ਵੱਖਰੀ ਘਟਨਾ ਦੌਰਾਨ ਹਿੰਦੂ ਤੇ ਸਿੱਖਾਂ ‘ਤੇ ਹਮਲਾ

Attack, Hindus, Sikhs, During, Different, Incident

ਹਿੰਦੂਆਂ ਤੇ ਸਿੱਖਾਂ ਦਾ ਇਹ ਜੱਥਾ ਗਵਰਨਰ ਦੇ ਕੰਪਾਂਡ ‘ਚ ਜਾ ਰਿਹਾ ਸੀ | Attack

ਕਾਬੁਲ, (ਏਜੰਸੀ)। ਐਤਵਾਰ ਨੂੰ ਇੱਕ ਆਤਮਘਾਤੀ ਬੰਬਾਰ ਨੇ ਅਫ਼ਗ਼ਾਨਿਸਤਾਨ ਦੇ ਸ਼ਹਿਰ ਜਲਾਲਾਬਾਦ ‘ਚ ਸਿੱਖਾਂ ਤੇ ਹਿੰਦੂਆਂ ਦੇ ਇੱਕ ਜੱਥੇ ‘ਤੇ ਵੱਖਰੇ ਢੰਗ ਨਾਲ ਹਮਲਾ ਕੀਤਾ, ਜਿਸ ‘ਚ 20 ਵਿਅਕਤੀ ਮਾਰੇ ਜਾਣ ਦੀ ਅਤੇ ਪੰਜ ਗੰਭੀਰ ਰੂਪ ਵਿਚ ਜਖਮੀ ਹੋਣ ਦੀ ਖਬਰ ਹੈ। ਹਿੰਦੂਆਂ ਤੇ ਸਿੱਖਾਂ ਦਾ ਇਹ ਜੱਥਾ ਗਵਰਨਰ ਦੇ ਕੰਪਾਂਡ ‘ਚ ਜਾ ਰਿਹਾ ਸੀ। ਉਨ੍ਹਾਂ ਦੀ ਯੋਜਨਾ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੂੰ ਮਿਲਣ ਦੀ ਸੀ, ਜੋ ਐਤਵਾਰ ਨੂੰ ਇਸ ਖੇਤਰ ਵਿੱਚ ਆ ਰਹੇ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਕਿਸੇ ਨੇ ਵੀ ਨਹੀਂ ਲਈ ਹੈ ਪਰ ਤਾਲਿਬਾਨ ਤੇ ਇਸਲਾਮਿਕ ਸਟੇਟ ਦੋਵੇਂ ਅੱਤਵਾਦੀ ਸੰਗਠਨ ਇਸ ਸੂਬੇ ‘ਚ ਸਰਗਰਮ ਹਨ। ਅਫ਼ਗ਼ਾਨਿਸਤਾਨ ‘ਚ ਹਿੰਦੂਆਂ ਤੇ ਸਿੱਖਾਂ ਦੀ ਗਿਣਤੀ ਘੱਟ ਹੋਣ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਵਿਤਕਰੇ ਅਤੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਲਾਮਿਕ ਅੱਤਵਾਦੀ ਅਕਸਰ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ। (Attack)

ਇੱਕ ਵੱਖਰੀ ਘਟਨਾ ਵਿਅਕਤੀਆਂ ਨੂੰ ਉਦੋਂ ਹਸਪਤਾਲ ਦਾਖ਼ਲ ਕਰਵਾਉਣਾ ਪਿਆ, ਜਦੋਂ ਇੱਕ ਦਰਿਆ ਦਾ ਪਾਣੀ ਪੀ ਕੇ ਉਨ੍ਹਾਂ ਦੀ ਤਬੀਅਤ ਖ਼ਰਾਬ ਹੋਣ ਲੱਗ ਪਈ। ਚਾਰਾਕਾਰ ਦੇ ਮੁੱਖ ਹਸਪਤਾਲ ਦੇ ਮੁਖੀ ਅਬਦੁਲ ਖ਼ਲੀਲ ਫ਼ਰਹੰਗੀ ਨੇ ਦੱਸਿਆ ਕਿ ਹਾਲੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਇੰਨੇ ਲੋਕਾਂ ਦੇ ਇਕੱਠੇ ਬੀਮਾਰ ਪੈਣ ਦਾ ਕੀ ਕਾਰਨ ਹੈ। ਅਫ਼ਗ਼ਾਨਿਸਤਾਨ ਪਿਛਲੇ ਕਈ ਵਰ੍ਹਿਆਂ ਤੋਂ ਜੰਗ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਤੇ ਪਿੰਡਾਂ ‘ਚ ਹਾਲਾਤ ਬਹੁਤ ਖ਼ਰਾਬ ਹਨ। (Attack)