ਚੰਨ ‘ਤੇ ਖਰਗੋਸ਼

ਚੰਨ ‘ਤੇ ਖਰਗੋਸ਼

ਬਹੁਤ ਸਮਾਂ ਪਹਿਲਾਂ ਗੰਗਾ ਕੰਢੇ ਇੱਕ ਜੰਗਲ ‘ਚ ਚਾਰ ਦੋਸਤ ਰਹਿੰਦੇ ਸਨ, ਖਰਗੋਸ਼, ਗਿੱਦੜ, ਬਾਂਦਰ ਅਤੇ ਬਿੱਲਾ ਇਨ੍ਹਾਂ ਸਾਰੇ ਦੋਸਤਾਂ ਦੀ ਇੱਕ ਹੀ ਇੱਛਾ ਸੀ, ਸਭ ਤੋਂ ਵੱਡਾ ਦਾਨਵੀਰ ਬਣਨਾ ਇੱਕ ਦਿਨ ਚਾਰਾਂ ਨੇ ਇਕੱਠੇ ਫੈਸਲਾ ਕੀਤਾ ਕਿ ਉਹ ਕੁਝ ਨਾ ਕੁਝ ਅਜਿਹਾ ਲੱਭ ਕੇ ਲਿਆਉਣਗੇ ਜਿਸ ਨੂੰ ਉਹ ਦਾਨ ਕਰ ਸਕਣ ਪਰਮ ਦਾਨ ਕਰਨ ਲਈ ਚਾਰੇ ਦੋਸਤ ਆਪਣੇ-ਆਪਣੇ ਘਰੋਂ ਨਿੱਕਲ ਗਏ

ਬਿੱਲਾ ਗੰਗਾ ਕੰਢੇ ਤੋਂ ਲਾਲ ਰੰਗ ਦੀਆਂ ਸੱਤ ਮੱਛੀਆਂ ਲੈ ਕੇ ਆ ਗਿਆ ਗਿੱਦੜ ਦਹੀਂ ਨਾਲ ਭਰੀ ਮਟਕੀ ਲੈ ਆਇਆ ਉਸ ਤੋਂ ਬਾਅਦ ਬਾਂਦਰ ਉੱਛਲਦਾ-ਟੱਪਦਾ ਬਾਗ ‘ਚੋਂ ਅੰਬ ਦੇ ਗੁੱਛੇ ਲੈ ਆਇਆ ਦਿਨ ਢਲਣ ਨੂੰ ਸੀ, ਪਰ ਖਰਗੋਸ਼ ਨੂੰ ਕੁਝ ਨਹੀਂ ਸਮਝ ਆਇਆ ਉਸ ਨੇ ਸੋਚਿਆ ਜੇਕਰ ਉਹ ਘਾਹ ਦਾ ਦਾਨ ਕਰੇਗਾ ਤਾਂ ਉਸ ਨੂੰ ਦਾਨ ਦਾ ਕੋਈ ਲਾਭ ਨਹੀਂ ਮਿਲੇਗਾ ਇਹ ਸੋਚਦੇ-ਸੋਚਦੇ ਖਰਗੋਸ਼ ਖਾਲੀ ਹੱਥ ਵਾਪਸ ਆ ਗਿਆ

ਖਰਗੋਸ਼ ਨੂੰ ਖਾਲੀ ਹੱਥ ਮੁੜਦੇ ਵੇਖ ਉਸ ਨੂੰ ਤਿੰਨਾਂ ਦੋਸਤਾਂ ਨੇ ਪੁੱਛਿਆ, ‘ਅਰੇ! ਤੁਸੀਂ ਕੀ ਦਾਨ ਕਰੋਗੇ? ਅੱਜ ਹੀ ਦੇ ਦਿਨ ਦਾਨ ਕਰਨ ਨਾਲ ਮਹਾਦਾਨ ਦਾ ਲਾਭ ਮਿਲੇਗਾ, ਪਤਾ ਹੈ ਨਾ ਤੁਹਾਨੂੰ’ ਖਰਗੋਸ਼ ਨੇ ਕਿਹਾ, ‘ਹਾਂ, ਮੈਨੂੰ ਪਤਾ ਹੈ, ਇਸ ਲਈ ਅੱਜ ਮੈਂ ਖੁਦ ਨੂੰ ਦਾਨ ਕਰਨ ਦਾ ਫੈਸਲਾ ਕੀਤਾ ਹੈ’ ਇਹ ਸੁਣ ਕੇ ਖਰਗੋਸ਼ ਦੇ ਸਾਰੇ ਦੋਸਤ ਹੈਰਾਨ ਹੋ ਗਏ ਜਿਵੇਂ ਹੀ ਇਸ ਗੱਲ ਦੀ ਖਬਰ ਇੰਦਰ ਦੇਵਤਾ ਤੱਕ ਪਹੁੰਚੀ, ਤਾਂ ਉਹ ਸਿੱਧੇ ਧਰਤੀ ‘ਤੇ ਆ ਗਏ

