Dhaka Political Change: ਤਾਰਿਕ ਰਹਿਮਾਨ ਦੀ ਅਗਵਾਈ ਵਾਲੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਨੇ ਬੰਗਲਾਦੇਸ਼ ਵਿੱਚ ਹਾਲ ਹੀ ਵਿੱਚ ਹੋਈਆਂ ਆਮ ਚੋਣਾਂ ਵਿੱਚ ਭਾਰੀ ਬਹੁਮੱਤ ਨਾਲ ਇਤਿਹਾਸਕ ਜਿੱਤ ਪ੍ਰਾਪਤ ਕੀਤੀ। ਸਤਾਰਾਂ ਸਾਲਾਂ ਦੇ ਜਲਾਵਤਨੀ ਤੋਂ ਬਾਅਦ ਰਾਜਨੀਤੀ ਵਿੱਚ ਵਾਪਸੀ ਕਰਦੇ ਹੋਏ, ਤਾਰਿਕ ਰਹਿਮਾਨ ਨੇ ਆਪਣੀ ਮਾਂ ਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜੀਆ ਦੀ ਰਾਜਨੀਤਿਕ ਵਿਰਾਸਤ ਨੂੰ ਅੱਗੇ ਵਧਾਇਆ, ਪਾਰਟੀ ਨੇ ਦੋ-ਤਿਹਾਈ ਤੋਂ ਵੱਧ ਸੀਟਾਂ ਪ੍ਰਾਪਤ ਕੀਤੀਆਂ। ਭਾਰਤ ਲਈ, ਇਹ ਨਤੀਜਾ ਮੌਕੇ ਦੇ ਨਾਲ-ਨਾਲ ਕਈ ਰਣਨੀਤਕ ਬੇਯਕੀਨੀਆਂ ਵੀ ਲਿਆਉਂਦਾ ਹੈ, ਜਿਨ੍ਹਾਂ ਦੀ ਵਿਉਤਬੰਦੀ ਆਉਣ ਵਾਲੇ ਸਾਲਾਂ ’ਚ ਦੁਵੱਲੇ ਸਬੰਧਾਂ ਦੀ ਦਿਸ਼ਾ ਨਿਰਧਾਰਤ ਕਰੇਗੀ। Dhaka Political Change
ਇਹ ਖਬਰ ਵੀ ਪੜ੍ਹੋ : IND vs PAK: ਈਸ਼ਾਨ ਦੀ ਤੂਫਾਨੀ ਪਾਰੀ ਤੋਂ ਬਾਅਦ ਗੇਂਦਬਾਜ਼ਾਂ ਅੱਗੇ ਬੇਵੱਸ ਪਾਕਿਸਤਾਨ, ਭਾਰਤ ਦੀ ਵੱਡੀ ਜਿੱਤ
ਡੇਢ ਦਹਾਕੇ ਤੋਂ ਵੱਧ ਸਮੇਂ ਤੱਕ, ਬੰਗਲਾਦੇਸ਼ ਦੀ ਰਾਜਨੀਤੀ ਵਿੱਚ ਅਵਾਮੀ ਲੀਗ ਤੇ ਸ਼ੇਖ ਹਸੀਨਾ ਦਾ ਦਬਦਬਾ ਰਿਹਾ। ਇਸ ਸਮੇਂ ਵਿੱਚ ਸਥਿਰਤਾ, ਆਰਥਿਕ ਵਿਕਾਸ ਤੇ ਖੇਤਰੀ ਸਹਿਯੋਗ ਦੇ ਨਾਲ-ਨਾਲ ਸੱਤਾ ਦੇ ਕੇਂਦਰੀਕਰਨ, ਵਿਰੋਧੀ ਧਿਰ ਨੂੰ ਦਬਾਉਣ ਤੇ ਲੋਕਤੰਤਰੀ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਲਗਾਤਾਰ ਦੋਸ਼ ਵੀ ਲੱਗੇ। ਇੱਕ ਰਾਜਨੀਤਿਕ ਪਾਰਟੀ ਦੇ ਲੰਬੇ ਸਮੇਂ ਤੱਕ ਦਬਦਬੇ ਨੇ ਪ੍ਰਸ਼ਾਸਕੀ ਥਕਾਵਟ ਤੇ ਵੋਟਰਾਂ ਵਿੱਚ ਤਬਦੀਲੀ ਦੀ ਇੱਛਾ ਪੈਦਾ ਕੀਤੀ। ਬੀਐਨਪੀ ਦੀ ਜਿੱਤ ਨੂੰ ਇਸ ਵਿਆਪਕ ਜਨਤਕ ਅਸੰਤੁਸ਼ਟੀ ਅਤੇ ਰਾਜਨੀਤਿਕ ਵਿਕਲਪਾਂ ਦੀ ਖੋਜ ਦੇ ਨਤੀਜੇ ਵਜੋਂ ਦੇਖਿਆ ਜਾ ਸਕਦਾ ਹੈ।
ਤਾਰਿਕ ਰਹਿਮਾਨ ਬੰਗਲਾਦੇਸ਼ੀ ਰਾਜਨੀਤੀ ਵਿੱਚ ਲੰਬੇ ਸਮੇਂ ਤੋਂ ਇੱਕ ਪ੍ਰਭਾਵਸ਼ਾਲੀ ਪਰ ਵਿਵਾਦਪੂਰਨ ਸ਼ਖਸੀਅਤ ਰਹੇ ਹਨ। ਆਪਣੀ ਜਲਾਵਤਨੀ ਦੌਰਾਨ, ਉਨ੍ਹਾਂ ਨੂੰ ਭਿ੍ਰਸ਼ਟਾਚਾਰ, ਸੱਤਾ ਦੀ ਦੁਰਵਰਤੋਂ ਤੇ ਕੱਟੜਪੰਥੀ ਤੱਤਾਂ ਨਾਲ ਸਬੰਧਾਂ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਉਨ੍ਹਾਂ ਦੀ ਛਵੀ ਖਰਾਬ ਹੋਈ। ਹਾਲਾਂਕਿ, ਦਸੰਬਰ 2015 ਵਿੱਚ ਲੰਡਨ ਤੋਂ ਘਰ ਵਾਪਸ ਆਉਣ ਤੋਂ ਬਾਅਦ, ਉਨ੍ਹਾਂ ਨੇ ਆਪਣੇ ਰਾਜਨੀਤਿਕ ਦਿ੍ਰਸ਼ਟੀਕੋਣ ਵਿੱਚ ਤਬਦੀਲੀ ਦਾ ਸੰਕੇਤ ਦਿੱਤਾ। ਉਨ੍ਹਾਂ ਨੇ ਆਪਣੇ ਜਲਾਵਤਨੀ ਦੇ ਤਜ਼ਰਬਿਆਂ ਨੂੰ ਰਾਜਨੀਤਿਕ ਪੂੰਜੀ ਵਿੱਚ ਬਦਲ ਦਿੱਤਾ ਅਤੇ ਬੀਐਨਪੀ ਨੂੰ ਚੋਣਵੇਂ ਰੂਪ ਵਿੱਚ ਮੁੜ ਸਥਾਪਿਤ ਕੀਤਾ। Dhaka Political Change
ਇਸ ਸੰਦਰਭ ਵਿੱਚ, ਇਸ ਜਿੱਤ ਨੂੰ ਨਾ ਸਿਰਫ਼ ਪਰਿਵਾਰਕ ਵਿਰਾਸਤ ਦੇ ਵਿਸਥਾਰ ਵਜੋਂ ਦੇਖਿਆ ਜਾਂਦਾ ਹੈ, ਸਗੋਂ ਰਣਨੀਤਕ ਪੁਨਰਗਠਨ, ਸੰਗਠਨਾਤਮਕ ਅਨੁਸ਼ਾਸਨ ਤੇ ਬਦਲਦੀਆਂ ਰਾਜਨੀਤਿਕ ਹਕੀਕਤਾਂ ਨੂੰ ਸਮਝਣ ਦੀ ਯੋਗਤਾ ਦੇ ਪ੍ਰਮਾਣ ਵਜੋਂ ਵੀ ਦੇਖਿਆ ਜਾਂਦਾ ਹੈ। ਬੀਐਨਪੀ ਨੇ 13ਵੀਆਂ ਆਮ ਚੋਣਾਂ ਵਿੱਚ ਆਰਥਿਕ ਸੁਧਾਰਾਂ, ਭਿ੍ਰਸ਼ਟਾਚਾਰ ਦੇ ਖਾਤਮੇ ਤੇ ਘੱਟ-ਗਿਣਤੀਆਂ ਦੀ ਸੁਰੱਖਿਆ ਨੂੰ ਆਪਣੇ ਮੁੱਖ ਚੋਣ ਮੁੱਦਿਆਂ ਵਜੋਂ ਪੇਸ਼ ਕੀਤਾ। ਬੇਰੁਜ਼ਗਾਰੀ, ਮਹਿੰਗਾਈ ਤੇ ਸ਼ਾਸਨ ਵਿੱਚ ਪਾਰਦਰਸ਼ਿਤਾ ਦੀ ਘਾਟ ਵਰਗੇ ਮੁੱਦੇ ਵੋਟਰਾਂ ਨਾਲ ਡੂੰਘਾਈ ਨਾਲ ਜੁੜੇ। ਪਾਰਟੀ ਨੇ ਆਪਣੇ ਰਵਾਇਤੀ ਕੱਟੜਪੰਥੀ ਅਕਸ ਤੋਂ ਆਪਣੇ-ਆਪ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹਿੰਦੂ ਭਾਈਚਾਰੇ ਸਮੇਤ ਸਾਰੇ ਘੱਟ-ਗਿਣਤੀਆਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ। Dhaka Political Change
ਇਸ ਫਤਵੇ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵੋਟਰਾਂ ਨੇ ਸਾਲਾਂ ਦੇ ਰਾਜਨੀਤਿਕ ਦਬਦਬੇ ਤੇ ਪ੍ਰਸ਼ਾਸਨਿਕ ਥਕਾਵਟ ਤੋਂ ਬਾਅਦ ਤਬਦੀਲੀ ਨੂੰ ਤਰਜ਼ੀਹ ਦਿੱਤੀ। ਇੱਕ ਲੋਕਤੰਤਰੀ ਪ੍ਰਕਿਰਿਆ ਰਾਹੀਂ ਸੱਤਾ ਦੇ ਪਰਿਵਰਤਨ ਨੇ ਇਹ ਵੀ ਸੰਕੇਤ ਦਿੱਤਾ ਕਿ ਬੰਗਲਾਦੇਸ਼ੀ ਸਮਾਜ ਸਥਿਰਤਾ ਦੇ ਨਾਲ-ਨਾਲ ਜਵਾਬਦੇਹ ਸ਼ਾਸਨ ਦੀ ਉਮੀਦ ਕਰਦਾ ਹੈ। ਭਾਰਤ ਦੇ ਦਿ੍ਰਸ਼ਟੀਕੋਣ ਤੋਂ, ਬੀਐੱਨਪੀ ਦੀ ਜਿੱਤ ਮਿਸ਼ਰਤ ਸੰਕੇਤ ਭੇਜਦੀ ਹੈ। ਇਤਿਹਾਸਕ ਤੌਰ ’ਤੇ, ਅਵਾਮੀ ਲੀਗ ਸਰਕਾਰ ਨਾਲ ਭਾਰਤ ਦੇ ਸਬੰਧ ਵਧੇਰੇ ਅਰਾਮਦਾਇਕ ਅਤੇ ਸਥਿਰ ਰਹੇ ਹਨ। ਸ਼ੇਖ ਹਸੀਨਾ ਸਰਕਾਰ ਨੇ ਸਰਹੱਦੀ ਪ੍ਰਬੰਧ, ਅੱਤਵਾਦ ਵਿਰੋਧੀ ਸਹਿਯੋਗ ਅਤੇ ਸੰਪਰਕ ਪ੍ਰੋਜੈਕਟਾਂ ’ਤੇ ਭਾਰਤ ਨਾਲ ਨੇੜਲਾ ਤਾਲਮੇਲ ਬਣਾਈ ਰੱਖਿਆ।
