ਪ੍ਰਿਯੰਕਾ ਨੇ ਉੱਤਰ ਪ੍ਰਦੇਸ਼ ‘ਚ 15 ਦਿਨਾਂ ‘ਚ 100 ਲੋਕਾਂ ਦੀ ਹੱਤਿਆ ‘ਤੇ ਪ੍ਰਗਟਾਇਆ ਦੁੱਖ

ਪ੍ਰਿਯੰਕਾ ਨੇ ਉੱਤਰ ਪ੍ਰਦੇਸ਼ ‘ਚ 15 ਦਿਨਾਂ ‘ਚ 100 ਲੋਕਾਂ ਦੀ ਹੱਤਿਆ ‘ਤੇ ਪ੍ਰਗਟਾਇਆ ਦੁੱਖ

ਨਵੀਂ ਦਿੱਲੀ। ਕਾਂਗਰਸ ਮੁੱਖ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ‘ਚ ਇੱਕ ਪਖਵਾੜੇ ‘ਚ 100 ਲੋਕਾਂ ਦੀ ਹੱਤਿਆ ‘ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਇਨ੍ਹਾਂ ਘਟਨਾਵਾਂ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਕਾਂਗਰਸ ਦੀ ਉੱਤਰ ਪ੍ਰਦੇਸ਼ ਦੀ ਪ੍ਰਭਾਰੀ ਮੁੱਖ ਸਕੱਤਰ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ‘ਚ ਰਾਜ ‘ਚ ਦੋ ਮਹਾਤਮਾਵਾਂ ਸਮੇਤ ਪੰਜ ਲੋਕਾਂ ਦੀ ਹੱਤਿਆ ਹੋਈ ਹੈ। ਇਹ ਸਾਰੀਆਂ ਘਟਨਾਵਾਂ ਗੰਭੀਰ ਚਿੰਤਾ ਦਾ ਵਿਸ਼ਾ ਹਨ ਅਤੇ ਇਨ੍ਹਾਂ ਦੀ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ।

ਉਨ੍ਹਾਂ ਨੇ ਟਵੀਟ ਕੀਤਾ ”ਅਪਰੈਲ ਦੇ ਪਹਿਲੇ 15 ਦਿਨ ‘ਚ ਹੀ ਉੱਤਰ ਪ੍ਰਦੇਸ਼ ‘ਚ 100 ਲੋਕਾਂ ਦੀ ਹੱਤਿਆ ਹੋ ਗਈ। ਤਿੰਨ ਦਿਨ ਪਹਿਲਾਂ ਏਟਾ ‘ਚ ਪਚੌਰੀ ਪਰਿਵਾਰ ਦੇ ਪੰਜ ਲੋਕਾਂ ਦੇ ਮ੍ਰਿਤਕ ਸ਼ਰੀਰ ਪਾਏ ਗਏ ਕੋਈ ਨਹੀਂ ਜਾਣਦਾ ਉਨ੍ਹਾਂ ਨਾਲ ਕੀ ਹੋਇਆ।” ਉਨ੍ਹਾਂ ਕਿਹਾ ”ਅੱਜ ਬੁਲੰਦਸ਼ਹਿਰ ‘ਚ ਇੱਕ ਮੰਦਰ ਦੇ ਦੋ ਸੁੱਤੇ ਸਾਧੂਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਨ੍ਹਾਂ ਦੀ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਸਮੇਂ ਕਿਸੇ ਨੂੰ ਵੀ ਇਸ ਮਾਮਲੇ ਦਾ ਰਾਜਨੀਤੀਕਰਨ ਨਹੀਂ ਕਰਨਾ ਚਾਹੀਦਾ। ਇਸ ਸਰਕਾਰ ਦੀ ਜਿੰਮੇਵਾਰੀ ਹੈ।”

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।