Weather Update: ਸਾਵਧਾਨ! ਪੰਜਾਬ ’ਚ ਸਕੂਲਾਂ ਲਈ ਐਡਵਾਈਜ਼ਰੀ ਜਾਰੀ

Weather Update

ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ ਦੀ ਸਲਾਹ | Weather Update

  • ਹਲਕੇ ਰੰਗ ਦੇ ਕੱਪੜੇ ਪਾਉਣ ਦੀ ਸਲਾਹ | Weather Update

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਦਿਨ ਦਾ ਤਾਪਮਾਨ ਹੁਣ 40 ਡਿਗਰੀ ਤੋਂ ਵੀ ਪਾਰ ਕਰਨ ਲੱਗ ਗਿਆ ਹੈ। ਘਰ ਤੋਂ ਬਾਹਰ ਨਿੱਕਲਣਾ ਵੀ ਮੁਸ਼ਕਲ ਹੋ ਗਿਆ ਹੈ। ਗਰਮੀਆਂ ਦੇ ਇਸ ਮੌਸਮ ’ਚ ਚੱਲਣ ਵਾਲੀ ਲੂ ਨਾਲ ਵਿਦਿਆਰਥੀਆਂ ਨੂੰ ਬਚਾਉਣ ਲਈ ਪੰਜਾਬ ਸਿੱਖਿਆ ਵਿਭਾਗ ਵੱਲੋਂ ਇੱਕ ਨਵੀਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ। ਇਸ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਦੱਸਿਆ ਗਿਆ ਹੈ ਕਿ ਕਿਵੇਂ ਢੁੱਕਵੇਂ ਕੱਪੜੇ ਪਾ ਕੇ ਗਰਮੀ ਤੋਂ ਬਚਿਆ ਜਾ ਸਕਦਾ ਹੈ। ਵਿਭਾਗ ਨੇ ਤੈਅ ਕੀਤਾ ਹੈ ਕਿ ਗਾਈਡ ਲਾਈਨ ਦੀ ਕਾਪੀ ਦਾ ਪੰਜਾਬੀ ’ਚ ਅਨੁਵਾਦ ਕੀਤਾ ਜਾਵੇਗਾ। ਨਾਲ ਹੀ ਸਾਰੇ ਸਕੂਲਾਂ ’ਚ ਲਾਗੂ ਕਰਵਾਇਆ ਜਾਵੇਗਾ। ਸਵੇਰੇ ਦੀ ਸਭਾ ਤੇ ਸਰੀਰਕ ਸਿੱਖਿਆ ਦੇ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਇਸ ਵਾਰੇ ’ਚ ਵੀ ਜਾਗਰੂਕ ਕੀਤਾ ਜਾਵੇਗਾ। (Weather Update)

ਇਹ ਵੀ ਪੜ੍ਹੋ : ਵਿਸ਼ਵ ਥੈਲਾਸੀਮੀਆ ਦਿਵਸ ਮੌਕੇ ਸਿਵਲ ਸਰਜਨ ਨੇ ਜਾਗਰੂਕਤਾ ਰੈਲੀ ਨੂੰ ਦਿੱਤੀ ਹਰੀ ਝੰਡੀ