ਇਸ ਦੇ ਉਲਟ, ਨਵੀਂ ਦਿੱਲੀ ਹਮੇਸ਼ਾ ਬੀਐਨਪੀ ਪ੍ਰਤੀ ਸ਼ੱਕੀ ਰਹੀ ਹੈ, ਖਾਸ ਕਰਕੇ 2001-06 ਦੇ ਆਪਣੇ ਕਾਰਜਕਾਲ ਦੇ ਤਜ਼ਰਬਿਆਂ ਕਾਰਨ। ਹਾਲਾਂਕਿ, ਹਾਲ ਹੀ ਦੇ ਸਾਲਾਂ ਵਿੱਚ, ਤਾਰਿਕ ਰਹਿਮਾਨ ਨੇ ਭਾਰਤ ਪ੍ਰਤੀ ਇੱਕ ਮੁਕਾਬਲਤਨ ਸੰਤੁਲਿਤ ਅਤੇ ਵਿਹਾਰਕ ਪਹੁੰਚ ਦਾ ਸੰਕੇਤ ਦਿੱਤਾ ਹੈ। ਚੋਣਾਂ ਤੋਂ ਪਹਿਲਾਂ ਬੀਐੱਨਪੀ ਨੂੰ ਭਾਰਤ ਦਾ ਗੈਰ-ਰਸਮੀ ‘ਹਰਾ ਸੰਕੇਤ’ ਇਸ ਬਦਲਦੇ ਦਿ੍ਰਸ਼ਟੀਕੋਣ ਨੂੰ ਦਰਸਾਉਂਦਾ ਹੈ। ਇਹ ਦਰਸਾਉਂਦਾ ਹੈ ਕਿ ਭਾਰਤ ਹੁਣ ਬੰਗਲਾਦੇਸ਼ ਦੀ ਅੰਦਰੂਨੀ ਰਾਜਨੀਤੀ ਵਿੱਚ ਕਿਸੇ ਇੱਕ ਪਾਰਟੀ ’ਤੇ ਭਰੋਸਾ ਕਰਨ ਦੀ ਬਜਾਏ ਬਹੁ-ਪੱਖੀ ਗੱਲਬਾਤ ਦੀ ਨੀਤੀ ਅਪਣਾਉਣ ਲਈ ਤਿਆਰ ਹੈ। Dhaka Political Change
ਆਰਥਿਕ ਤੌਰ ’ਤੇ, ਬੀਐੱਨਪੀ ਸਰਕਾਰ ਭਾਰਤ ਲਈ ਨਵੇਂ ਮੌਕੇ ਖੋਲ੍ਹ ਸਕਦੀ ਹੈ। ਬੰਗਲਾਦੇਸ਼ ਇੱਕ ਪ੍ਰਮੁੱਖ ਵਪਾਰਕ ਭਾਈਵਾਲ ਹੈ ਤੇ ਦੱਖਣੀ ਏਸ਼ੀਆ ਵਿੱਚ ਭਾਰਤ ਦੀ ‘ਗੁਆਂਢੀ ਪਹਿਲਾਂ’ ਨੀਤੀ ਦਾ ਇੱਕ ਮੁੱਖ ਥੰਮ੍ਹ ਹੈ। ਨਵੀਂ ਸਰਕਾਰ ਦੇ ਅਧੀਨ ਦੁਵੱਲੇ ਵਪਾਰ ਦੇ 20 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ। ਸੰਪਰਕ ਪ੍ਰੋਜੈਕਟਾਂ, ਪਣ-ਬਿਜਲੀ ਸਹਿਯੋਗ, ਸਰਹੱਦੀ ਵਪਾਰ, ਡਿਜ਼ੀਟਲ ਸੰਪਰਕ ਅਤੇ ਉਦਯੋਗਿਕ ਨਿਵੇਸ਼ ਵਰਗੇ ਖੇਤਰਾਂ ਵਿੱਚ ਸਹਿਯੋਗ ਨੂੰ ਨਵੀਂ ਗਤੀ ਮਿਲ ਸਕਦੀ ਹੈ। ਬੰਗਲਾਦੇਸ਼ ਦੀ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਭਾਰਤੀ ਨਿਵੇਸ਼ ਲਈ ਆਕਰਸ਼ਕ ਮੌਕੇ ਪੇਸ਼ ਕਰਦੀ ਹੈ।
