Khanauri Border News: ਅੱਜ ਸ਼ਾਮ ਤੱਕ ਖਨੌਰੀ ਬਾਰਡਰ ਦੇ ਖੁੱਲਣ ਦੀ ਉਮੀਦ
Khanauri Border News: ਖਨੌਰੀ (ਗੁਰਪ੍ਰੀਤ ਸਿੰਘ)। ਲੰਘੀ ਰਾਤ ਖਨੌਰੀ ਬਾਰਡਰ ਤੇ 200 ਕਿਸਾਨਾਂ ਨੂੰ ਡਿਟੇਲ ਕਰਨ ਤੋਂ ਪਿੱਛੋਂ ਪੰਜਾਬ ਅਤੇ ਹਰਿਆਣਾ ਦੀ ਪੁਲਿਸ ਵੱਲੋਂ ਤੇਜ਼ੀ ਨਾਲ ਰੋਕਾਂ ਹਟਾਉਣ ਦਾ ਕੰਮ ਚੱਲ ਰਿਹਾ ਹੈ। ਆਸ ਪ੍ਰਗਟਾਈ ਜਾ ਰਹੀ ਹੈ ਕਿ ਅੱਜ ਸ਼ਾਮ ਤੱਕ ਖਨੌਰੀ ਦਿੱਲੀ ਰੋਡ ਚਾਲੂ ਹੋ ਜਾਵੇਗਾ।
ਹਾਸਲ ਹੋਈ ਜਾਣਕਾਰੀ ਮੁਤਾਬਿਕ ਬੀਤੀ ਰਾਤ ਤੋਂ ਪੰਜਾਬ ਪੁਲਿਸ ਵੱਲੋਂ ਖਨੌਰੀ ਵਾਲੇ ਪਾਸਿਓਂ ਕਿਸਾਨਾਂ ਦੇ ਟੈਂਟ ਟਰੈਕਟਰ ਟਰਾਲੀਆਂ ਤੇ ਹੋਰ ਰੋਕਾਂ ਨੂੰ ਹਟਾਉਣ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਪੰਜਾਬ ਪੁਲਿਸ ਵੱਲੋਂ ਜੇਸੀਬੀ ਮਸ਼ੀਨਾਂ ਤੇ ਹੋਰ ਸਾਧਨਾਂ ਰਾਹੀਂ ਰੋਕਾ ਹਟਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਲਗਭਗ ਅੰਤਮ ਛੋਹਾਂ ਤੇ ਪਹੁੰਚ ਗਿਆ ਹੈ ਬੀਤੀ ਰਾਤ ਤੋਂ ਬੇਸ਼ੱਕ ਹਰਿਆਣਾ ਵਾਲੇ ਪਾਸਿਓਂ ਰੋਕਾ ਹਟਾਉਣ ਦਾ ਕੰਮ ਸ਼ੁਰੂ ਨਹੀਂ ਸੀ ਹੋਇਆ ਪਰ ਅੱਜ ਹਰਿਆਣਾ ਵਿੱਚ ਵਾਲੇ ਪਾਸਿਓਂ ਵੀ ਵੱਡੇ ਪੱਧਰ ਤੇ ਕੰਮ ਚੱਲ ਰਹੇ ਹਨ। Khanauri Border News
Read Also : Farmers News Bathinda: ਪੱਕਾ ਮੋਰਚਾ ਹਟਾਉਣ ਤੋਂ ਹਰਖੇ ਕਿਸਾਨਾਂ ਦੀ ਮਾਲਵਾ ਪੱਟੀ ’ਚ ਪੁਲਿਸ ਨਾਲ ਕਈ ਥਾਈਂ ਖਿੱਚ-ਧੂਹ
ਵੱਡੀਆਂ ਵੱਡੀਆਂ ਜੇਸੀਬੀ ਮਸ਼ੀਨਾਂ ਪੱਥਰ ਦੀਆਂ ਰੋਕਾਂ ਨੂੰ ਹਟਾਉਣ ਲੱਗੀਆਂ ਹੋਈਆਂ ਹਨ ਹਰਿਆਣਾ ਪੁਲਿਸ ਦੇ ਵੱਡੀ ਗਿਣਤੀ ਕਰਮਚਾਰੀ ਇਸ ਕੰਮ ਵਿੱਚ ਜੁਟੇ ਹੋਏ ਹਨ ਪੰਜਾਬ ਪੁਲਿਸ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਜਿਸ ਹਿਸਾਬ ਨਾਲ ਕੰਮ ਚੱਲ ਰਿਹਾ ਹੈ ਅੱਜ ਸ਼ਾਮ ਤੱਕ ਖਨੌਰੀ ਬਾਰਡਰ ਖੋਲ ਦਿੱਤਾ ਜਾਵੇਗਾ ਤੇ ਆਵਾਜਾਈ ਚਲਾ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕੀ ਪੁਲਿਸ ਦੀਆਂ ਟੀਮਾਂ ਬਹੁਤ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ।