Pension News: ਖੁਸ਼ਖਬਰੀ! ਹੁਣ ਬੱਚਿਆਂ ਦੀ ਵੀ ਲੱਗੇਗੀ ਪੈਨਸ਼ਨ, ਮਿਲਣਗੇ ਐਨੇ ਲੱਖ ਰੁਪਏ…

Punjab Pension Scheme
Punjab Pension Scheme: ਖੁਸ਼ਖਬਰੀ! ਹੁਣ ਬੱਚਿਆਂ ਦੀ ਵੀ ਲੱਗੇਗੀ ਪੈਨਸ਼ਨ, ਇਸ ਤਰ੍ਹਾਂ ਕਰੋ ਅਪਲਾਈ

Pension News: ਹੁਣ ਨਾਬਾਲਗ ਭਾਵ 18 ਸਾਲ ਤੋਂ ਛੋਟੇ ਬੱਚਿਆਂ ਦਾ ਵੀ ਨੈਸ਼ਨਲ ਪੈਨਸ਼ਨ ਸਕੀਮ (NPS Vatsalya Scheme) ਜਾਂ ਐਨਪੀਐਸ (NPS) ’ਚ ਖਾਤਾ ਖੁੱਲ੍ਹਵਾਇਆ ਜਾ ਸਕਦਾ ਹੈ। ਜੀ ਹਾਂ, ਨਿੱਜੀ ਖੇਤਰ ਦੇ ਐਕਸਿਸ ਬੈਂਕ ਨੇ ਰਾਸ਼ਟਰੀ ਪੈਨਸ਼ਨ ਯੋਜਨਾ ਵਾਤਸੱਲਿਆ ਸ਼ੁਰੂ ਕਰਨ ਲਈ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ (ਪੀਐਫਆਰਡੀਏ) ਨਾਲ ਹੱਥ ਮਿਲਾਇਆ ਹੈ। ਇਹ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਵਿੱਤੀ ਭਵਿੱਖ ਨੂੰ ਸੁਰੱਖਿਅਤ ਕਰਨ ’ਤੇ ਕੇਂਦਰਿਤ ਯੋਜਨਾ ਹੈ।

ਬਜਟ ’ਚ ਹੋਇਆ ਸੀ ਐਲਾਨ | Pension News

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੇਂਦਰੀ ਬਜਟ ਦੌਰਾਨ ਇਸ ਦਾ ਐਲਾਨ ਕੀਤਾ ਸੀ। ਉੱਥੇ ਇੱਕ ਪ੍ਰੋਗਰਾਮ ਦੌਰਾਨ ਇਸ ਯੋਜਨਾ ਦੀ ਲਾਂਚਿੰਗ ਵੀ ਕਰ ਦਿੱਤੀ ਗਈ। ਇਸ ਮੌਕੇ ’ਤੇ ਸੀਤਾਰਮਨ ਨੇ ਹੈਦਰਾਬਾਦ ਦੀ ਲਾਂਬਾ ਕਰਣਮ ਆਦਿੱਤੀ ਨੂੰ ਇੱਕ ਪ੍ਰਤੀਕਾਤਮਕ ਸਥਾਈ ਸੇਵਾਮੁਕਤੀ ਖਾਤਾ ਨੰਬਰ ਪ੍ਰਦਾਨ ਕੀਤਾ, ਜਿਨ੍ਹਾਂ ਨੂੰ ਐਕਸਿਸ ਬੈਂਕ ਵੱਲੋਂ ਚੁਣਿਆ ਗਿਆ ਸੀ। ਮੰਨਿਆ ਜਾ ਰਿਹਾ ਹੈ ਇਹ ਪਹਿਲ ਬੱਚਿਆਂ ਲਈ ਲੰਮੇ ਸਮੇਂ ਦੀ ਵਿੱਤੀ ਸੁਰੱਖਿਆ ਦੀ ਯੋਜਨਾ ਬਣਾਉਣ ’ਚ ਪਰਿਵਾਰਾਂ ਨੂੰ ਮਜ਼ਬੂਤ ਬਣਾਏਗੀ। Punjab Pension Scheme

