Abohar News: ਧਮਕੀ ਭਰੀ ਕਾਲ ਕਰਨ ਵਾਲੇ ਨੂੰ ਪੁਲਿਸ ਨੇ 4 ਦਿਨਾਂ ’ਚ ਕੀਤਾ ਕਾਬੂ

Threat Call Accused Arrested
Abohar News: ਧਮਕੀ ਭਰੀ ਕਾਲ ਕਰਨ ਵਾਲੇ ਨੂੰ ਪੁਲਿਸ ਨੇ 4 ਦਿਨਾਂ ’ਚ ਕੀਤਾ ਕਾਬੂ

Threat Call Accused Arrested: ਅਬੋਹਰ (ਮੇਵਾ ਸਿੰਘ)। ਜ਼ਿਲ੍ਹਾ ਫਾਜਿਲਕਾ ਪੁਲਿਸ ਵੱਲੋਂ ਵੱਡੀ ਕਾਮਯਾਬੀ ਹਾਸਲ ਕਰਦਿਆਂ 4 ਦਿਨਾਂ ਵਿੱਚ ਧਮਕੀ ਭਰੀ ਕਾਲ ਟਰੇਸ ਕਰਕੇ ਮੁਲਜ਼ਮ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਹਾਸਲ ਜਾਣਕਾਰੀ ਅਨੁਸਾਰ ਮਿਤੀ 23-12-2025 ਨੂੰ ਰਾਤ ਨੂੰ ਸ਼ਿਵਮ ਸੋਨੀ ਪੁੱਤਰ ਮਨੋਜ ਸੋਨੀ ਪੁੱਤਰ ਭਗਵਾਨ ਦਾਸ ਸੋਨੀ ਵਾਸੀ ਗਲੀ ਨੰਬਰ 02 ਆਖਰੀ ਚੋਂਕ ਸਰਕੁਲਰ ਰੋਡ (ਮਾਲਕ ਸ਼ਿਵ ਜਵੈਲਰਸ ਅਬੋਹਰ) ਨੂੰ ਉਸਦੇ ਮੋਬਾਇਲ ’ਤੇ ਇੱਕ ਧਮਕੀ ਭਰੀ ਕਾਲ ਆਈ।

ਇਹ ਖਬਰ ਵੀ ਪੜ੍ਹੋ : Punjab: ਨਸ਼ਿਆਂ ਵਿਰੁੱਧ ਨਾਕਾਮੀ ਦੇ ਦੋਸ਼ਾਂ ’ਚ ਐੱਸਐੱਚਓ ਮੁਅੱਤਲ

ਜਿਸ ’ਚ ਸ਼ਿਵਮ ਸੋਨੀ ਤੇ ਉਸਦੇ ਪਰਿਵਾਰ ਨੂੰ 5 ਦਿਨਾਂ ਵਿੱਚ ਮਾਰਨ ਦੀ ਧਮਕੀ ਦਿੱਤੀ ਗਈ। ਪੁਲਿਸ ਨੂੰ ਮਿਲੀ ਸੂਚਨਾ ਦੇ ਅਧਾਰ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਉਕਤ ਨਾਮਲੂਮ ਵਿਅਕਤੀ ਖਿਲਾਫ ਦਰਜ ਰਜਿਸਟਰ ਕਰਵਾ ਕੇ ਕਾਰਵਾਈ ਅਮਲ ’ਚ ਲਿਆਂਦੀ ਗਈ। ਪੁਲਿਸ ਵੱਲੋਂ ਇਸ ਮਾਮਲੇ ’ਚ ਤੇਜੀ ਤੇ ਪ੍ਰਭਾਵਸ਼ਾਲੀ ਕਾਰਵਾਈ ਕਰਦਿਆ ਹੋਇਆ ਆਸਵੰਤ ਸਿੰਘ ਪੀਪੀਐਸ ਕਪਤਾਨ ਪੁਲਿਸ (ਪੀਬੀਆਈ) ਫਾਜ਼ਿਲਕਾ ਦੀ ਅਗਵਾਈ ’ਚ ਧਮਕੀ ਭਰੀ ਕਾਲ ਨੂੰ ਸਫਲਾਪੂਰਵਕ ਟਰੇਸ ਕਰਕੇ ਮੁਲਜ਼ਮ ਨਿਕੇਸ਼ ਕੁਮਾਰ (24) ਪੁੱਤਰ ਰਾਮ ਗੋਪਾਲ ਵਾਸੀ ਚੂਹੜੀ ਵਾਲਾ ਧੰਨਾ ਜੋ ਥਾਣਾ ਖੂਈਖੇੜਾ ਜੋ ਪਿੰਡ ਵਿੱਚ ਕਰਿਆਨਾ ਸਟੋਰ ਚਲਾਉਂਦਾ ਨੂੰ ਮਿਤੀ 27/12/25 ਨੂੰ ਕਾਬੂ ਕੀਤਾ ਗਿਆ। ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ। Threat Call Accused Arrested

