Budget : ਬਜਟ ’ਚ ਯੋਜਨਾਬੰਦੀ ਦਰੁਸਤ, ਫੌਰੀ ਰਾਹਤ ਘੱਟ

Budget

ਅੰਤਰਿਮ ਬਜਟ ਹੋਣ ਕਰਕੇ ਕੇਂਦਰੀ ਵਿੱਤ ਮੰਤਰੀ ਨੇ ਸਰਕਾਰ ਦੇ ਆਖਰੀ ਬਜਟ ’ਚ ਕੋਈ ਵੱਡਾ ਲੋਕ ਲੁਭਾਵਣਾ ਐਲਾਨ ਨਹੀਂ ਕੀਤਾ, ਹਾਲਾਂਕਿ ਚੋਣਾਂ ਦਾ ਸਾਲ ਹੋਣ ਕਰਕੇ ਅਜਿਹੇ ਐਲਾਨਾਂ ਦੀ ਉਮੀਦ ਹੁੰਦੀ ਹੈ। ਸਰਕਾਰ ਨੇ ਨਾ ਕੋਈ ਨਵਾਂ ਟੈਕਸ ਲਾਇਆ ਹੈ ਤੇ ਨਾ ਹੀ ਕੋਈ ਟੈਸਟ ਵਧਾਇਆ ਹੈ। ਆਯੂਸ਼ਮਾਨ ਸਕੀਮ ਦਾ ਦਾਇਰਾ ਵਧਾਉਣ ਨਾਲ ਆਸ਼ਾ ਵਰਕਰਾਂ ਤੇ ਆਂਗਣਵਾੜੀ ਵਰਕਰਾਂ, ਸਹਾਇਕਾਂ ਨੂੰ ਫਾਇਦਾ ਮਿਲੇਗਾ। (Budget)

ਇਸ ਤਰ੍ਹਾਂ ਕੁਝ ਜ਼ਰੂਰਤਮੰਦ ਵਰਗਾਂ ਨੂੰ ਰਾਹਤ ਮਿਲੀ ਹੈ ਪਰ ਆਮਦਨ ਟੈਕਸ ’ਚ ਕਿਸੇ ਤਰ੍ਹਾਂ ਦੀ ਛੋਟ ਨਾ ਹੋਣ ਕਾਰਨ ਬਜਟ ਮੱਧ ਵਰਗ ਤੇ ਨੌਕਰੀਪੇਸ਼ਾ ਵਰਗ ਨੂੰ ਕੋਈ ਰਾਹਤ ਨਹੀਂ ਦੇ ਸਕਿਆ। ਇਹ ਬਜਟ ਕਿਸੇ ਤਰ੍ਹਾਂ ਦਾ ਨਵਾਂ ਬੋਝ ਜਨਤਾ ’ਤੇ ਨਹੀਂ ਪਾਉਂਦਾ। ਪਰ ਜਿਸ ਤਰ੍ਹਾਂ ਡੀਜ਼ਲ-ਪੈਟਰੋਲ ਦੇ ਰੇਟਾਂ ’ਚ ਕਟੌਤੀ ਦੀ ਜ਼ਰੂਰਤ ਸੀ ਉਹ ਸਾਹਮਣੇ ਨਹੀਂ ਆਈ। ਤੇਲ ਦੇ ਰੇਟ ਵੱਧ ਹੋਣ ਕਾਰਨ ਮਹਿੰਗਾਈ ਵਧਦੀ ਹੈ ਜੇਕਰ ਤੇਲ ਦੇ ਰੇਟ ਘਟਦੇ ਤਾਂ ਮਾਲ-ਭਾੜਾ ਘਟਣ ਨਾਲ ਜਨਤਾ ਨੂੰ ਮਹਿੰਗਾਈ ਤੋਂ ਰਾਹਤ ਮਿਲ ਸਕਦੀ ਸੀ। (Budget)

ਆਰਥਿਕਤਾ ਨੂੰ ਹੁਲਾਰਾ

ਦੂਜੇ ਪਾਸੇ ਵਿੱਤ ਮੰਤਰੀ ਨੇ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਵੱਡੇ ਫੈਸਲੇ ਲਏ ਹਨ। ਸਰਕਾਰ ਨੇ 2 ਕਰੋੜ ਮਕਾਨ ਬਣਾਉਣ ਦਾ ਫੈਸਲਾ ਲਿਆ ਹੈ ਜਿਸ ਨਾਲ ਹੇਠਲੇ ਮੱਧ ਵਰਗ ਨੂੰ ਰਾਹਤ ਮਿਲੇਗੀ। ਛੱਤਾਂ ’ਤੇ ਸੋਲਰ ਸਿਸਟਮ ਲਾਉਣ ਵਾਲੇ ਇੱਕ ਕਰੋੜ ਲੋਕਾਂ ਨੂੰ ਤਿੰਨ ਸੌ ਯੂਨਿਟ ਬਿਜਲੀ ਮੁਫ਼ਤ ਦੇਣ ਦੀ ਤਜਵੀਜ਼ ਚੰਗੀ ਹੈ ਜੋ ਬਿਜਲੀ ਸੰਕਟ ਨੂੰ ਘੱਟ ਕਰੇਗੀ। ਇਸ ਤਰ੍ਹਾਂ ਰੇਲਵੇ ਨੂੰ ਮਜ਼ਬੂਤ ਕਰਨ ਦਾ ਫੈਸਲਾ ਲਿਆ ਗਿਆ।

Also Read : ਮੀਂਹ ਤੋਂ ਪਹਿਲਾ ਪਏ ਸੁੱਕੇ ਗੜ੍ਹਿਆ ਨੇ ਕਿਸਾਨਾਂ ਨੂੰ ਛੇੜੀ ਕੰਬਣੀ

40 ਹਜ਼ਾਰ ਬੋਗੀਆਂ ਦੇ ਨਿਰਮਾਣ ਦਾ ਫੈਸਲਾ ਰੇਲ ਸੇਵਾਵਾਂ ਨੂੰ ਮਜ਼ਬੂਤ ਕਰੇਗਾ। ਸਟਾਰਟਅੱਪ ਨੂੰ ਟੈਕਸ ਤੋਂ ਛੋਟ ਇੱਕ ਸਾਲ ਹੋਰ ਵਧਾ ਦਿੱਤੀ ਗਈ ਹੈ। ਭਾਵੇਂ ਵਿੱਤ ਮੰਤਰੀ ਨੇ ਬਹੁਤੀਆਂ ਰਾਹਤਾਂ ਤੋਂ ਕਿਨਾਰਾ ਕੀਤਾ ਹੈ ਪਰ ਵਿਕਾਸ ਪ੍ਰਾਜੈਕਟਾਂ ਦੀ ਯੋਜਨਾਬੰਦੀ ਜ਼ਰੂਰ ਵਧੀਆ ਉਲੀਕੀ ਹੈ ਜਿਸ ਨਾਲ ਆਰਥਿਕ ਵਿਕਾਸ ਨੂੰ ਰਫ਼ਤਾਰ ਜ਼ਰੂਰ ਮਿਲੇਗੀ।