Punjab School Timings: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਸਕੂਲਾਂ ਦਾ ਸਮਾਂ ਇੱਕ ਵਾਰ ਫਿਰ ਬਦਲ ਦਿੱਤਾ ਗਿਆ ਹੈ। ਅੱਜ ਤੋਂ ਸਾਰੇ ਸਕੂਲ ਨਵੇਂ ਸਮੇਂ ’ਤੇ ਖੁੱਲੇ੍ਹ। 22 ਜਨਵਰੀ ਤੋਂ ਸਾਰੇ ਸਕੂਲ ਸਵੇਰੇ 9 ਵਜੇ ਖੁੱਲ੍ਹੇ। ਪ੍ਰਾਇਮਰੀ ਸਕੂਲ ਦੁਪਹਿਰ 3 ਵਜੇ ਬੰਦ ਹੋ ਜਾਣਗੇ, ਜਦੋਂ ਕਿ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਦੁਪਹਿਰ 3.20 ਵਜੇ ਬੰਦ ਹੋ ਜਾਣਗੇ। ਦਰਅਸਲ, ਪੰਜਾਬ ’ਚ ਤੇਜ਼ ਠੰਢ ਤੇ ਧੁੰਦ ਦੇ ਮੱਦੇਨਜ਼ਰ, ਸਕੂਲ ਖੁੱਲ੍ਹਣ ਦਾ ਸਮਾਂ 21 ਜਨਵਰੀ ਤੱਕ ਸਵੇਰੇ 10 ਵਜੇ ਕਰ ਦਿੱਤਾ ਗਿਆ ਸੀ। ਹੁਣ ਮੌਸਮ ਇੱਕ ਵਾਰ ਫਿਰ ਬਦਲ ਗਿਆ ਹੈ ਤੇ ਠੰਢ ਘੱਟਣੀ ਸ਼ੁਰੂ ਹੋ ਗਈ ਹੈ, ਇਸ ਨੂੰ ਧਿਆਨ ’ਚ ਰੱਖਦੇ ਹੋਏ ਸਕੂਲ ਸਿੱਖਿਆ ਵਿਭਾਗ ਨੇ ਪਹਿਲਾਂ ਵਾਂਗ ਸਕੂਲ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਕਰ ਦਿੱਤਾ ਹੈ। Punjab School Timing
ਇਹ ਖਬਰ ਵੀ ਪੜ੍ਹੋ : Abhishek Sharma: ਪਾਵਰਪਲੇ ’ਚ ਅਭਿਸ਼ੇਕ ਦਾ ਵੱਖਰਾ ਰਿਕਾਰਡ, ਟੀ20 ’ਚ ਅਜਿਹਾ ਕਰਨ ਵਾਲੇ ਦੁਨੀਆਂ ਦੇ ਪਹਿਲੇ ਬੱਲੇਬਾਜ਼