ਇਹ ਚੀਜ਼ਾਂ ਦੀ ਵਿਦਿਆਰਥੀਆਂ ਨੂੰ ਕਰਨੀ ਹੋਵੇਗੀ ਪਾਲਣਾ | Weather Update

ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਮੌਸਮ ਵਾਰੇ ਤਾਜੀ ਜਾਣਕਾਰੀ ਹਾਸਲ ਕਰਨ ਲਈ ਅਖਬਾਰ ਪੜ੍ਹਨਾ ਹੋਵੇਗਾ ਜਾਂ ਫਿਰ ਟੀਵੀ ਤੇ ਰੇਡੀਓ ਤੋਂ ਜਾਣਕਾਰੀ ਹਾਸਲ ਕਰਨੀ ਹੋਵੇਗੀ। ਮੌਸਮ ਵਾਰੇ ਦੱਸਣ ਵਾਲੀ ਐੱਪ ਆਪਣੇ ਫੋਨ ’ਚ ਡਾਊਨਲੋਡ ਕਰਨ ਦਾ ਵੀ ਸੁਝਾਅ ਦਿੱਤਾ ਗਿਆ ਹੈ।
ਜ਼ਿਆਦਾ ਤੋਂ ਜ਼ਿਆਦਾ ਪਾਣੀ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਐਡਵਾਈਜਰੀ ’ਚ ਦੱਸਿਆ ਗਿਆ ਹੈ ਕਿ ਜੇਕਰ ਤੁਸੀਂ ਦਿਲ, ਕਿਡਨੀ ਜਾਂ ਲੀਵਰ ਦੀਆਂ ਬਿਮਾਰੀਆਂ ਨਾਲ ਪੀੜਤ ਹੋਂ ਤੇ ਘੱਟ ਪਾਣੀ ਪੀਂਦੇ ਹੋਂ। ਅਜਿਹੇ ਲੋਕ ਡਾਕਟਰ ਤੋਂ ਸਲਾਹ ਲੈਣ ਤੋਂ ਬਾਅਦ ਤਰਲ ਪਦਾਰਥ ’ਚ ਵਾਧਾ ਕਰਨ ’ਚ ਕਦਮ ਚੁੱਕਣ। (Weather Update)

ਓਆਰਐੱਸ ਦੇ ਘੋਲ ਦੀ ਵਰਤੋਂ ਕਰਨ ਦਾ ਸੁਝਾਅ ਵੀ ਦਿੱਤਾ ਗਿਆ ਹੈ। ਇਸ ਤਰ੍ਹਾਂ ਘਰਾਂ ’ਚ ਤਿਆਰ ਕੀਤੇ ਜਾਣ ਵਾਲੇ ਤਰਲ ਪਦਾਰਥ ਜਿਵੇਂ ਕਿ ਨੀਂਬੂ ਪਾਣੀ, ਲੱਸੀ, ਨਾਰੀਅਲ ਪਾਣੀ, ਆਦਿ ਤਰਲ ਪਦਾਰਥਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਨਾਲ ਹੀ ਹਮੇਸ਼ਾ ਹੀ ਹਲਕੇ ਰੰਗ ਦੇ ਕੱਪੜੇ ਪਾ ਕੇ ਬਾਹਰ ਆਓ। ਘਰ ਤੋਂ ਬਾਹਰ ਜਾਣ ਲਈ ਸਿਰ ਅਤੇ ਹੱਥਾਂ ਨੂੰ ਚੰਗੀ ਤਰ੍ਹਾਂ ਢੱਕ ਕੇ ਨਿੱਕਲਣਾ ਚਾਹੀਦਾ ਹੈ। ਟੋਪੀ ਤੇ ਛਤਰੀ ਦੀ ਵਰਤੋਂ ਕਰਨੀ ਚਾਹੀਦੀ ਹੈ। ਅੱਖਾਂ ਦੀ ਸੁਰੱਖਿਆ ਲਈ ਚਸ਼ਮਾ ਤੇ ਚਮੜੀ ਦੀਸੁਰੱਖਿਆ ਲਈ ਸਨਸਕ੍ਰੀਨ ਦੀ ਵਰਤੋਂ ਕਰੋ।

30 ਲੱਖ ਤੋਂ ਜ਼ਿਆਦਾ ਵਿਦਿਆਰਥੀ ਕਰਦੇ ਹਨ ਪੜ੍ਹਾਈ | Weather Update

ਪੂਰੇ ਪੰਜਾਬ ’ਚ 19 ਹਜ਼ਾਰ ਤੋਂ ਜ਼ਿਆਦਾ ਸਕੂਲ ਹਨ। ਇਸ ਵਿੱਚ 30 ਲੱਖ ਤੋਂ ਵੀ ਜ਼ਿਆਦਾ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। ਅਜਿਹੇ ’ਚ ਇਨ੍ਹਾਂ ਵਿਦਿਆਰਥੀਆਂ ਦੀ ਸੁਰੱਖਿਆ ਲਈ ਇਹ ਪਹਿਲ ਕੀਤੀ ਗਈ ਹੈ। ਨਾਲ ਹੀ, ਇਸ ਕੰਮ ’ਚ ਸਕੂਲ ਦੀ ਮੈਨੇਜਮੈਂਟ ਕਮੇਟੀਆਂ ਦਾ ਵੀ ਸਹਿਯੋਗ ਲਿਆ ਜਾਵੇਗਾ। (Weather Update)