ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Punjab Railwa...

    Punjab Railway News: ਪੰਜਾਬ ’ਚ ਨਵੀਂ ਰੇਲਵੇ ਲਾਈਨ ਵਿਛਾਉਣ ਦੀ ਤਿਆਰੀ, ਵਧਣਗੇ ਜ਼ਮੀਨਾਂ ਦੇ ਭਾਅ!

    Punjab Railway News
    Punjab Railway News: ਪੰਜਾਬ ’ਚ ਨਵੀਂ ਰੇਲਵੇ ਲਾਈਨ ਵਿਛਾਉਣ ਦੀ ਤਿਆਰੀ, ਵਧਣਗੇ ਜ਼ਮੀਨਾਂ ਦੇ ਭਾਅ!

    Punjab Railway News: ਚੰਡੀਗੜ੍ਹ: ਰੇਲਵੇ ਵੱਲੋਂ ਦਿੱਲੀ ਤੋਂ ਜੰਮੂ-ਕਸ਼ਮੀਰ ਤਕ ਇਕ ਨਵੀਂ ਰੇਲਵੇ ਲਾਈਨ ਵਿਛਾਈ ਜਾ ਰਹੀ ਹੈ। ਇਹ ਰੇਲ ਲਾਈਨ ਪੰਜਾਬ ਵਿਚੋਂ ਲੰਘੇਗੀ, ਜਿਸ ਨਾਲ ਸੂਬਿਆਂ ਵਿਚਾਲੇ ਸੰਪਰਕ ਵਧੇਗਾ। ਇਸ ਪ੍ਰਾਜੈਕਟ ਦੇ ਲਈ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਵੀ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ। ਪ੍ਰਾਜੈਕਟ ’ਤੇ ਕੰਮ ਕਰ ਰਹੀ ਕੰਪਨੀ ਨੇ ਸਰਵੇਖਣ ਨਾਲ ਸਬੰਧਤ ਰਿਪੋਰਟ ਅੰਬਾਲਾ ਡਿਵੀਜ਼ਨਲ ਰੇਲਵੇ ਮੈਨੇਜਰ ਨੂੰ ਸੌਂਪ ਦਿੱਤੀ ਹੈ।

    Punjab Railway News

    ਦਿੱਲੀ ਤੋਂ ਜੰਮੂ-ਕਸ਼ਮੀਰ ਤੱਕ ਰੇਲਵੇ ਲਾਈਨ ਵਿਛਾਉਣ ਲਈ ਕਈ ਸੂਬਿਆਂ ਦੇ ਵਿੱਚੋਂ ਹਜ਼ਾਰਾਂ ਏਕੜ ਜ਼ਮੀਨ ਐਕੁਆਇਰ ਕੀਤੀ ਜਾਵੇਗੀ। ਇਹ ਵੀ ਆਖ਼ਿਆ ਜਾ ਰਿਹਾ ਹੈ ਕਿ ਜਿੱਥੇ ਇਸ ਜ਼ਮੀਨ ਦੇ ਮਾਲਕਾਂ ਨੂੰ ਕਈ ਗੁਣਾ ਕੀਮਤ ਮਿਲ ਸਕਦੀ ਹੈ, ਉੱਥੇ ਹੀ ਰੇਲਵੇ ਟਰੈਕ ਦੇ ਆਲੇ-ਦੁਆਲੇ ਜ਼ਮੀਨ ਦੇ ਰੇਟ ਵੀ ਕਈ ਗੁਣਾ ਵੱਧ ਜਾਣਗੇ। ਇਸ ਪ੍ਰੋਜੈਕਟ ’ਤੇ ਅੰਤਿਮ ਪ੍ਰਵਾਨਗੀ ਰੇਲਵੇ ਬੋਰਡ ਵੱਲੋਂ ਦਿੱਤੀ ਜਾਵੇਗੀ ਤੇ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਇਸ ਪ੍ਰਾਜੈਕਟ ’ਤੇ ਕੰਮ ਸ਼ੁਰੂ ਹੋ ਜਾਵੇਗਾ। ਇਸ ਦੇ ਲਈ ਰੇਲਵੇ ਬੋਰਡ ਦੇ ਅਧਿਕਾਰੀਆਂ ਵੱਲੋਂ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।

