ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਫ਼ਗਾਨਿਸਤਾਨ ਹਮਲੇ ਦੀ ਨਿੰਦਿਆ

Prime Minister, Narendra Modi, Condemns, Afghanistan , Attack

ਐਤਵਾਰ ਨੂੰ ਹੋਏ ਆਤਮਘਾਤੀ ਹਮਲੇ ‘ਚ 20 ਦੀ ਹੋਈ ਮੌਤ | Narendra Modi

ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫ਼ਗਾਨਿਸਤਾਨ ‘ਚ ਆਤਮਘਾਤੀ ਹਮਲੇ ਦੀ ਸਖ਼ਤ ਸ਼ਬਦਾਂ ‘ਚ ਨਿੰਦਿਆ ਕਰਦਿਆਂ ਇਸ ਨੂੰ ਉੱਥੇ ਦੇ ਬਹੁਸੰਸਕ੍ਰਿਤਿਕ ਢਾਂਚੇ ‘ਤੇ ਹਮਲਾ ਦੱਸਿਆ ਹੈ। ਅਫ਼ਗਾਨਿਸਤਾਨ ‘ਚ ਐਤਵਾਰ ਨੂੰ ਘੱਟ ਗਿਣਤੀ ਹਿੰਦੂ ਤੇ ਸਿੱਖ ਭਾਈਚਾਰੇ ਦੇ ਲੋਕਾਂ ‘ਤੇ ਉਸ ਸਮੇਂ ਆਤਮਘਾਤੀ ਹਮਲਾ ਕੀਤਾ ਗਿਆ ਜਦੋਂ ਉਹ ਰਾਸ਼ਟਰਪਤੀ ਅਸ਼ਰਫ਼ ਗਨੀ ਨਾਲ ਮੁਲਾਕਾਤ ਕਰਨ ਜਾ ਰਹੇ ਸਨ। ਜਾਣਕਾਰੀ ਮੁਤਾਬਕ ਅਫ਼ਗ਼ਾਨੀ ਰਾਸ਼ਟਰਪਤੀ ਅਸ਼ਰਫ਼ ਗਨੀ ਦੋ ਰੋਜ਼ਾ ਦੌਰੇ ਤਹਿਤ ਅੱਜ ਸਵੇਰੇ ਇੱਕ ਹਸਪਤਾਲ ਦਾ ਉਦਘਾਟਨ ਕਰਨ ਲਈ ਜਲਾਲਾਬਾਦ ਪੁੱਜੇ ਸੀ। (Narendra Modi)

ਵਿਸਫੋਟ ਇੱਥੋਂ ਦੇ ਇੱਕ ਬਾਜ਼ਾਰ ਵਿੱਚ ਹੋਇਆ, ਜਿੱਥੇ ਅਫ਼ਗਾਨੀ ਹਿੰਦੂ ਸਟਾਲ ਲਾਉਂਦੇ ਹਨ।  ਇਸ ਹਮਲੇ ‘ਚ ਲਗਭਗ 20 ਜਣੇ ਮਾਰੇ ਗਏ ਸਨ। ਹਮਲਾ ਪੂਰਬ ਉੱਤਰ ਦੇ ਨਾਂਗਰਹਾਰ ਸੂਬੇ ‘ਚ ਹੋਇਆ। ਮੋਦੀ ਨੇ ਸੋਮਵਾਰ ਨੂੰ ਆਪਣੇ ਸ਼ੋਕ ਸੰਦੇਸ਼ ‘ਚ ਕਿਹਾ ਕਿ ‘ਅਸੀਂ ਇਸ ਘਟਨਾ ਦੀ ਸਖ਼ਤ ਨਿੰਦਿਆ ਕਰਦੇ ਹਾਂ।’ ਉਨ੍ਹਾਂ ਇਸ ਨੂੰ ਅਫ਼ਗਾਨਿਸਤਾਨ ਦੇ ਬਹੁਸੰਸਕ੍ਰਿਤਿਕ ਢਾਂਚੇ ‘ਤੇ ਹਮਲਾ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦੇ ਨਾਲ ਸਾਡੀ ਸੰਵੇਦਨਾ ਹੈ। ਜਖ਼ਮੀਆਂ ਦੇ ਜਲਦੀ ਹੀ ਤੰਦਰੁਸਤ ਹੋਣ ਦੀ ਕਾਮਨਾ ਕਰਦੇ ਹੋਏ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦੁੱਖ ਦੀ ਇਸ ਘੜੀ ‘ਚ ਅਫ਼ਗਾਨਿਸਤਾਨ ਨੂੰ ਮੱਦਦ ਲਈ ਤਿਆਰ ਹੈ।

ਪੰਜਾਬ ਸਰਕਾਰ ਹਮਲੇ ਵਿੱਚ ਮਾਰੇ ਸਿੱਖਾਂ ਦੇ ਪਰਿਵਾਰਾਂ ਤੇ ਪੀੜਤਾਂ ਦੀ ਪੂਰੀ ਮਦਦ ਕਰੇਗੀ : ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘਟਨਾ ‘ਤੇ ਦੁੱਖ਼ ਪ੍ਰਗਟਾਇਆ। ਉਨ੍ਹਾਂ ਅਫ਼ਗ਼ਾਨੀ ਰਾਸ਼ਟਰਪਤੀ ਅਸ਼ਰਫ਼ ਗਨੀ ਨਾਲ ਮਿਲਣ ਗਏ ਸਿੱਖਾਂ ਦੇ ਆਈਐਸ ਵੱਲੋਂ ਮਾਰੇ ਜਾਣ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਮਲੇ ਵਿੱਚ ਮਾਰੇ ਸਿੱਖਾਂ ਦੇ ਪਰਿਵਾਰਾਂ ਤੇ ਪੀੜਤਾਂ ਦੀ ਪੂਰੀ ਮਦਦ ਕਰੇਗੀ। ਉਨ੍ਹਾਂ ਅਫ਼ਗ਼ਾਨਿਸਤਾਨ ਸਰਕਾਰ ਨੂੰ ਇਸ ਮਾਮਲੇ ‘ਤੇ ਕਾਰਵਾਈ ਕਰਨ ਤੇ ਨਾਲ ਹੀ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ। (Narendra Modi)