ਭਵਿੱਖ ਦੀ ਚਿੰਤਾ ਬਚਪਨ ਤੋਂ ਹੀ | Pension News

ਇਹ ਨਵਾਂ ਪ੍ਰੋਗਰਾਮ ਭਾਰਤ ਦੀ ਪੈਨਸ਼ਨ ਪ੍ਰਣਾਲੀ ’ਚ ਇੱਕ ਮਹੱਤਵਪੂਰਨ ਤਰੱਕੀ ਦੀ ਨੁਮਾਇੰਦਗੀ ਕਰਦਾ ਹੈ, ਜਿਸ ਦਾ ਮਕਸਦ ਬੱਚਿਆਂ ਦੇ ਵਿੱਤੀ ਭਵਿੱਖ ਦੀ ਸੁਰੱਖਿਆ ਲਈ ਜਲਦੀ ਸ਼ੁਰੂਆਤ ਕਰਨਾ ਹੈ। ਇਸ ਯੋਜਨਾ ਦਾ ਪ੍ਰਬੰਧਨ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਕਰੇਗਾ।

NPS ਵਾਤਸੱਲਿਆ ਕੀ ਹੈ | Pension News

  • ਐੱਨਪੀਐੱਸ ਵਾਤਸੱਲਿਆ ਮਾਤਾ-ਪਿਤਾ ਨੂੰ ਪੈਨਸ਼ਨ ਖਾਤੇ ’ਚ ਨਿਵੇਸ਼ ਕਰਕੇ ਆਪਣੇ ਬੱਚਿਆਂ ਦੇ ਭਵਿੱਖ ਲਈ ਬੱਚਤ ਕਰਨ ਅਤੇ ਚੱਕਰਵਰਤੀ ਵਿਆਜ਼ ਦੀ ਸ਼ਕਤੀ ਦੇ ਨਾਲ ਲੰਮੇ ਸਮੇਂ ਲਈ ਧਨ ਯਕੀਨੀ ਕਰਨ ਦੀ ਆਗਿਆ ਦੇਵੇਗਾ।
  • ਐਨਪੀਐਸ ਵਾਤਸੱਲਿਆ ਲਚੀਲੇ ਯੋਗਦਾਨ ਅਤੇ ਨਿਵੇਸ਼ ਬਦਲ ਪ੍ਰਦਾਨ ਕਰਦਾ ਹੈ, ਜਿਸ ਨਾਲ ਮਾਤਾ-ਪਿਤਾ ਬੱਚਿਆਂ ਦੇ ਨਾਂਅ ’ਤੇ ਸਾਲਾਨਾ 1000 ਰੁਪਏ ਦਾ ਨਿਵੇਸ਼ ਕਰ ਸਕਦੇ ਹਨ, ਇਸ ਤਰ੍ਹਾਂ ਇਹ ਸਾਰੇ ਆਰਥਿਕ ਪਿੱਠਭੂਮੀ ਦੇ ਪਰਿਵਾਰਾਂ ਲਈ ਸਹੀ ਹੈ।

18 ਸਾਲ ਤੋਂ ਬਾਅਦ ਕੀ ਹੋਵੇਗਾ | NPS vatsalya scheme

ਇਹ ਖਾਤਾ ਤਾਂ ਨਾਬਾਲਗ ਦੇ ਨਾਂਅ ’ਤੇ ਖੋਲ੍ਹਿਆ ਜਾਵੇਗਾ ਇਸ ਲਈ ਇਸ ਨੂੰ ਮਾਪਿਆਂ ਵੱਲੋਂ ਚਲਾਉਣ ਦੀ ਵਿਵਸਥਾ ਕੀਤੀ ਗਈ ਹੈ। ਇਸ ਯੋਜਨਾ ਦਾ ਇੱਕ-ਇੱਕ ਲਾਭਪਾਤਰੀ ਉਹੀ ਨਾਬਾਲਗ ਹੋਵੇਗਾ, ਜਿਸ ਦੇ ਨਾਂਅ ਇਹ ਖਾਤਾ ਖੋਲ੍ਹਿਆ ਗਿਆ ਹੈ। ਜਿਸ ਦੇ ਨਾਂਅ ’ਤੇ ਇਹ ਖਾਤਾ ਖੋਲ੍ਹਿਆ ਗਿਆ ਹੈ, ਉਸ ਦੇ 18 ਸਾਲ ਦੀ ਉਮਰ ਪ੍ਰਾਪਤ ਕਰਨ ’ਤੇ, ਇਸ ਖਾਤੇ ਨੂੰ ਅਸਾਨੀ ਨਾਲ ਬਦਲਿਆ ਜਾ ਸਕਦਾ ਹੇੈ।