    Read Also : Punjab Rain: ਮੌਸਮ ਵਿਭਾਗ ਵੱਲੋਂ ਅਲਰਟ ਜਾਰੀ, ਪੰਜਾਬ ਸਮੇਤ ਇਨ੍ਹਾਂ ਸੂਬਿਆਂ ’ਚ ਭਾਰੀ ਮੀਂਹ ਦੀ ਸੰਭਾਵਨਾ

    ਰੇਲਵੇ ਨੇ ਇਸ ਪ੍ਰਾਜੈਕਟ ਦੇ ਨਿਰੀਖਣ ਦੀ ਜ਼ਿੰਮੇਵਾਰੀ ਪੁਣੇ ਦੀ ਇਕ ਕੰਪਨੀ ਨੂੰ ਸੌਂਪੀ ਸੀ, ਜਿਸ ਨੇ ਪਿਛਲੇ ਸਾਲ ਇਸ ਦਾ ਸਰਵੇਖਣ ਸ਼ੁਰੂ ਕੀਤਾ। ਕੰਪਨੀ ਵੱਲੋਂ ਇਹ ਸਰਵੇਖਣ ਤਿੰਨ ਪੜਾਵਾਂ ਵਿਚ ਕੀਤਾ ਗਿਆ ਸੀ। ਇਸ ਤਹਿਤ ਦਿੱਲੀ ਤੋਂ ਅੰਬਾਲਾ, ਅੰਬਾਲਾ ਤੋਂ ਜਲੰਧਰ ਅਤੇ ਜਲੰਧਰ ਤੋਂ ਜੰਮੂ ਲਈ ਵੱਖ-ਵੱਖ ਪੜਾਵਾਂ ਤਹਿਤ ਸਰਵੇਖਣ ਕੀਤਾ ਗਿਆ ਸੀ ਤੇ ਇਸ ਦੀ ਰਿਪੋਰਟ ਦਿੱਲੀ, ਅੰਬਾਲਾ ਅਤੇ ਜਲੰਧਰ ਡਵੀਜ਼ਨਾਂ ਨੂੰ ਭੇਜ ਦਿੱਤੀ ਗਈ ਹੈ। ਇਸ ਪ੍ਰਾਜੈਕਟ ਤਹਿਤ ਹਰ ਡਿਵੀਜ਼ਨ ਦੇ ਹਿੱਸੇ ਵਿਚ ਤਕਰੀਬਨ 200 ਕਿੱਲੋਮੀਟਰ ਨਵੀਂ ਰੇਲਵੇ ਲਾਈਨ ਵਿਛਾਈ ਜਾਵੇਗੀ।

    ਪ੍ਰਾਜੈਕਟ ਦੇ ਲਈ ਜਲਦੀ ਹੀ ਜ਼ਮੀਨਾਂ ਐਕੁਆਇਰ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਤੋਂ ਪਹਿਲਾਂ ਜ਼ਮੀਨ ਮਾਲਕਾਂ ਨਾਲ ਮੁਆਵਜ਼ੇ ਲਈ ਗੱਲਬਾਤ ਕੀਤੀ ਜਾਵੇਗੀ ਤੇ ਰੇਲਵੇ ਬੋਰਡ ਤੋਂ ਅੰਤਿਮ ਪ੍ਰਵਾਨਗੀਆਂ ਲਈਆਂ ਜਾਣਗੀਆਂ। ਇਹ ਸਭ ਕੁਝ ਹੋਣ ਤੋਂ ਬਾਅਦ ਸਰਕਾਰ ਪ੍ਰਾਜੈਕਟ ਦੇ ਨਿਰਮਾਣ ਕਾਰਜ ਲਈ ਟੈਂਡਰ ਕੱਢੇਗੀ ਤੇ ਠੇਕੇਦਾਰਾਂ ਦੀ ਚੋਣ ਮਗਰੋਂ ਕੰਮ ਸ਼ੁਰੂ ਕੀਤਾ ਜਾਵੇਗਾ।

    LEAVE A REPLY

    Please enter your comment!
    Please enter your name here