
Punjab Cabinet Decisions: ਚੰਡੀਗੜ੍ਹ। ਪੰਜਾਬ ਨੂੰ ਹੜ੍ਹਾਂ ਨੇ ਆਪਣੀ ਮਾਰ ਹੇਠ ਲੈ ਰੱਖਿਆ ਹੈ। ਅਜਿਹੇ ‘ਚ ਅੱਜ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਲਏ ਗਏ ਫ਼ੈਸਲਿਆਂ ਦੀ ਪੂਰੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਸਪਤਾਲ ਤੋਂ ਲਾਈਵ ਆ ਕੇ ਦਿੱਤੀ। ਉਨ੍ਹਾਂ ਆਪਣੇ ਲਾਈਵ ਦੌਰਾਨ ਕਿਹਾ ਕਿ ਮੈਨੂੰ ਆਪਣੇ ਦੁੱਖ ਤੋਂ ਵੱਧ ਲੋਕਾਂ ਦਾ ਦੁੱਖ ਹੋਇਆ ਹੈ। ਬਿਮਾਰ ਹੋਣ ਦੌਰਾਨ ਜਿੰਨਾ ਦਰਦ ਮੈਂ ਝੱਲਿਆ ਉਹ ਤੋਂ ਕਿਤੇ ਜਿ਼ਆਦਾ ਲੋਕਾਂ ਦਾ ਦਰਦ ਹੈ।
ਉਨ੍ਹਾਂ ਕਿਹਾ ਕਿ ਅੱਜ ਕੈਬਨਿਟ ਮੀਟਿੰਗ ਬੁਲਾਈ ਗਈ ਜਿਸ ਦੌਰਾਨ ਹੜ੍ਹਾਂ ਦੌਰਾਨ ਪ੍ਰਭਾਵਿਤ ਹੋਏ ਲੋਕਾਂ ਲਈ ਫੈਸਲੇ ਲਏ ਗਏ ਹਨ। ਇਸ ਵਿੱਚ ਸਭ ਤੋਂ ਮਹੱਤਵਪੂਰਨ ਫੈਸਲਾ ਜ਼ਮੀਨਾਂ ਵਿੱਚੋਂ ਰੇਤ ਚੁੱਕਣ ਦਾ ਹੈ। ਉਨ੍ਹਾਂ ਇੱਕ ਮੁਹਿੰਮ ਸ਼ੁਰੂ ਕੀਤੀ ਜਿਸ ਦਾ ਨਾਂਅ ਰੱਖਿਆ ਹੈ ‘ਜਿਸ ਦਾ ਖੇਤ ਉਸ ਦੀ ਰੇਤ’। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਲੋਕ ਆਪਣੇ ਖੇਤ ਵਿੱਚ ਦਰਿਆ ਨਾਲ ਆਈ ਰੇਤ ਨੂੰ ਖੁਦ ਵੇਚ ਸਕਣਗੇ।
Punjab Cabinet Decisions
ਉਹ ਚਾਹੁਣ ਤਾਂ ਇਸ ਰੇਤ ਨੂੰ ਆਪਣੇ ਘਰ ਦੇ ਕਿਸੇ ਕੰਮ ਲਈ ਵੀ ਵਰਤ ਸਕਣਗੇ। ਰੇਤ ਚੁੱਕਣ ਦੀ ਇਜਾਜਤ ਕਿਸਾਨਾਂ ਨੂੰ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਨੇ ਸਰਕਾਰੀ ਬੈਂਕਾਂ ਤੋਂ ਜਾਂ ਸੁਸਾਇਟੀ ਤੋਂ ਕਰਜਾ ਲੈ ਰੱਖਿਆ ਹੈ ਉਨ੍ਹਾਂ ਨੂੰ 6 ਮਹੀਨਿਆਂ ਲਈ ਕੋਈ ਕਿਸ਼ਤ ਨਹੀਂ ਆਵੇਗੀ ਤੇ ਨਾ ਹੀ ਕੋਈ ਵਿਆਜ ਲੱਗੇਗਾ। 6 ਮਹੀਨੇ ਕੋਈ ਵੀ ਬੈਂਕ ਦਾ ਅਧਿਕਾਰੀ ਹੜ੍ਹ ਪੀੜਤ ਇਲਾਕਿਆਂ ‘ਚ ਕਿਸਾਨਾਂ ਨੂੰ ਤੰਗ ਨਹੀਂ ਕਰੇਗਾ।
Read Also : ਕੈਬਿਨੇਟ ਮੰਤਰੀ ਬਲਬੀਰ ਸਿੰਘ ਦਾ ਵੱਡਾ ਬਿਆਨ
ਹੜ੍ਹਾਂ ਨਾਲ ਮਾਰੀਆਂ ਗਈਆਂ ਫ਼ਸਲਾਂ ਦਾ ਮੁਆਵਜ਼ਾ 15000 ਰੁਪਏ ਏਕੜ ਤੋਂ ਵਧਾ ਕੇ 20 ਹਜ਼ਾਰ ਰੁਪਏ ਏਕੜ ਕਰ ਦਿੱਤਾ ਗਿਆ ਹੈ। ਪਿੰਡਾਂ ਵਿੱਚ ਹੋਏ ਪਸ਼ੂਆਂ ਦਾ ਜਾਂ ਕਿਸੇ ਸਹਾਇਕ ਧੰਦੇ ਦੇ ਨੁਕਸਾਨ ਦਾ ਸਰਵੇ ਵੀ ਕੀਤਾ ਜਾਵੇਗਾ। ਸਹਾਇਕ ਧੰਦਿਆਂ ਤੇ ਪਸ਼ੂਆਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਵੀ ਪੰਜਾਬ ਸਰਕਾਰ ਦੇਵੇਗੀ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਦਵਾਈਆਂ ਦੀ ਸਪਲਾਈ ਪੂਰੀ ਕੀਤੀ ਜਾਵੇਗੀ। ਡਿਸਪੈਂਸਰੀਆਂ ਤੇ ਆਮ ਆਦਮੀ ਕਲੀਨਿਕਾਂ ‘ਚ ਛੋਟੀਆਂ ਮੋਟੀਆਂ ਬਿਮਾਰੀਆਂ ਦਾ ਤੁਰੰਤ ਇਲਾਜ ਕੀਤਾ ਜਾਵੇਗਾ। ਪਿੰਡਾਂ ਤੇ ਸ਼ਹਿਰਾਂ ਨੁੰ ਬਿਮਾਰੀਆਂ ਤੋਂ ਬਚਾਉਣ ਲਈ ਫੋਗਿੰਗ ਮਸ਼ੀਨਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਤੋਂ ਇਲਾਵਾ ਤੁਸੀਂ ਖੁਦ ਹੀ ਸੁਣੋ ਮੁੱਖ ਮੰਤਰੀ ਨੇ ਕੀ ਕਿਹਾ…