ਧੀਆਂ ਦੀ ਕਾਇਮ ਸਰਦਾਰੀ, ਮਾਨਸਾ ਨੇ ਸੂਬੇ ’ਚੋਂ ਬਾਜੀ ਮਾਰੀ, ਇੰਜ ਚੈੱਕ ਕਰੋ ਬਾਰਵੀਂ ਦਾ ਨਤੀਜ਼ਾ

PSEB 10th Result

ਮਾਨਸਾ ਜ਼ਿਲ੍ਹੇ ਦੀ ਵਿਦਿਆਰਥਣ ਰਹੀ ਪੰਜਾਬ ’ਚੋਂ ਪਹਿਲੇ ਸਥਾਨ ’ਤੇ

ਮਾਨਸਾ (ਸੁਖਜੀਤ ਮਾਨ)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜੇ ’ਚੋਂ ਜ਼ਿਲ੍ਹਾ ਮਾਨਸਾ ਦੀ ਵਿਦਿਆਰਥਣ ਨੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਿਲ ਕਰਕੇ ਮਾਨਸਾ ਦਾ ਨਾਂਅ ਚਮਕਾਇਆ ਹੈ। ਇਸ ਤੋਂ ਪਹਿਲਾਂ ਪੰਜਵੀਂ ਤੇ ਅੱਠਵੀਂ ਜਮਾਤ ਦੇ ਨਤੀਜਿਆਂ ’ਚੋਂ ਵੀ ਜ਼ਿਲ੍ਹਾ ਮਾਨਸਾ ਦੇ ਵਿਦਿਆਰਥੀ ਸੂਬੇ ਭਰ ’ਚੋਂ ਪਹਿਲੇ ਸਥਾਨ ’ਤੇ ਰਹੇ ਸੀ।

How to Check Pseb 12th Result

ਸਿੱਖਿਆ ਬੋਰਡ ਵੱਲੋਂ ਜਾਰੀ ਨਤੀਜੇ ਮੁਤਾਬਿਕ ਮਾਨਸਾ ਜ਼ਿਲ੍ਹੇ ਦੇ ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ (ਸਰਦੂਲਗੜ੍ਹ) ਦੀ ਵਿਦਿਆਰਥਣ ਸੁਜਾਨ ਕੌਰ ਪੁੱਤਰੀ ਨਿਰਮਲ ਸਿੰਘ ਨੇ 500 ’ਚੋਂ 500 ਅੰਕ ਹਾਸਿਲ ਕਰਕੇ ਪੰਜਾਬ ’ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸ ਤੋਂ ਇਲਾਵਾ ਬਠਿੰਡਾ ਦੇ ਐਮਐਸਡੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੀ ਵਿਦਿਆਰਥਣ ਸ਼ਰੇਆ ਸਿੰਗਲਾ ਪੁੱਤਰੀ ਦੇਵਿੰਦਰ ਕੁਮਾਰ ਸਿੰਗਲਾ ਨੇ 500 ’ਚੋਂ 498 ਅੰਕਾਂ ਨਾਲ ਸੂਬੇ ’ਚੋਂ ਦੂਜਾ ਅਤੇ ਲੁਧਿਆਣਾ ਦੇ ਬੀਸੀਐਮ ਸੀਨੀ. ਸੈਕੰਡਰੀ ਸਕੂਲ, ਐਚਐਮ 150 ਜਮਾਲਪੁਰ ਕਲੋਨੀ ਫੋਕਲ ਪੁਆਇੰਟ ਲੁਧਿਆਣਾ ਦੀ ਵਿਦਿਆਰਥਣ ਨਵਪ੍ਰੀਤ ਕੌਰ ਪੁੱਤਰੀ ਅਮਰੀਕ ਸਿੰਘ 500 ’ਚੋਂ 497 ਅੰਕ ਲੈ ਕੇ ਤੀਜੇ ਸਥਾਨ ’ਤੇ ਰਹੀ ਹੈ।

ਇੰਜ ਚੈੱਕ ਕਰੋ ਨਤੀਜੇ | How to Check Pseb 12th Result

  • ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ’ਤੇ ਜਾਓ।
  • ਹੋਮ ਪੇਜ਼ ’ਤੇ ਉਪਲੱਬਧ ਪੰਜਾਬ ਬੋਰਡ 12ਵੀਂ ਨਤੀਜੇ 2023 Link ’ਤੇ ਕਲਿੱਕ ਕਰੋ।
  • ਲਾਗਇਨ ਦਾ ਵੇਰਵਾ ਭਰੋ ਅਤੇ ਸਬਮਿਟ ਕਰੋ।
  • ਤੁਹਾਡਾ ਨਤੀਜਾ ਸਕਰੀਨ ’ਤੇ ਦਿਸ ਜਾਵੇਗਾ।
  • ਨਤੀਜਾ ਚੈੱਕ ਕਰੋ ਅਤੇ ਮਾਰਕਸ਼ੀਟ ਡਾਊਨਲੋਡ ਕਰੋ।
  • ਭਵਿੱਖ ਲਈ ਇਸ ਦਾ ਪਰਿੰਟ ਆਊਟ ਕੱਢ ਕੇ ਜ਼ਰੂਰ ਰੱਖ ਲਓ।

ਇਹ ਵੀ ਪੜ੍ਹੋ : PSEB ਨੇ 12 ਵੀਂ ਦੇ ਨਤੀਜੇ ਐਲਾਨੇ