ਘੱਟ-ਗਿਣਤੀ ਹਿੱਤਾਂ ਦੀ ਰੱਖਿਆ ਲਈ ਬੀਐਨਪੀ ਦੀ ਜਨਤਕ ਵਚਨਬੱਧਤਾ ਭਾਰਤ ਦੀਆਂ ਸਮਾਜਿਕ ਅਤੇ ਰਾਜਨੀਤਿਕ ਚਿੰਤਾਵਾਂ ਨੂੰ ਕੁਝ ਹੱਦ ਤੱਕ ਦੂਰ ਕਰਦੀ ਹੈ। ਫਿਰ ਵੀ, ਬੇਯਕੀਨੀਆਂ ਬਰਕਰਾਰ ਹਨ। ਬੀਐਨਪੀ ’ਤੇ ਕੱਟੜਪੰਥੀ ਤੱਤਾਂ ਪ੍ਰਤੀ ਨਰਮ ਰਹਿਣ ਦਾ ਦੋਸ਼ ਲਾਇਆ ਗਿਆ ਹੈ, ਅਤੇ ਜਮਾਤ-ਏ-ਇਸਲਾਮੀ ਵਰਗੇ ਸੰਗਠਨਾਂ ਦੀ ਭੂਮਿਕਾ ਪ੍ਰਤੀ ਸਾਵਧਾਨੀ ਜ਼ਰੂਰੀ ਹੈ। ਤਾਰਿਕ ਰਹਿਮਾਨ ਵਿਰੁੱਧ ਪਿਛਲੇ ਭਿ੍ਰਸ਼ਟਾਚਾਰ ਦੇ ਦੋਸ਼, ਪਾਕਿਸਤਾਨ ਨਾਲ ਕਥਿਤ ਸਬੰਧ ਤੇ ਫਿਰਕੂ ਹਿੰਸਾ ਦੀਆਂ ਹਾਲੀਆ ਘਟਨਾਵਾਂ ਭਾਰਤ ਦੀਆਂ ਸੁਰੱਖਿਆ ਚਿੰਤਾਵਾਂ ਨੂੰ ਵਧਾਉਂਦੀਆਂ ਹਨ। ਭਾਰਤ-ਬੰਗਲਾਦੇਸ਼ ਸਰਹੱਦ ’ਤੇ ਘੁਸਪੈਠ, ਤਸਕਰੀ, ਮਨੁੱਖੀ ਤਸਕਰੀ ਤੇ ਅੱਤਵਾਦ ਨਾਲ ਜੁੜੇ ਜੋਖਮ ਪੂਰੀ ਤਰ੍ਹਾਂ ਖਤਮ ਨਹੀਂ ਹੋਏ ਹਨ। ਇਨ੍ਹਾਂ ਮੁੱਦਿਆਂ ’ਤੇ ਠੋਸ ਅਤੇ ਪਾਰਦਰਸ਼ੀ ਕਾਰਵਾਈ ਤੋਂ ਬਿਨਾਂ, ਦੁਵੱਲਾ ਵਿਸ਼ਵਾਸ ਪ੍ਰਭਾਵਿਤ ਹੋ ਸਕਦਾ ਹੈ।
ਬੰਗਲਾਦੇਸ਼ ਵਿੱਚ ਸੱਤਾ ਤਬਦੀਲੀ ਦਾ ਪ੍ਰਭਾਵ ਸਿਰਫ਼ ਭਾਰਤ-ਬੰਗਲਾਦੇਸ਼ ਸਬੰਧਾਂ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਇਹ ਵਿਆਪਕ ਦੱਖਣੀ ਏਸ਼ੀਆਈ ਭੂ-ਰਾਜਨੀਤੀ ਨੂੰ ਵੀ ਪ੍ਰਭਾਵਿਤ ਕਰੇਗਾ। ਚੀਨ ਤੇ ਪਾਕਿਸਤਾਨ ਲਗਾਤਾਰ ਖੇਤਰ ਵਿੱਚ ਆਪਣਾ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ, ਭਾਰਤ ਲਈ ਬੰਗਲਾਦੇਸ਼ ਨਾਲ ਇੱਕ ਮਜ਼ਬੂਤ ਆਰਥਿਕ ਤੇ ਰਣਨੀਤਕ ਭਾਈਵਾਲੀ ਬਣਾਈ ਰੱਖਣਾ ਜ਼ਰੂਰੀ ਹੋਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਖੇਤਰੀ ਸ਼ਕਤੀ ਸੰਤੁਲਨ ਨਾ ਬਦਲੇ। ਅਜਿਹੇ ਹਾਲਾਤ ਵਿੱਚ, ਭਾਰਤ ਲਈ ਇੱਕ ਸੰਤੁਲਿਤ ਤੇ ਸਰਗਰਮ ਕੂਟਨੀਤੀ ਅਪਣਾਉਣਾ ਬਹੁਤ ਜ਼ਰੂਰੀ ਹੋਵੇਗਾ। Dhaka Political Change
ਬੀਐਨਪੀ ਸਰਕਾਰ ਨਾਲ ਜੁੜੇ ਰਹਿਣ ਦੇ ਨਾਲ-ਨਾਲ ਅਵਾਮੀ ਲੀਗ ਨਾਲ ਲੰਬੇ ਸਮੇਂ ਦੇ ਸਬੰਧ ਬਣਾਈ ਰੱਖਣਾ ਭਾਰਤ ਦੇ ਲੰਬੇ ਸਮੇਂ ਦੇ ਹਿੱਤ ਵਿੱਚ ਹੈ। ਭਾਰਤ ਨੂੰ ਮਨੁੱਖੀ ਅਧਿਕਾਰਾਂ, ਘੱਟ-ਗਿਣਤੀਆਂ ਦੀ ਸੁਰੱਖਿਆ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੇ ਮੁੱਦਿਆਂ ਨੂੰ ਨਾ ਤਾਂ ਅਣਦੇਖਿਆ ਕਰਨਾ ਚਾਹੀਦਾ ਹੈ ਤੇ ਨਾ ਹੀ ਜ਼ਿਆਦਾ ਦਖਲ ਦੇਣਾ ਚਾਹੀਦਾ ਹੈ। ਸਿਰਫ਼ ਇੱਕ ਸੂਝਵਾਨ ਸੰਤੁਲਨ ਹੀ ਭਾਰਤ ਦੀ ਪ੍ਰਭਾਵਸ਼ੀਲਤਾ ਨੂੰ ਬਣਾਈ ਰੱਖ ਸਕਦਾ ਹੈ। ਇਹ ਇੱਕ ਪਰਿਵਰਤਨਸ਼ੀਲ ਦੌਰ ਹੈ ਜਿਸ ਵਿੱਚ, ਚੌਕਸੀ, ਗੱਲਬਾਤ ਤੇ ਵਿਹਾਰਕ ਕੂਟਨੀਤੀ ਰਾਹੀਂ, ਭਾਰਤ ਨਾ ਸਿਰਫ਼ ਆਪਣੇ ਹਿੱਤਾਂ ਦੀ ਰੱਖਿਆ ਕਰ ਸਕਦਾ ਹੈ, ਸਗੋਂ ਭਾਰਤ-ਬੰਗਲਾਦੇਸ਼ ਸਬੰਧਾਂ ਨੂੰ ਇੱਕ ਨਵੀਂ ਤੇ ਵਧੇਰੇ ਪਰਿਪੱਕ ਦਿਸ਼ਾ ਵੱਲ ਵੀ ਲਿਜਾ ਸਕਦਾ ਹੈ। Dhaka Political Change
(ਇਹ ਲੇਖਿਕਾ ਦੇ ਆਪਣੇ ਵਿਚਾਰ ਹਨ)
ਡਾ. ਪਿ੍ਰਅੰਕਾ ਸੌਰਭ














