Punjabi University Patiala: ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਵੱਲੋਂ ਈਐੱਮਆਰਸੀ ਦੇ ਡਾਇਰੈਕਟਰ ਖਿਲਾਫ ਧਰਨਾ ਜਾਰੀ

Punjabi University Patiala
Punjabi University Patiala: ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਵੱਲੋਂ ਈਐੱਮਆਰਸੀ ਦੇ ਡਾਇਰੈਕਟਰ ਖਿਲਾਫ ਧਰਨਾ ਜਾਰੀ

ਦਲਜੀਤ ਅਮੀ ਦੀ ਤਾਨਾਸ਼ਾਹੀ ਨਹੀਂ ਚੱਲਣ ਦਿੱਤੀ ਜਾਵੇਗੀ : ਆਗੂ | Punjabi University Patiala

Punjabi University Patiala: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਈ. ਐਮ.ਆਰ.ਸੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੀੜਤ ਸਟਾਫ ਵੱਲੋਂ ਦਿੱਤੀਆਂ ਜਾ ਰਹੀਆਂ ਲਗਾਤਾਰ ਸ਼ਿਕਾਇਤਾਂ ਦੇ ਬਾਵਜੂਦ ਯੂਨੀਵਰਸਿਟੀ ਪ੍ਰਸ਼ਾਸਨ ਚੁੱਪ ਧਾਰੀ ਬੈਠਾ ਹੈ। ਦਲਜੀਤ ਅਮੀਂ ਦੇ ਆਪਣੇ ਹੀ ਸਟਾਫ ਮੈਂਬਰਾਂ ਨਾਲ ਮਾੜੇ ਅਤੇ ਤਾਨਾਸ਼ਾਹੀ ਰਵਈਏ ਦੇ ਵਿਰੋਧ ਵਿੱਚ ਪੀੜਤਾਂ ਵੱਲੋਂ ਲਗਾਤਾਰ 19 ਸਤੰਬਰ 2024 ਤੋਂ ਲੈਕੇ ਅੱਜ 9 ਅਕਤੂਬਰ 2024 ਵੀਹਵੇਂ ਦਿਨ ਵੀ ਧਰਨਾ ਜਾਰੀ ਰਿਹਾ। ਇਹ ਧਰਨਾ ਡਾਇਰੈਕਟਰ ਦੇ ਖਿਲਾਫ ਸਮੂਹ ਸਟਾਫ ਦੀਆਂ 2021 ਤੋਂ (ਇਹਨਾਂ ਦੇ ਜੁਆਇੰਨ ਕਰਨ ਤੋਂ ਪਹਿਲਾਂ ਦੇ ਸਮੇਂ ਦਿਆਂ) ਜਾਣ ਬੁੱਝ ਕੇ ਰੋਕੀਆਂ ਗਈਆਂ ਤਰੱਕੀਆਂ ਅਤੇ ਸਟਾਫ ਪ੍ਰਤੀ ਮਾੜੇ ਰਵਈਏ ਵਿਰੁੱਧ ਲਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਦਲਜੀਤ ਅਮੀਂ ਨੇ ਖੁਦ ਕੁਝ ਸਮਾਂ ਪਹਿਲਾਂ ਅਖਬਾਰਾਂ ਵਿੱਚ ਲਵਾਇਆ ਸੀ ਕਿ ਪ੍ਰੋਡਕਸ਼ਨ ਦੇ ਮਾਮਲੇ ਵਿੱਚ ਵਿਭਾਗ ਪੂਰੇ ਭਾਰਤ ਵਿੱਚ ਦੂਸਰੇ ਨੰਬਰ ਉੱਤੇ ਹੈ। ਸਟਾਫ ਵੱਲੋਂ ਇਹ ਵੀ ਕਿਹਾ ਗਿਆ ਕਿ ਦਲਜੀਤ ਅਮੀ ਵੱਲੋਂ ਆਪਣੇ ਬਦਲਾਖੋਰੀ ਦੇ ਰਵੱਈਏ ਤਹਿਤ ਇੱਕ ਕਰਮਚਾਰੀ ’ਤੇ ਝੂਠੇ ਆਰੋਪ ਲਾਕੇ ਝੂਠੀ ਕਮੇਟੀ ਬਣਾਈ ਗਈ।

