ਪੁਲਿਸ ਨੇ ਬੱਸ ਸਟੈਂਡ, ਰੇਲਵੇ ਸਟੇਸ਼ਨ ਤੇ ਹੋਰ ਜਨਤਕ ਥਾਵਾਂ ਤੇ ਕੀਤੀ ਚੈਕਿੰਗ

Sunam-News
ਸੁਨਾਮ: ਵਾਹਨਾਂ ਦੀ ਚੈਕਿੰਗ ਕਰਦੀ ਹੋਈ ਪੁਲਿਸ ਤੇ ਜਾਣਕਾਰੀ ਦਿੰਦੇ ਹੋਏ ਡੀਐੱਸਪੀ।

ਮਾੜੇ ਅਨਸਰਾਂ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਹੋਵੇਗੀ ਸਖ਼ਤ ਕਾਰਵਾਈ : ਡੀਐੱਸਪੀ | Sunam News

  • ਸ਼ਹਿਰ ਅੰਦਰ ਹੋਈਆਂ ਚੋਰੀਆਂ ਟਰੇਸ ਕਰ ਲਈਆਂ ਹਨ : ਐੱਸਐਚਓ | Sunam News

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸਥਾਨਕ ਸ਼ਹਿਰ ਵਿੱਚ ਪੁਲਿਸ ਪ੍ਰਸ਼ਾਸ਼ਨ ਵੱਲੋਂ ਡੀਐੱਸਪੀ ਭਰਪੂਰ ਸਿੰਘ ਦੀ ਅਗਵਾਈ ਵਿੱਚ ਸ਼ਹਿਰ ਦੇ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰ ਜਨਤਕ ਥਾਵਾਂ ਪੁਲਸ ਵੱਲੋਂ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਏਸ ਸਮੇਂ ਡੀਐੱਸਪੀ ਭਰਪੂਰ ਸਿੰਘ ਮੌਕੇ ਤੇ ਮੌਜੂਦ ਰਹੇ। ਇਸ ਮੌਕੇ ਪੁਲਿਸ ਵੱਲੋਂ ਸ਼ੱਕੀ ਲੋਕਾਂ ਤੋਂ ਪੁੱਛ-ਪੜਤਾਲ ਕੀਤੀ ਅਤੇ ਉਨ੍ਹਾਂ ਦੇ ਬੇਗ-ਥੈਲੇ ਚੈੱਕ ਕੀਤੇ ਗਏ। (Sunam News)

ਇਸ ਮੌਕੇ ਡੀਐੱਸਪੀ ਭਰਪੂਰ ਸਿੰਘ ਨੇ ਦੱਸਿਆ ਕਿ ਮਾਨਯੋਗ ਡੀ.ਜੀ.ਪੀ ਸਾਹਿਬ ਦੀਆਂ ਹਦਾਇਤ ਅਨੁਸਾਰ ਪੂਰੇ ਪੰਜਾਬ ਵਿਚ ਇਕ ਸਪੈਸਲ ਆਪਰੇਸ਼ਨ ਚਲਾਇਆ ਗਿਆ ਹੈ ਜਿਸ ਤਹਿਤ ਰੇਲਵੇ ਸਟੇਸ਼ਨ, ਬੱਸ ਸਟੈਂਡ ਤੇ ਜਨਤਕ ਥਾਵਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸਾਨੂੰ ਵੀ ਮਾਨਯੋਗ ਐੱਸਐੱਸਪੀ ਸ੍ਰੀ ਸੁਰਿੰਦਰ ਲਾਂਬਾ ਜੀ ਵੱਲੋਂ ਹਦਾਇਤ ਹੋਈ ਸੀ ਕਿ ਸੁਨਾਮ ਦੇ ਬਸ ਸਟੈਂਡ ਅਤੇ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਜਾਵੇ ਉਸੇ ਤਹਿਤ ਅਸੀਂ ਇਹ ਚੈਕਿੰਗ ਕਰ ਰਹੇ ਹਾਂ, ਇਸ ਵਿਚ ਮਾੜੇ ਅਨਸਰਾਂ ਅਤੇ ਗਲਤ ਕੰਮ ਕਰਨ ਵਾਲਿਆ ਨੂੰ ਅਸੀਂ ਚੈੱਕ ਕਰਾਂਗੇ ਅਤੇ ਜੇਕਰ ਕੋਈ ਇਸ ਤਰ੍ਹਾ ਦਾ ਕਾਬੂ ਆਉਂਦਾ ਹੈਂ ਤਾਂ ਉਸ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ।

ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਆਵਾਜਾਈ ਤੇ ਭੀੜ ਵਾਲੀਆਂ ਥਾਵਾਂ ਨੂੰ ਚੈੱਕ ਕੀਤਾ ਜਾ ਰਿਹਾ | Sunam News

