ਸਾਡੇ ਨਾਲ ਸ਼ਾਮਲ

Follow us

13.2 C
Chandigarh
Monday, January 19, 2026
More
    Home Breaking News Punjab LPG Ga...

    Punjab LPG Gas Supply News: ਰਸੋਈ ਗੈਸ ਖਪਤਕਾਰਾਂ ਲਈ ਜ਼ਰੂਰੀ ਖਬਰ, ਪੜ੍ਹੋ

    Punjab LPG Gas Supply News
    Punjab LPG Gas Supply News: ਰਸੋਈ ਗੈਸ ਖਪਤਕਾਰਾਂ ਲਈ ਜ਼ਰੂਰੀ ਖਬਰ, ਪੜ੍ਹੋ

    ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab LPG Gas Supply News: ਐਲਪੀਜੀ ਖਪਤਕਾਰਾਂ ਲਈ ਇੱਕ ਮਹੱਤਵਪੂਰਨ ਖ਼ਬਰ ਹੈ। ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਹਰੇਕ ਘਰੇਲੂ ਗੈਸ ਖਪਤਕਾਰ ਨੂੰ 30 ਜੂਨ 2025 ਤੋਂ ਪਹਿਲਾਂ ਆਪਣੀ-ਆਪਣੀ ਗੈਸ ਏਜੰਸੀ ਦੇ ਦਫ਼ਤਰ ਜਾ ਕੇ ਆਪਣਾ ਈ-ਕੇਵਾਈਸੀ ਕਰਵਾਉਣਾ ਲਾਜ਼ਮੀ ਹੈ, ਪਰ ਇਸ ਬਾਵਜੂਦ, ਵੱਡੀ ਗਿਣਤੀ ’ਚ ਖਪਤਕਾਰਾਂ ਨੇ ਅਜੇ ਤੱਕ ਆਪਣਾ ਈ-ਕੇਵਾਈਸੀ ਨਹੀਂ ਕਰਵਾਇਆ ਹੈ।

    ਇਹ ਖਬਰ ਵੀ ਪੜ੍ਹੋ : Galle Test 2025: ਗਾਲੇ ਟੈਸਟ, ਨਜ਼ਮੁਲ-ਮੁਸ਼ਫਿਕੁਰ ਦੀ ਰਿਕਾਰਡ ਸਾਂਝੇਦਾਰੀ, ਬੰਗਲਾਦੇਸ਼ ਮਜ਼ਬੂਤ

    ਅਜਿਹੀ ਸਥਿਤੀ ’ਚ, ਗੈਸ ਕੰਪਨੀਆਂ ਵੱਲੋਂ ਜਾਰੀ ਹਦਾਇਤਾਂ ਨੂੰ ਹਲਕੇ ’ਚ ਲੈਣ ਵਾਲੇ ਸਾਰੇ ਖਪਤਕਾਰਾਂ ਨੂੰ ਐਲਪੀਜੀ ਸਿਲੰਡਰਾਂ ਦੀ ਸਪਲਾਈ 30 ਜੂਨ ਤੋਂ ਬਾਅਦ ਬੰਦ ਕਰ ਦਿੱਤੀ ਜਾਵੇਗੀ। ਇੱਕ ਰਿਪੋਰਟ ਅਨੁਸਾਰ, ਲੁਧਿਆਣਾ ਜ਼ਿਲ੍ਹੇ ’ਚ ਈ-ਕੇਵਾਈਸੀ ਕਰਵਾਉਣ ਵਾਲੇ ਘਰੇਲੂ ਖਪਤਕਾਰਾਂ ਦੀ ਗਿਣਤੀ ਹੁਣ ਤੱਕ ਸਿਰਫ 60 ਫੀਸਦੀ ਤੱਕ ਹੀ ਪਹੁੰਚੀ ਹੈ, ਜਦੋਂ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਇਹ ਅੰਕੜਾ ਹੋਰ ਵੀ ਘੱਟ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੀਆਂ ਤਿੰਨ ਵੱਡੀਆਂ ਗੈਸ ਕੰਪਨੀਆਂ ਇੰਡੇਨ ਗੈਸ, ਭਾਰਤ ਗੈਸ ਤੇ ਹਿੰਦੁਸਤਾਨ ਗੈਸ ਕੰਪਨੀ ਦੇ ਹਰ ਡੀਲਰ ਆਪਣੇ ਖਪਤਕਾਰਾਂ ਦਾ ਈ-ਕੇਵਾਈਸੀ ਮੁਫ਼ਤ ਕਰਵਾ ਰਹੇ ਹਨ। Punjab LPG Gas Supply News

    ਦਰਅਸਲ, ਕੇਂਦਰ ਸਰਕਾਰ ਗੈਸ ਕੰਪਨੀਆਂ ਰਾਹੀਂ ਹਰੇਕ ਖਪਤਕਾਰ ਲਈ ਈ-ਕੇਵਾਈਸੀ ਕਰਵਾ ਰਹੀ ਹੈ ਤਾਂ ਜੋ ਨਕਲੀ ਘਰੇਲੂ ਗੈਸ ਖਪਤਕਾਰਾਂ ਤੇ ਇੱਕੋ ਘਰ ’ਚ ਚੱਲ ਰਹੇ ਕਈ ਗੈਸ ਕੁਨੈਕਸ਼ਨਾਂ ਦੇ ਨੈੱਟਵਰਕ ਨੂੰ ਤੋੜਿਆ ਜਾ ਸਕੇ ਤਾਂ ਜੋ ਗੈਸ ਕੰਪਨੀਆਂ ਆਪਣੇ ਖਪਤਕਾਰਾਂ ਦੀ ਸਹੀ ਤਸਵੀਰ ਪ੍ਰਾਪਤ ਕਰ ਸਕਣ ਤੇ ਕੇਂਦਰ ਸਰਕਾਰ ਵੱਲੋਂ ਘਰੇਲੂ ਗੈਸ ਖਪਤਕਾਰਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਰਕਮ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ। Punjab LPG Gas Supply News

    ਕੀ ਕਹਿੰਦੇ ਹਨ ਐਸੋਸੀਏਸ਼ਨ ਦੇ ਪ੍ਰਧਾਨ | Punjab LPG Gas Supply News

    ਲੁਧਿਆਣਾ ਐਲਪੀਜੀ ਗੈਸ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਨੇ ਹਰੇਕ ਘਰੇਲੂ ਗੈਸ ਖਪਤਕਾਰ ਨੂੰ ਅਪੀਲ ਕੀਤੀ ਕਿ ਉਹ 30 ਜੂਨ ਤੋਂ ਪਹਿਲਾਂ ਆਪਣੀ-ਆਪਣੀ ਗੈਸ ਏਜੰਸੀ ਦੇ ਦਫ਼ਤਰ ਜਾ ਕੇ ਈ-ਕੇਵਾਈਸੀ ਕਰਵਾਉਣ ਤਾਂ ਜੋ ਸਿਲੰਡਰਾਂ ਦੀ ਸਪਲਾਈ ’ਚ ਕੋਈ ਸਮੱਸਿਆ ਨਾ ਆਵੇ। Punjab LPG Gas Supply News