ਇਹ ਵੀ ਪੜ੍ਹੋ: Punjab Government: ਪੰਜਾਬ ਦੇ ਨਵੇਂ ਮੁੱਖ ਸਕੱਤਰ ਹੋਣਗੇ ਕੇਏਪੀ ਸਿਨਹਾ

ਮਹਿਲਾ ਕਰਮਾਰੀ ਦੇ ਸਿਰ ਉੱਪਰ ਜਾਣਬੁੱਝ ਕੇ ਕੈਮਰਾਂ ਲਾਉਣ ਅਤੇ ਆਪਣੀ ਕਾਰ ਵਿੱਚ ਮਹਿਲਾ ਕਰਮਚਾਰੀ ਦਾ ਪਿੱਛਾ ਕਰਕੇ ਡਰ ਦੀ ਸਥਿਤੀ ਪੈਦਾ ਕਰਨ ਦੇ ਦੋਸ਼ ਵੀ ਲਾਏ ਗਏ। ਜਦਕਿ ਕਰਮਚਾਰੀਆਂ ਵੱਲੋਂ ਡਾਇਰੈਕਟਰ ਦੇ ਇਸ ਕੋਝੇ ਰਵੱਈਏ ਦੇ ਖਿਲਾਫ ਸਾਰੇ ਪੁਖ਼ਤਾ ਸਬੂਤ ਅਥਾਰਟੀ ਨੂੰ ਦੇ ਦਿੱਤੇ ਗਏ ਹਨ ਪਰ ਅਥਾਰਟੀ ਫਿਰ ਵੀ ਚੁੱਪ ਹੈ। ਈ.ਐਮ.ਆਰ.ਸੀ ਸਟਾਫ ਨੇ ਕੁਝ ਮੰਗਾਂ ਰੱਖੀਆਂ ਸਨ ਜਿਸ ਤੇ ਅੱਜ ਤੱਕ ਅਥੋਰਿਟੀ ਨੇ ਕੋਈ ਫੈਸਲਾ ਨਹੀਂ ਲਿਆ, ਹਾਲਾਂਕਿ ਬੀਤੇ ਸ਼ੁੱਕਰਵਾਰ ਨੂੰ ਡੀਨ ਅਕਾਦਮਿਕ ਸਾਹਿਬਾਂ ਨੇ ਵੀ.ਸੀ ਸਾਹਿਬ ਦੇ ਕੁਝ ਹੁਕਮ ਸੁਣਾਉਂਦੇ ਹੋਏ ਈ.ਐਮ.ਆਰ.ਸੀ ਦੇ ਪੀੜਤ ਸਟਾਫ ਨੂੰ ਦੱਸਿਆ ਕਿ ਵਿਦਿਆਰਥੀਆਂ ਦੀ ਪੜਾਈ ਦੇ ਨੁਕਸਾਨ ਨੂੰ ਦੇਖਦੇ ਹੋਏ, ਉਨ੍ਹਾਂ ਨੂੰ ਆਪਣਾ ਧਰਨਾ ਡਿਪਾਰਟਮੈਂਟ ਦੇ ਅੱਗੇ ਤੋਂ ਚੁੱਕਣਾ ਪਵੇਗਾ। Punjabi University Patiala

ਜਿਸਦਾ ਮਾਨ ਰੱਖਦੇ ਹੋਏ ਏ.ਐਮ.ਆਰ.ਸੀ ਕਰਮਚਾਰੀਆਂ ਨੇ ਇਹ ਧਰਨਾ ਰਜਿਸਟਰਾਰ ਆਫਿਸ ਸ਼ਿਫਟ ਕਰ ਦਿੱਤਾ। ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਸਟਾਫ ਨੇ ਅਪਣਾ ਧਰਨਾ ਅਣਮਿੱਥੇ ਸਮੇਂ ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਸਟਾਫ ਦੀਆਂ ਔਰਤਾਂ ਨੇ ਕਿਹਾ ਕਿ ਉਹ ਆਪਣੀ ਸੁਰੱਖਿਆ ਅਤੇ ਸਹਿਜਤਾ ਨੂੰ ਧਿਆਨ ’ਚ ਰੱਖਦੇ ਹੋਏ ਦਲਜੀਤ ਅਮੀਂ ਦੇ ਨਾਲ ਕੰਮ ਨਹੀਂ ਕਰ ਸਕਦੀਆਂ। ਪੀੜਤ ਸਟਾਫ ਨੇ ਅਥਾਰਟੀ ਤੋਂ ਮੰਗ ਕੀਤੀ ਹੈ ਕਿ ਜੇਕਰ ਅਥਾਰਟੀ ਬੇਨਿਯਮੀਆਂ ਅਤੇ ਹੋਰ ਮੁੱਦਿਆਂ ਦੇ ਸਬੂਤਾਂ ਦੇ ਬਾਵਜੂਦ ਡਾਇਰੈਕਟਰ ਖ਼ਿਲਾਫ਼ ਕੁਝ ਨਹੀਂ ਕਰ ਸਕਦੀ ਤਾਂ ਕਿਰਪਾ ਕਰਕੇ ਸਾਡੀ ਸਮੂਹ ਪੀੜਤ ਸਟਾਫ ਦੀ ਯੂਨੀਵਰਸਿਟੀ ਦੇ ਕਿਸੇ ਵੀ ਹੋਰ ਵਿਭਾਗ ਵਿੱਚ ਬਦਲੀ ਕਰ ਦਿੱਤੀ ਜਾਵੇ ਅਤੇ ਉਨਾਂ ਦੀਆਂ ਪ੍ਰਮੋਸ਼ਨਾਂ ਤੁਰੰਤ ਲਾਗੂ ਕੀਤੀਆਂ ਜਾਣ ਤੇ ਹੁਣ ਤੱਕ ਕੱਡੇ ਗਏ ਬੇਵਜਾਹ ਦੇ ਤਾੜਣਾ ਪੱਤਰ ਅਤੇ ਫ਼ਰਜੀ ਜਾਂਚ ਕਮੇਟੀ ਰੱਦ ਕੀਤੀ ਜਾਵੇ।