ਕਿ ਮੁਲਜ਼ਮ ਨਿਕੇਸ਼ ਕੁਮਾਰ ਉਕਤ ਆਰਜੂ ਬਿਸ਼ਨੋਈ ਬਣ ਕੇ ਵਟਸਐਪ ਰਾਹੀਂ ਸ਼ਿਵ ਜਵੈਲਰਸ ਅਬੋਹਰ ਦੇ ਮਾਲਕ ਨੂੰ ਧਮਕੀ ਭਰੀਆਂ ਕਾਲਾਂ ਕਰ ਰਿਹਾ ਸੀ ਤੇ ਉਹਨਾ ਪਾਸੋ 50 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕਰ ਰਿਹਾ ਸੀ। ਇਸ ਦੇ ਨਾਲ ਹੀ ਜ਼ਿਲ੍ਹਾ ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਵੱਲੋਂ ਬਜਾਰ ਨੰ 12 ਤੋਂ ਇਲਾਵਾ ਬਾਰਟਨ ਬਜਾਰ ਵਿੱਚ ਸਿਵ ਜਿਊਲਰਜ਼ ਦਾ ਦੌਰਾ ਕੀਤਾ ਤੇ ਕਿਹਾ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ, ਕਿਉਂਕਿ ਸਾਰਿਆਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਸਮਰੱਥ ਅਤੇ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਕੁਝ ਨੌਜਵਾਨ ਗਲਤ ਰਸਤੇ ’ਤੇ ਚੱਲਕੇ ਲੋਕਾਂ ਵਿੱਚ ਦਹਿਸ਼ਤ ਫੈਲਾ ਰਹੇ ਹਨ, ਪਰ ਊਨ੍ਹਾਂ ਨੂੰ ਇਸ ਰਸਤੇ ’ਤੇ ਚੱਲਣ ਦੇ ਨਤੀਜੇ ਸਮਠਦੈ ਚਾਹੀਦੇ ਹਨ। ਉਨ੍ਹਾਂ ਸਖ਼ਤੀ ਭਰੇ ਲਹਿਜੇ ਵਿੱਚ ਚਿਤਾਵਨੀ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਕਿਸੇ ਦੇ ਉਕਸਾਉਣ ਜਾਂ ਸ਼ੋਸਲ ਮੀਡੀਆ ਦੀ ਨਕਲ ਕਰਕੇ ਗਲਤ ਕੰਮਾਂ ’ਚ ਸ਼ਾਮਲ ਨਹੀਂ ਹੋਣਾ ਚਾਹੀਦਾ, ਕਿਉਂਕਿ ਕਾਨੂੰਨ ਦੀ ਪਹੁੰਚ ਬਹੁਤ ਲੰਬੀ ਹੁੰਦੀ ਹੈ, ਤੇ ਕਾਨੂੰਨ ਜੁਰਮ ਕਰਨ ਵਾਲੇ ਕਿਸੇ ਨੂੰ ਵੀ ਬਖ਼ਸਦਾ ਨਹੀਂ। Threat Call Accused Arrested