ਮੁੱਖ ਅਧਿਆਪਕਾਂ ਦੀਆਂ ਪੋਸਟਾਂ ਖ਼ਤਮ ਕਰਕੇ ਪੰਜਾਬ ਸਰਕਾਰ ਪ੍ਰਾਇਮਰੀ ਸਕੂਲਾਂ ਨੂੰ ਉਜਾੜਨ ਤੇ ਤੁਲੀ : ਡੀਟੀਐੱਫ

ਮੁੱਖ ਅਧਿਆਪਕਾਂ ਦੀਆਂ ਪੋਸਟਾਂ ਖ਼ਤਮ ਕਰਕੇ ਪੰਜਾਬ ਸਰਕਾਰ ਪ੍ਰਾਇਮਰੀ ਸਕੂਲਾਂ ਨੂੰ ਉਜਾੜਨ ਤੇ ਤੁਲੀ : ਡੀਟੀਐੱਫ

ਸੈਕੰਡਰੀ ਸਕੂਲਾਂ ਵਿੱਚ ਛੁੱਟੀ ਦਾ ਸਮਾਂ 4 ਵਜੇ ਕਰਨ ਦੀ ਨਿੰਦਿਆ

ਲੁਧਿਆਣਾ, (ਰਘਬੀਰ ਸਿੰਘ)।  ਡੈਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ ਦੀ ਜ਼ਿਲ੍ਹਾ ਲੁਧਿਆਣਾ ਇਕਾਈ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਮੁੱਲਾਂਪੁਰ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਪੰਜਾਬ ਭਰ ਦੇ ਪ੍ਰਾਇਮਰੀ ਸਕੂਲਾਂ ਵਿੱਚੋਂ ਮੁੱਖ ਅਧਿਆਪਕਾਂ ਦੀਆਂ 485 ਪੋਸਟਾਂ ਖ਼ਤਮ ਕਰਨ ਦਾ ਗੰਭੀਰ ਨੋਟਿਸ ਲਿਆ ਗਿਆ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਦੇਵ ਸਿੰਘ ਮੁੱਲਾਂਪੁਰ, ਸਕੱਤਰ ਦਲਜੀਤ ਸਿੰਘ ਸਮਰਾਲਾ, ਮਨਜਿੰਦਰ ਸਿੰਘ ਚੀਮਾਂ, ਗੁਰਪ੍ਰੀਤ ਸਿੰਘ ਖੰਨਾ, ਮਨਜੀਤ ਸਿੰਘ ਬੁੱਢੇਲ ਆਦਿ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚੋਂ ਬੱੱਚਿਆਂ ਦੀ ਘੱਟ ਗਿਣਤੀ ਦਾ ਬਹਾਨਾ ਲਾ ਕੇ ਹਜ਼ਾਰਾਂ ਪੋਸਟਾਂ ਖ਼ਤਮ ਕਰਨਾ ਚਾਹੁੰਦੀ ਹੈ ਤੇ ਪ੍ਰਾਇਮਰੀ ਵਿੱਦਿਆ ਨੂੰ ਉਜਾੜਨ ਦੇ ਰਾਹ ਤੁਰੀ ਹੋਈ ਹੈ ਜਿਸ ਦੀ ਤਾਜ਼ਾ ਉਦਾਹਰਨ ਪੰਜਾਬ ਭਰ ਦੇ ਸਕੂਲਾਂ ਵਿੱਚੋਂ ਹੈੱਡ ਟੀਚਰਾਂ ਦੀਆਂ 485  ਪੋਸਟਾਂ ਖਤਮ ਕਰਨ ਤੋਂ ਪਤਾ ਲੱਗਦਾ ਹੈ

ਆਗੂਆਂ ਗੁਰਦੀਪ ਸਿੰਘ ਹੇਰਾਂ, ਕੁਲਵਿੰਦਰ ਸਿੰਘ ਸੇਖੂਪੁਰਾ, ਨਿਰਪਾਲ ਸਿੰਘ ਜਲਾਲਦੀਵਾਲ, ਦਵਿੰਦਰ ਸਿੰਘ ਜਗਰਾਉਂ, ਹਰਜੀਤ ਸਿੰਘ ਸੁਧਾਰ, ਅਜਮੇਰ ਸਿੰਘ ਬੱਸੀਆਂ, ਰਵੇਲ ਸਿੰਘ ਥਰੀਕੇ ,ਗੁਰਬਚਨ ਸਿੰਘ, ਹਰਪਿੰਦਰ ਸਿੰਘ ਸਾਹੀ, ਗੁਲਬਾਗ਼ ਸਿੰਘ ਸੁਧਾਰ ,ਬਲਵਿੰਦਰ ਸਿੰਘ ਹੇਰਾਂ, ਮੇਜਰ ਸਿੰਘ ਹਿੱਸੋਵਾਲ ,ਸਪੈਸ਼ਲ ਸਿੰਘ ,ਰਾਜ ਕੁਮਾਰ, ਪ੍ਰੀਤਮ ਸਿੰਘ ਬਰਮੀ, ਜਸਪ੍ਰੀਤ ਸਿੰਘ ਸੰਘਾ,  ਗੁਰਪ੍ਰੀਤ ਸਿੰਘ ਮਾਹੀ, ਰਾਜਿੰਦਰ ਸਿੰਘ ਮਾਛੀਵਾੜਾ ਰਾਜੇਸ਼ ਕੁਮਾਰ ਸਮਰਾਲਾ, ਸੰਜੇ ਪੁਰੀ ਬਲਵਿੰਦਰ ਸਿੰਘ ਡੇਹਲੋ  ਆਦਿ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਰੱਦ ਨਾ ਕੀਤਾ ਤਾਂ ਪੰਜਾਬ ਸਰਕਾਰ ਖਿਲਾਫ਼ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ

ਆਗੂਆਂ ਨੇ ਕਿਹਾ ਕਿ ਸੈਕੰਡਰੀ ਸਕੂਲਾਂ ਵਿੱਚ ਛੁੱਟੀ ਦਾ ਸਮਾਂ 4 ਵਜੇ ਕਰਕੇ ਪੰਜਾਬ ਸਰਕਾਰ ਅਧਿਆਪਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੀ ਹੈ  ਕਿਉਂਕਿ ਇਹ ਜਾਣਦੇ ਹੋਏ ਕਿ ਸਰਦੀਆਂ ਵਿੱਚ ਸਵੇਰੇ ਅਤੇ ਸ਼ਾਮ ਦੇ ਸਮੇਂ ਜ਼ਿਆਦਾ ਧੁੰਦ ਪੈਣ ਕਾਰਨ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਦਰਜਨਾਂ ਹਾਦਸੇ ਵਾਪਰ ਚੁੱਕੇ ਹਨ ਅਤੇ ਅਨੇਕਾਂ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਚੁੱਕੀਆਂ ਹਨ  ਜਥੇਬੰਦੀ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਸਰਕਾਰੀ ਸਕੂਲਾਂ ਵਿਚ ਸਰਦੀਆਂ ਦੇ ਸਮੇਂ ਸਬੰਧੀ ਠੋਸ ਨੀਤੀ ਬਣਾਈ ਜਾਵੇ ਅਤੇ ਪਹਿਲੀ ਨਵੰਬਰ ਤੋਂ 28 ਫਰਵਰੀ ਤੱਕ ਸਕੂਲਾਂ ਦਾ ਸਮਾਂ 10 ਵਜੇ ਤੋਂ ਤਿੰਨ ਵਜੇ ਤੱਕ ਕੀਤਾ ਜਾਵੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।