ਨਿਵੇਸ਼ ਦੀਆਂ ਸਾਰੀਆਂ ਸਹੂਲਤਾਂ ਦਾ ਮਿਲੇਗਾ ਲਾਭ

  • ਐੱਨਪੀਐੱਸ ਵਾਤਸੱਲਿਆ ਯੋਜਨਾ ’ਚ ਵੀ ਆਟੋ ਚੁਆਇਸ/ਐਕਟਿਵ ਚੁਆਇਸ ਜ਼ਰੀਏ ਨਿਵੇਸ਼ ਦੀਆਂ ਸਾਰੀਆਂ ਸਹੂਲਤਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸ਼ੁਰੂਆਤੀ ਨਿਵੇਸ਼ ਨੂੰ ਉਤਸ਼ਾਹਿਤ ਕਰਕੇ ਅਤੇ ਇੱਕ ਸੰਚਾਰਿਤ ਬੱਚਤ ਯੋਜਨਾ ਪ੍ਰਦਾਨ ਕਰਕੇ, ਐਨਪੀਐਸ ਵਾਤਸੱਲਿਆ ਦਾ ਮਕਸਦ ਨੌਜਵਾਨਾਂ ਲਈ ਇੱਕ ਮਜ਼ਬੂਤ ਵਿੱਤੀ ਆਧਾਰ ਬਣਾਉਣਾ ਹੈ।
  • ਇਹ ਨਵਾਂ ਦ੍ਰਿਸ਼ਟੀਕੋਣ ਨਾ ਸਿਰਫ਼ ਇਹ ਯਕੀਨੀ ਕਰਦਾ ਹੈ ਕਿ ਬੱਚਿਆਂ ਨੂੰ ਸਮੇਂ ਨਾਲ ਅਨੁਸ਼ਾਸਿਤ ਬੱਚਤ ਅਤੇ ਚੱਕਰਵਰਤੀ ਦਾ ਲਾਭ ਮਿਲੇ, ਸਗੋਂ ਘੱਟ ਉਮਰ ਤੋਂ ਹੀ ਵਿੱਤੀ ਜਿੰਮੇਵਾਰੀ ਦੀ ਭਾਵਨਾ ਵੀ
    ਪੈਦਾ ਹੋਵੇ।

ਐੱਨਪੀਐੱਸ ਵਾਤਸੱਲਿਆ ’ਚੋਂ ਨਿਕਾਸੀ ਹੋ ਸਕਦੀ ਹੈ? | Pension News

ਸੈਂਟਰਲ ਬੈਂਕ ਆਫ ਇੰੰਡੀਆ ਦੀ ਵੈੱਬਸਾਈਟ ਅਨੁਸਾਰ: ਸਿੱਖਿਆ, ਨਿਰਦੇਸ਼ਿਤ ਬਿਮਾਰੀ ਤੇ ਅਪੰਗਤਾ ਲਈ 3 ਸਾਲ ਦੀ ਲਾਕਇਨ ਮਿਆਦ ਤੋਂ ਬਾਅਦ ਫੰਡ ਦਾ 25 ਫੀਸਦੀ ਤੱਕ ਨਿਕਾਸੀ ਦੀ ਆਗਿਆ ਹੈ, ਉਹ ਵੀ ਜ਼ਿਆਦਾ ਤੋਂ ਜ਼ਿਆਦਾ ਤਿੰਨ ਵਾਰ। ਹਾਲਾਂਕਿ ਬੱਚੇ ਦੀ 18 ਸਾਲ ਦੀ ਉਮਰ ਹੋਣ ’ਤੇ ਨਿਕਾਸੀ ਦੀ ਆਗਿਆ ਹੈ।

Read Also : Punjab Panchayat Elections: ਪੰਜਾਬ ‘ਚ ਪੰਚਾਇਤੀ ਚੋਣਾਂ ਦਾ ਐਲਾਨ, ਜਾਣੋ ਕਦੋਂ ਪੈਣਗੀਆਂ ਵੋਟਾਂ