ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਸਥਾਨ ਨੂੰ ਵੱਧ ਪਾਣੀ ਦੇਣ ਦੇ ਮੁੱਦੇ ‘ਤੇ ਸਰਕਾਰ ਖ਼ਿਲਾਫ਼ ਧਰਨਾ

Water to Rajasthan

ਫਾਜਿਲਕਾ/ਅਬੋਹਰ (ਰਜਨੀਸ਼ ਰਵੀ)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਕਾਲੀ ਦਲ ਕਦੇ ਵੀ ਆਮ ਆਦਮੀ ਪਾਰਟੀ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਵਾਅਦੇ ਅਨੁਸਾਰ ਰਾਜਸਥਾਨ (Water to Rajasthan) ਨੂੰ ਦਰਿਆਈ ਪਾਣੀਆਂ ਵਿਚੋਂ ਵਧਾਉਣ ਦੀ ਇਜਾਜ਼ਤ ਨਹੀਂ ਦਿਆਂਗੇ ਅਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਸੀਂ ਰਾਜਸਥਾਨ ਨੂੰ ਇਕ ਵੀ ਬੂੰਦ ਵਾਧੂ ਪਾਣੀ ਨਹੀਂ ਦੇਣ ਦਿਆਂਗੇ ਭਾਵੇਂ ਇਸ ਅਨਿਆਂ ਨੂੰ ਰੋਕਣ ਵਾਸਤੇ ਸਾਨੂੰ ਆਪਣੀਆਂ ਜਾਨਾਂ ਹੀ ਕਿਉਂ ਨਾ ਵਾਰਨੀਆਂ ਪੈ ਜਾਣ।

ਰਾਜਸਥਾਨ ਦੀ ਸਰਹੱਦ (Water to Rajasthan) ਦੇ ਨਾਲ ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਰਾਜਸਥਾਨ ਵਿਚ ਆਉਂਦੀਆਂ ਚੋਣਾਂ ਵਿਚ ਵੋਟਾਂ ਲੈਣ ਵਾਸਤੇ ਰਾਜ ਦੇ ਦਰਿਆਈ ਪਾਣੀਆਂ ਦਾ ਵਪਾਰਕ ਸੌਦਾ ਕਰਨ ਦੀ ਆਪ ਦੀ ਸਾਜ਼ਿਸ਼ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਮੁੱਖ ਮੰਤਰੀ ਨੇ ਉਹਨਾਂ ਖਬਰਾਂ ਦਾ ਖੰਡਨ ਨਹੀਂ ਕੀਤਾ ਜਿਹਨਾਂ ਵਿਚ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਨੇ ਰਾਸ਼ਟਰੀ ਲੋਕਤਾਂਤਰਿਕ ਪਾਰਟੀ (ਆਰ ਐਲ ਪੀ) ਦੇ ਮੁਖੀ ਹਨੂਮਾਨ ਬੇਨੀਵਾਲ ਅਤੇ ਰਾਜਸਥਾਨ ਦੇ ਕਿਸਾਨਾਂ ਨੂੰ ਭਰੋਸਾ ਦੁਆਇਆ ਸੀ ਕਿ ਆਪ ਸਰਕਾਰ ਸਰਹਿੰਦ ਫੀਡਰ ਤੋਂ ਰਾਜਸਥਾਨ ਨੂੰ ਜਾਂਦੇ ਪਾਣੀ ਵਿਚ ਵਾਧਾ ਕੀਤਾ ਜਾਵੇਗਾ ਤੇ ਉਹਨਾਂ ਦਾ ਇਹ ਭਰੋਸਾ ਪੰਜਾਬ ਤੋਂ ਇਸਦੇ ਦਰਿਆਈ ਪਾਣੀ ਖੋਹਣ ਦੀ ਸਾਜ਼ਿਸ਼ ਦਾ ਸਬੂਤ ਹੈ।

