਸਾਫ-ਸਫਾਈ ਕੀਤੀ ਜਾ ਰਹੀ ਹੈ, ਸਾਧ-ਸੰਗਤ ਇੱਕ-ਦੂਜੇ ਨੂੰ ਮਿਲ ਕੇ ਅਤੇ ਸੋਸ਼ਲ ਮੀਡੀਆ ਰਾਹੀਂ ਵਧਾਈਆਂ ਦੇ ਰਹੀ ਹੈ । ਇਸੇ ਲੜੀ ਤਹਿਤ ਬਲਾਕ ਕੋਟਕਪੂਰਾ ਦੀ ਸਾਧ-ਸੰਗਤ ਵੱਲੋਂ ਵੀ ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ਵੱਖਰੇ ਤਰੀਕੇ ਨਾਲ ਸਾਂਝੀ ਕੀਤੀ ਗਈ । Sadh-Sangat Built a House

ਅੱਜ ਬਲਾਕ ਕੋਟਕਪੂਰਾ ਦੇ ਰਿਸ਼ੀ ਨਗਰ ਵਿੱਚ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ਵਿੱਚ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ (Sadh-Sangat Built a House) ਦਿੱਤਾ ਗਿਆ । ਇਸ ਦੀ ਜਾਣਕਾਰੀ ਸ਼ਹਿਰੀ ਭੰਗੀਦਾਸ ਓਮ ਪ੍ਰਕਾਸ਼ ਨੇ ਦਿੱਤੀ ਉਹਨਾਂ ਕਿਹਾ ਕਿ ਭੈਣ ਕਿ੍ਰਸ਼ਨਾ ਦੇਵੀ ਦਾ ਮਕਾਨ ਬਹੁਤ ਹੀ ਖਸਤਾ ਹਾਲ ਸੀ ਤੇ ਉਸ ਦੀ ਆਰਥਿਕ ਹਾਲਤ ਅਜਿਹੀ ਨਹੀਂ ਸੀ ਕਿ ਉਹ ਦੁਬਾਰਾ ਆਪਣਾ ਮਕਾਨ ਬਣਾ ਸਕਣ ਇਸ ਸਬੰਧੀ ਜਦੋਂ ਸਾਧ-ਸੰਗਤ ਨੂੰ ਪਤਾ ਲੱਗਾ ਤਾਂ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ’ਚ ਇਸ ਮਾਨਵਤਾ ਭਲਾਈ ਕਾਰਜ ਨੂੰ ਅੰਜਾਮ ਦਿੰਦਿਆਂ ਅੱਜ ਭੈਣ ਕ੍ਰਿਸ਼ਨਾ ਦੇਵੀ ਦਾ ਮਕਾਨ ਬਣਾ ਕੇ ਉਸ ਨੂੰ ਸੌਂਪ ਦਿੱਤਾ ਮਕਾਨ ਬਣਾ ਕੇ ਦੇਣ ’ਤੇ ਭੈਣ ਕ੍ਰਿਸ਼ਨਾ ਦੇਵੀ ਨੇ ਪੂਜਨੀਕ ਗੁਰੂ ਜੀ ਤੇ ਸਾਧ-ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ । ਇਸ ਮੌਕੇ ਬਲਾਕ ਕਮੇਟੀ ਮੈਂਬਰ , ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭੈਣਾਂ ਭਾਈਆਂ ਤੇ ਸਾਧ-ਸੰਗਤ ਹਾਜਰ ਸਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