ਕੇਂਦਰੀ ਮੰਤਰੀ ਨੇ ਲੋਕ ਸਭਾ ‘ਚ ਦੱਸਿਆ
ਨਵੀਂ ਦਿੱਲੀ: ਸਰਕਾਰ ਨੇ ਅੱਜ ਕਿਹਾ ਕਿ ਗੰਗਾ ਨਦੀ ‘ਚੋਂ ਗਾਰ ਕੱਢਣ ਲਈ ਕੇਂਦਰ ਅਤੇ ਸਬੰਧਤ ਸੂਬਾ ਸਰਕਾਰਾਂ ਦੇ ਵਫ਼ਦਾਂ ਅਤੇ ਤਕਨੀਕੀ ਮਾਹਿਰਾਂ ਦੀ ਇੱਕ ਕਮੇਟੀ ਜਲਦ ਹੀ ਬਣਾਈ ਜਾਵੇਗੀ। ਜਲ ਵਸੀਲੇ, ਨਦੀ ਵਿਕਾਸ ਅਤੇ ਗੰਗਾ ਸੁਰੱਖਿਆ ਮੰਤਰੀ ਉਮਾ ਭਾਰਤੀ ਨੇ ਲੋਕ ਸਭਾ ‘ਚ ਪ੍ਰਸ਼ਨ ਕਾਲ ਦੌਰਾਨ ਦੱਸਿਆ ਕਿ ਬਿਹਾਰ ਸਰਕਾਰ ਦੀ ਅਪੀਲ ‘ਤੇ ਮੰਤਰਾਲੇ ਦੇ ਸਕੱਤਰ ਦੀ ਅਗਵਾਈ ‘ਚ ਮਾਹਿਰਾਂ ਦੀ ਇੱਕ ਟੀਮ ਨੇ 5 ਜੂਨ ਨੂੰ ਸੂਬੇ ਦਾ ਦੌਰਾ ਕੀਤਾ ਸੀ ਕੇਂਦਰੀ ਟੀਮ ਨੇ ਬਕਸਰ ਤੋਂ ਫਰਕੱਕਾ ਤੱਕ ਗੰਗਾ ਨਦੀ ਦੇ ਖੇਤਰ ਦਾ ਹਵਾਈ ਸਰਵੇਖਣ ਵੀ ਕੀਤਾ ਸੀ।
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਪੀਲ ‘ਤੇ ਸੂਬੇ ‘ਚ ਹੜ੍ਹ ਅਤੇ ਗਾਰ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਦੀ ਦੇਖ-ਰੇਖ ਲਈ ਇੱਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਬਿਹਾਰ ਸਰਕਾਰ ਨੇ ਕਮੇਟੀ ਦਾ ਫਾਰਮੈਟ ਕੇਂਦਰ ਸਰਕਾਰ ਕੋਲ ਭੇਜ ਦਿੱਤਾ ਹੈ ਅਤੇ ਜਲਦ ਹੀ ਕਮੇਟੀ ਬਣਾ ਕੇ ਗਾਦ ਦੀ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਕੇਂਦਰੀ ਟੀਮ ਕਰ ਚੁੱਕੀ ਐ ਨਦੀ ਦਾ ਹਵਾਈ ਸਰਵੇਖਣ
ਇੱਕ ਸਵਾਲ ਦੇ ਜਵਾਬ ‘ਚ ਜਲ ਵਸੀਲੇ, ਨਦੀ ਵਿਕਾਸ ਅਤੇ ਗੰਗਾ ਸੁਰੱਖਿਆ ਰਾਜ ਮੰਤਰੀ ਸੰਜੀਵ ਬਾਲਿਆਨ ਨੇ ਕਿਹਾ ਕਿ ਪਿਛਲੇ ਸਾਲ ਗਠਿਤ ਚਿਤਲੇ ਕਮੇਟੀ ਨੇ ਗੰਗਾ ਦੀ ਗਾਰ ਦੀ ਸਫਾਈ ‘ਤੇ ਆਪਣੀ ਰਿਪੋਰਟ ਸੌਂਪ ਦਿੱਤੀ ਸੀ, ਜਿਸ ਦੇ ਆਧਾਰ ‘ਤੇ ਕਮੇਟੀ ਬਣਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੀਆਂ ਸੂਬਾ ਸਰਕਾਰਾਂ ਨੂੰ ਸੱਦਣ ਜਾ ਰਹੇ ਹਾਂ ਇਹ ਕੰਮ ਇਕੱਲੇ ਕੇਂਦਰ ਤੋਂ ਨਹੀਂ ਹੋ ਸਕਦਾ।
ਉਨ੍ਹਾਂ ਨੇ ਦੱਸਿਆ ਕਿ ਬਿਹਾਰ ਸਰਕਾਰ ਤੋਂ ਕਮੇਟੀ ਦੇ ਨਾਂਅ ਮਿਲ ਚੁੱਕੇ ਹਨ ਇਸ ‘ਚ ਸੜਕ ਅਤੇ ਆਵਾਜਾਈ ਮੰਤਰਾਲੇ ਦਾ ਵੀ ਸਹਿਯੋਗ ਲਿਆ ਜਾਵੇਗਾ। ਇਸ ਗੱਲ ‘ਤੇ ਵਿਚਾਰ ਕੀਤਾ ਜਾ ਰਹਾ ਹੈ ਕਿ ਕੱਢੇ ਗਏ ਗਾਦ ਦੀ ਵਰਤੋਂ ਸੜਕ ਨਿਰਮਾਣ ‘ਚ ਕੀਤਾ ਜਾਵੇਗੀ। ਬਾਲਿਆਨ ਨੇ ਫਰਕੱਕਾ ਬੰਨ੍ਹ ਕਾਰਨ ਗੰਗਾ ਨਦੀ ਦੇ ਬਿਹਾਰ ‘ਚ ਪੈਣ ਵਾਲੇ ਖੇਤਰ ‘ਚ ਗਾਰ ਜਮ੍ਹਾ ਹੋਣ ਅਤੇ ਹੜ੍ਹ ਆਉਣ ਦੀਆਂ ਗੱਲਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਕੇਂਦਰੀ ਜਲ ਕਮਿਸ਼ਨ ਦੀ ਰਿਪੋਰਟ ਅਨੁਸਾਰ ਫਰਕੱਕਾ ਬੰਨ੍ਹ ਦਾ ਅਸਰ ਸਿਰਫ 43 ਕਿਲੋਮੀਟਰ ਤੱਕ ਹੋ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।