ਨਵੀਂ ਦਿੱਲੀ। ਆਈਸੀਸੀ ਕ੍ਰਿਕੇਟ ਵਿਸ਼ਵ ਕੱਪ 2023 ’ਚ, ਨਿਊਜੀਲੈਂਡ ਦੇ ਉੱਭਰਦੇ ਸਟਾਰ ਰਚਿਨ ਰਵਿੰਦਰਾ ਨੇ ਬੈਂਗਲੁਰੂ ’ਚ ਸ਼੍ਰੀਲੰਕਾ ਖਿਲਾਫ ਨਿਊਜੀਲੈਂਡ ਦੇ ਆਖਰੀ ਗਰੁੱਪ ਪੜਾਅ ਮੈਚ ਦੌਰਾਨ ਇੱਕ ਵਾਰ ਫਿਰ ਆਪਣੀ ਪ੍ਰਤਿਭਾ ਨੂੰ ਸਾਬਕ ਕਰ ਦਿੱਤਾ। ਰਚਿਨ ਰਵਿੰਦਰਾ ਨੇ ਆਈਸੀਸੀ ਵਿਸ਼ਵ ਕੱਪ ’ਚ ਡੈਬਿਊ ਕਰਦੇ ਹੋਏ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਨਵਾਂ ਰਿਕਾਰਡ ਬਣਾ ਭਾਰਤੀ ਧਰਤੀ ’ਤੇ ਇਤਿਹਾਸ ਰਚ ਦਿੱਤਾ ਹੈ। (Rachin Ravindra)
ਤੁਹਾਨੂੰ ਦੱਸ ਦੇਈਏ ਕਿ ਆਪਣਾ ਪਹਿਲਾ ਵਿਸ਼ਵ ਕੱਪ ਖੇਡ ਰਹੇ ਰਚਿਨ ਰਵਿੰਦਰਾ ਨੇ ਸ਼੍ਰੀਲੰਕਾ ਖਿਲਾਫ ਮੈਚ ਤੋਂ ਪਹਿਲਾਂ 523 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਇਸ ਵਿਸ਼ਵ ਕੱਪ ’ਚ ਉਨ੍ਹਾਂ ਦੇ ਖਾਤੇ ’ਚ 550 ਤੋਂ ਵੱਧ ਦੌੜਾਂ ਦਰਜ਼ ਹੋ ਗਈਆਂ ਹਨ। 25 ਸਾਲ ਦੀ ਉਮਰ ’ਚ ਰਚਿਨ ਰਵਿੰਦਰ ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ।
ਸਚਿਨ ਤੇਂਦੁਲਕਰ ਨੇ ਆਪਣੇ ਡੇਬਿਯੂ ਵਿਸ਼ਵ ਕੱਪ ’ਚ 523 ਦੌੜਾਂ ਬਣਾਈਆਂ ਸਨ
ਭਾਰਤੀ ਧਰਤੀ ’ਤੇ ਉਨ੍ਹਾਂ ਮਹਾਨ ਕ੍ਰਿਕੇਟਰ ਸਚਿਨ ਤੇਂਦੁਲਕਰ ਦਾ ਰਿਕਾਰਡ ਵੀ ਤੋੜ ਦਿੱਤਾ ਹੈ। 1996 ਦੇ ਵਿਸ਼ਵ ਕੱਪ ’ਚ ਸਚਿਨ ਤੇਂਦੁਲਕਰ ਨੇ ਆਪਣੇ ਪਹਿਲੇ ਵਿਸ਼ਵ ਕੱਪ ’ਚ 523 ਦੌੜਾਂ ਬਣਾਈਆਂ ਸਨ। ਅਜਿਹੇ ’ਚ ਰਚਿਨ ਰਵਿੰਦਰਾ ਨੇ ਹੁਣ ਸਚਿਨ ਨੂੰ ਪਿੱਛੇ ਛੱਡ ਦਿੱਤਾ ਹੈ। ਸ਼੍ਰੀਲੰਕਾ ਖਿਲਾਫ ਆਪਣੀ ਪਾਰੀ ਦੌਰਾਨ, ਰਵਿੰਦਰ ਨੇ ਇੰਗਲੈਂਡ ਦੇ ਜੌਨੀ ਬੇਅਰਸਟੋ ਨੂੰ ਵੀ ਪਿੱਛੇ ਛੱਡ ਦਿੱਤਾ, ਜਿਸ ਨੇ 2019 ’ਚ ਇੰਗਲੈਂਡ ਲਈ ਆਪਣੇ ਪਹਿਲੇ ਵਿਸ਼ਵ ਕੱਪ ’ਚ 532 ਦੌੜਾਂ ਬਣਾ ਪਿਛਲਾ ਰਿਕਾਰਡ ਬਣਾਇਆ ਸੀ। (Rachin Ravindra)
ਆਪਣੀ ਪਾਰੀ ਦੌਰਾਨ, ਰਵਿੰਦਰ ਨੇ ਨਾਂਅ ਸਿਰਫ ਰਿਕਾਰਡਾਂ ’ਚ ਆਪਣਾ ਨਾਂਅ ਦਰਜ ਕੀਤਾ ਬਲਕਿ ਮੌਜ਼ੂਦਾ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ ’ਚ ਵੀ ਚੋਟੀ ਦਾ ਸਥਾਨ ਹਾਸਲ ਕੀਤਾ। ਰਵਿੰਦਰਾ ਨੇ ਕਵਿੰਟਨ ਡੀ ਕਾਕ ਅਤੇ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਸਿਖਰਲੇ ਸਥਾਨ ’ਤੇ ਕਬਜ਼ਾ ਕੀਤਾ ਹੈ, ਹਾਲਾਂਕਿ, ਦੱਖਣੀ ਅਫਰੀਕਾ ਅਤੇ ਭਾਰਤ ਦੋਵਾਂ ਨੇ ਟੂਰਨਾਮੈਂਟ ’ਚ ਅਜੇ ਆਪਣਾ ਆਖਰੀ ਗਰੁੱਪ ਮੈਚ ਖੇਡਣਾ ਹੈ। (Rachin Ravindra)
ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ ’ਚ ਸਿਖਰ ਸਥਾਨ | Rachin Ravindra
- ਰਚਿਨ ਰਵਿੰਦਰਾ (ਨਿਊਜੀਲੈਂਡ, 2023) – (565 ਦੌੜਾਂ)
- ਜੌਨੀ ਬੇਅਰਸਟੋ (ਇੰਗਲੈਂਡ, 2019) – (532 ਦੌੜਾਂ)
- ਬਾਬਰ ਆਜ਼ਮ (ਪਾਕਿਸਤਾਨ, 2019) – (474 ਦੌੜਾਂ)
- ਬੇਨ ਸਟੋਕਸ (ਇੰਗਲੈਂਡ, 2019) – (465 ਦੌੜਾਂ)
- ਰਾਹੁਲ ਦ੍ਰਾਵਿੜ (ਭਾਰਤ, 1999) – (461 ਦੌੜਾਂ)
ਨਿਊਜੀਲੈਂਡ ਦੇ ਇਸ ਨੌਜਵਾਨ ਕ੍ਰਿਕੇਟਰ ਨੇ ਟੂਰਨਾਮੈਂਟ ’ਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ ਅਤੇ ਮੌਜ਼ੂਦਾ ਚੈਂਪੀਅਨ ਇੰਗਲੈਂਡ ਖਿਲਾਫ ਟੀਮ ਦੇ ਸ਼ੁਰੂਆਤੀ ਮੈਚ ’ਚ ਸੈਂਕੜਾ ਲਾਇਆ। ਰਵਿੰਦਰ ਨੇ ਅਸਟਰੇਲੀਆ ਅਤੇ ਪਾਕਿਸਤਾਨ ਦੇ ਖਿਲਾਫ ਦੋ ਅਰਧ ਸੈਂਕੜਿਆਂ ਤੋਂ ਇਲਾਵਾ ਦੋ ਹੋਰ ਸੈਂਕੜਿਆਂ ਨਾਲ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਉਨ੍ਹਾਂ ਦੀ ਨਿਰੰਤਰਤਾ ਅਤੇ ਦਬਾਅ ਦੀਆਂ ਸਥਿਤੀਆਂ ’ਚ ਵਧੀਆ ਪ੍ਰਦਰਸ਼ਨ ਕਰਨ ਦੀ ਯੋਗਤਾ ਉਸ ਨੂੰ ਨਿਊਜੀਲੈਂਡ ਦੀ ਟੀਮ ’ਚ ਇੱਕ ਮਹੱਤਵਪੂਰਣ ਜੋੜ ਬਣਾਉਂਦੀ ਹੈ ਕਿਉਂਕਿ ਉਹ ਵਿਸ਼ਵ ਕੱਪ ਦੇ ਨਾਕਆਊਟ ਪੜਾਅ ’ਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। (Rachin Ravindra)
ਇਹ ਵੀ ਪੜ੍ਹੋ : ਅਧਿਆਪਕ ਦੀ ਨੌਕਰੀ ਦੇ ਚਾਹਵਾਨਾਂ ਲਈ ਖੁਸ਼ਖਬਰੀ, ਆ ਗਿਆ ਮੌਕਾ
ਇਸ ਤੋਂ ਪਹਿਲਾਂ ਸ਼੍ਰੀਲੰਕਾਂ ਖਿਲਾਫ ਮੈਚ ’ਚ ਨਿਊਜੀਲੈਂਡ ਦੇ ਗੇਂਦਬਾਜਾਂ ਨੇ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਸ਼੍ਰੀਲੰਕਾ ਨੂੰ ਸਿਰਫ 171 ਦੌੜਾਂ ’ਤੇ ਆਲਆਊਟ ਕਰ ਦਿੱਤਾ ਸੀ। ਟ੍ਰੇਂਟ ਬੋਲਟ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ, ਜਦਕਿ ਮਿਸ਼ੇਲ ਸੈਂਟਨਰ, ਰਚਿਨ ਰਵਿੰਦਰਾ ਅਤੇ ਲਾਕੀ ਫਰਗੂਸਨ ਦੀ ਤਿਕੜੀ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਸ਼੍ਰੀਲੰਕਾ ਲਈ, ਕੁਸ਼ਲ ਪਰੇਰਾ ਨੇ ਸਭ ਤੋਂ ਜ਼ਿਆਦਾ 51 ਦੌੜਾਂ ਬਣਾਈਆਂ, ਜਦਕਿ ਮਹੇਸ਼ ਤਿਖਸ਼ਨਾ (38 ਨਾਬਾਦ) ਨੇ ਨੰਬਰ 11 ਦਿਲਸ਼ਾਨ ਮਦੁਸ਼ੰਕਾ (19) ਨਾਲ 43 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਕਰਕੇ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। (Rachin Ravindra)