ਇੰਦਰ ਸਾਧੂ ਦਾ ਭੇਸ ਧਾਰ ਕੇ ਚਾਰਾਂ ਦੋਸਤਾਂ ਕੋਲ ਪਹੁੰਚੇ ਪਹਿਲਾਂ ਗਿੱਦੜ, ਬਾਂਦਰ ਅਤੇ ਬਿੱਲੇ ਨੇ ਦਾਨ ਦਿੱਤਾ ਫਿਰ ਖਰਗੋਸ਼ ਕੋਲ ਇੰਦਰ ਦੇਵਤਾ ਪਹੁੰਚੇ ਅਤੇ ਕਿਹਾ, ‘ਤੁਸੀਂ ਕੀ ਦਾਨ ਕਰੋਗੇ?’ ਖਰਗੋਸ਼ ਨੇ ਦੱਸਿਆ ਕਿ ਉਹ ਖੁਦ ਨੂੰ ਦਾਨ ਕਰ ਰਿਹਾ ਹੈ ਇੰਨਾ ਸੁਣਦੇ ਹੀ ਇੰਦਰ ਦੇਵ ਨੇ ਉੱਥੇ ਆਪਣੀ ਸ਼ਕਤੀ ਨਾਲ ਅੱਗ ਬਾਲੀ ਤੇ ਖਰਗੋਸ਼ ਨੂੰ ਉਸ ਦੇ ਅੰਦਰ ਸਮਾਉਣ ਲਈ ਕਿਹਾ

ਖਰਗੋਸ਼ ਹਿੰਮਤ ਕਰਕੇ ਅੱਗ ਦੇ ਅੰਦਰ ਵੜ ਗਿਆ ਇੰਦਰ ਇਹ ਵੇਖ ਕੇ ਹੈਰਾਨ ਰਹਿ ਗਏ ਉਨ੍ਹਾਂ ਦੇ ਮਨ ‘ਚ ਆਇਆ ਕਿ ਖਰਗੋਸ਼ ਸਹੀ ‘ਚ ਬਹੁਤ ਵੱਡਾ ਦਾਨੀ ਹੈ ਅਤੇ ਇੰਦਰ ਦੇਵ ਇਹ ਵੇਖ ਬਹੁਤ ਖੁਸ਼ ਹੋਏ ਉੱਧਰ ਖਰਗੋਸ਼ ਅੱਗ ‘ਚ ਵੀ ਸਹੀ-ਸਲਾਮਤ ਖੜ੍ਹਾ ਸੀ ਉਦੋਂ ਇੰਦਰ ਦੇਵ ਨੇ ਕਿਹਾ, ‘ਮੈਂ ਤੁਹਾਡੀ ਪ੍ਰੀਖਿਆ ਲੈ ਰਿਹਾ ਸੀ ਇਹ ਅੱਗ ਮਾਆਵੀ ਹੈ,

ਇਸ ਲਈ ਇਸ ਤੋਂ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ’ ਇੰਨਾ ਕਹਿਣ ਤੋਂ ਬਾਅਦ ਇੰਦਰ ਦੇਵ ਨੇ ਖਰਗੋਸ਼ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ, ‘ਤੁਹਾਡੇ ਇਸ ਦਾਨ ਨੂੰ ਪੂਰੀ ਦੁਨੀਆ ਹਮੇਸ਼ਾ ਯਾਦ ਕਰੇਗੀ ਮੈਂ ਤੁਹਾਡੇ ਸਰੀਰ ਦਾ ਨਿਸ਼ਾਨ ਚੰਨ ‘ਤੇ ਬਣਾਵਾਂਗਾ’ ਇੰਨਾ ਕਹਿੰਦੇ ਹੀ ਇੰਦਰ ਦੇਵ ਨੇ ਚੰਨ ‘ਚ ਇੱਕ ਪਰਬਤ ਨੂੰ ਰਗੜ ਕੇ ਖਰਗੋਸ਼ ਦਾ ਨਿਸ਼ਾਨ ਬਣਾ ਦਿੱਤਾ ਉਦੋਂ ਤੋਂ ਹੀ ਮਾਨਤਾ ਹੈ ਕਿ ਚੰਨ ‘ਤੇ ਖਰਗੋਸ਼ ਦੇ ਨਿਸ਼ਾਨ ਹਨ,ਅਤੇ ਇਸੇ ਤਰ੍ਹਾਂ ਚੰਨ੍ਹ ਤੱਕ ਪਹੁੰਚੇ ਬਿਨਾ ਹੀ, ਚੰਨ੍ਹ ‘ਤੇ ਖਰਗੋਸ਼ ਦੀ ਛਾਪ ਪਹੁੰਚ ਗਈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