ਇਸ ਸਬੰਧੀ ਐੱਸਐਚਓ ਸੁਨਾਮ ਦੀਪਇੰਦਰ ਸਿੰਘ ਜੇਜੀ ਨੇ ਕਿਹਾ ਕਿ ਡੀਜੀਪੀ ਅਤੇ ਐਸਐਸਪੀ ਦੇ ਹਦਾਇਤਾਂ ਅਨੁਸਾਰ ਇਹ ਸਪੈਸ਼ਲ ਚੈਕਿੰਗ ਚਲ ਰਹੀ ਹੈ। ਜਿਸ ਵਿਚ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਆਵਾਜਾਈ ਤੇ ਭੀੜ ਵਾਲੀਆਂ ਥਾਵਾਂ ਨੂੰ ਚੈੱਕ ਕੀਤਾ ਜਾ ਰਿਹਾ। ਜਿਵੇਂ ਕਿ ਜਿਹੜੇ ਮਾੜੇ ਅਨਸਰ ਜਾ ਮਾੜੀ ਸੋਚ ਵਾਲੇ ਅਨਸਰਾਂ ਨੂੰ ਕਾਬੂ ਕੀਤਾ ਜਾ ਸਕੇ। ਤਾਂ ਜੋ ਸ਼ਰੀਫ ਅਤੇ ਭੋਲੇ ਲੋਕ ਹਨ ਉਨ੍ਹਾਂ ਦੇ ਮਨਾਂ ਵਿਚ ਵਿਸ਼ਵਾਸ ਦੀ ਭਾਵਨਾ ਪੈਦਾ ਹੋ ਸਕੇ।

ਐੱਸਐਚਓ ਨੇ ਕਿਹਾ ਕਿ ਉਨ੍ਹਾਂ ਨੂੰ ਫਿਲਹਾਲ 1, 2 ਮੋਟਰਸਾਇਕਲ ਬਿਨਾ ਨੰਬਰ ਪਲੇਟ ਤੋਂ ਮਿਲੇ ਹਨ ਜਿਨ੍ਹਾਂ ਨੂੰ ਕਬਜੇ ‘ਚ ਲਿਆ ਗਿਆ ਹੈ, ਜਿਸਦੀ ਪੜਤਾਲ ਕੀਤੀ ਜਾਵੇਗੀ ਅਤੇ ਜੇਕਰ ਕੋਈ ਵੀ ਗਲਤ ਪਾਇਆ ਜਾਂਦਾ ਹੈਂ ਤਾਂ ਉਸ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ।ਪਿਛਲੇ ਦਿਨੀਂ ਪੁਲਿਸ ਵੱਲੋਂ ਟਰੇਸ ਕੀਤੇ ਚੋਰਾਂ ਬਾਰੇ ਐੱਸਐਚਓ ਨੇ ਕਿਹਾ ਕਿ ਜਿਆਦਾਤਰ ਚੋਰ ਨਸ਼ੇੜੀ ਹਨ। ਚਾਹੇ ਚੋਰੀ 1,500 ਜਾਂ 2,000 ਦੀ ਹੋਵੇ ਪਰੰਤੂ ਇਸ ਨਾਲ ਸਮਾਜ ਦੇ ਵਿਚ ਬਹੁਤ ਮਾੜਾ ਮੈਸਜ ਜਾਂਦਾ ਹੈਂ। ਉਨ੍ਹਾਂ ਸੁਨਾਮ ਵਾਸੀਆਂ ਨੂੰ ਇਹ ਵੀ ਦੱਸਿਆ ਕਿ ਪਿਛਲੇ ਦਿਨਾਂ ਵਿਚ ਸ਼ਹਿਰ ਅੰਦਰ ਜੋਂ ਵੀ ਚੋਰੀਆਂ ਜਾਂ ਜਿੰਦਰੇ ਟੂਟੇ ਸਨ ਉਨ੍ਹਾਂ ਸਾਰੀਆਂ ਚੋਰੀਆਂ ਨੂੰ ਟਰੇਸ ਕਰਨ ਵਿਚ ਪੁਲਿਸ ਕਾਮਯਾਬ ਹੋਈ ਹੈਂ ਜੋਂ ਸਭ ਕੁਛ ਸ਼ਹਿਰ ਵਾਸੀਆਂ ਦੇ ਪਿਆਰ ਤੇ ਸਹਿਯੋਗ ਨਾਲ ਹੀ ਸੰਭਵ ਹੋਇਆ ਹੈ।

ਇਹ ਵੀ ਪੜ੍ਹੋ : ਸੁਨਾਮ ‘ਚ ਰੋਟਰੀ ਨੇ 100 ਫੁੱਟ ਉੱਚਾ ਤਿਰੰਗਾ ਲਹਿਰਾਇਆ