ਅਸੀਂ ਆਪਣੀਆਂ ਜਾਨਾਂ ਦੇ ਦਿਆਂਗੇ ਪਰ ਆਪ ਸਰਕਾਰ ਵੱਲੋਂ ਇਕ ਬੂੰਦ ਵਾਧੂ ਪਾਣੀ ਰਾਜਸਥਾਨ ਨੂੰ ਨਹੀਂ ਦੇਣ ਦਿਆਂਗੇ: ਸੁਖਬੀਰ ਸਿੰਘ ਬਾਦਲ

ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਵਿਸ਼ੇਸ਼ ਭਰੋਸਾ ਦਿੱਤਾ ਹੈ ਕਿ ਮੌਜੂਦਾ ਸਮੇਂ ਜਾ ਰਿਹਾ 700 ਕਿਊਸਿਕ ਪਾਣੀ ਵਧਾ ਕੇ 1250 ਕਿਊਸਿਕ ਕੀਤਾ ਜਾਵੇਗਾ ਜਿਸ ਨਾਲ ਸਾਡੇ ਲੱਖਾਂ ਕਿਸਾਨਾਂ ਦਾ ਜੀਵਨ ਖਤਰੇ ਵਿਚ ਪੈ ਜਾਵੇਗਾ। ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਰਾਈਪੇਰੀਅਨ ਸਿਧਾਂਤਾਂ ’ਤੇ ਡਟਿਆ ਰਹੇਗਾ। ਅਸੀਂ ਪਾਣੀ ਦਾ ਇਕ ਵੀ ਵਾਧੂ ਤੁਪਕਾ ਨਾ ਰਾਜਸਥਾਨ ਨੂੰ ਦੇਣ ਦਿਆਂਗੇ ਤੇ ਨਾ ਹੀ ਐਸ ਵਾਈ ਐਲ ਰਾਹੀਂ ਹਰਿਆਣਾ ਨੂੰ ਦੇਣ ਦਿਆਂਗੇ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਐਸ ਵਾਈ ਐਲ (ਰਿਹੈਬੀਲੀਟੇਸ਼ਨ ਐਂਡ ਰੀ ਵੈਸਟਿੰਗ ਆਫ ਪ੍ਰਾਪਰਟੀ ਰਾਈਟਸ) ਬਿੱਲ 2016 ਪਾਸ ਕਰ ਕੇ ਐਸ ਵਾਈ ਐਲ ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਮੋੜ ਦਿੱਤੀ ਸੀ ਤੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਕੀਤੀ ਸੀ।

ਇਸ ਮੌਕੇ ਧਰਨੈ ਨੂੰ ਡਾ. ਮਹਿੰਦਰ ਰਿਣਵਾ, ਹੰਸਰਾਜ ਜੋਸਨ, ਮਨਤਾਰ ਸਿੰਘ ਬਰਾੜ, ਵਰਦੇਵ ਸਿੰਘ ਮਾਨ, ਪਰਮਬੰਸ ਸਿੰਘ ਰੋਮਾਣਾ, ਕੰਵਰਜੀਤ ਸਿੰਘ ਬਰਕੰਦੀ, ਹਰਪ੍ਰੀਤ ਸਿੰਘ ਅਤੇ ਸੂਬਾ ਸਿੰਘ ਬਾਦਲ ਸਮੇਤ ਸੀਨੀਅਰ ਆਗੂਆਂ ਨੇ ਸੰਬੋਧਨ ਕੀਤਾ।

ਧੀਆਂ ਦੀ ਕਾਇਮ ਸਰਦਾਰੀ, ਮਾਨਸਾ ਨੇ ਸੂਬੇ ’ਚੋਂ ਬਾਜੀ ਮਾਰੀ, ਇੰਜ ਚੈੱਕ ਕਰੋ ਬਾਰਵੀਂ ਦਾ ਨਤੀਜ਼ਾ