ਸੁਨਾਮ ‘ਚ ਰੋਟਰੀ ਨੇ 100 ਫੁੱਟ ਉੱਚਾ ਤਿਰੰਗਾ ਲਹਿਰਾਇਆ

Sunam-News
ਸੁਨਾਮ: ਸੁਨਾਮ ਸੋ ਫੁੱਟ ਉੱਚਾ ਰਾਸਟਰੀ ਝੰਡਾ ਸਥਾਪਿਤ ਕਰਦੇ ਕੈਬਿਨੇਟ ਮੰਤਰੀ ਅਮਨ ਅਰੋੜਾ ਅਤੇ ਪਤਵੰਤੇ।

ਤਿਰੰਗੇ ਦੀ ਸਥਾਪਨਾ ਨਾਲ ਰਾਸ਼ਟਰੀ ਏਕਤਾ ਮਜ਼ਬੂਤ ਹੋਵੇਗੀ : ਅਮਨ ਅਰੋੜਾ

  • ਤਿਰੰਗੇ ਦੀ ਸ਼ਾਨ ਲਈ ਸ਼ਹੀਦਾਂ ਨੇ ਦਿੱਤੀ ਸ਼ਹਾਦਤ : ਘਨਸ਼ਿਆਮ ਕਾਂਸਲ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਰੋਟਰੀ 3090 ਦੇ ਗਵਰਨਰ ਘਨਸ਼ਿਆਮ ਕਾਂਸਲ ਨੇ ਦੇਸ਼ ਦੇ ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਦੇ ਪਵਿੱਤਰ ਜਨਮ ਸਥਾਨ ਸੁਨਾਮ ਵਿਖੇ ਸੌ ਫੁੱਟ ਉੱਚਾ ਰਾਸ਼ਟਰੀ ਝੰਡਾ ਲਗਾ ਕੇ ਆਪਣੇ ਕਾਰਜਕਾਲ ਦੀ ਸ਼ੁਰੂਆਤ ਕੀਤੀ।ਇਸ ਦੌਰਾਨ ਸ਼ਹੀਦ ਊਧਮ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਨਤਮਸਤਕ ਹੋਏ। ਸੁਨਾਮ ਨਗਰ ਕੌਂਸਲ ਵਿੱਚ ਗਵਰਨਰ ਘਨਸ਼ਿਆਮ ਕਾਂਸਲ ਦੀ ਅਗਵਾਈ ਹੇਠ ਝੰਡਾ ਲਗਾਉਣ ਸਬੰਧੀ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। (Sunam News)

ਇਸ ਮੌਕੇ ਐਸ.ਡੀ.ਐਮ ਜਸਪ੍ਰੀਤ ਸਿੰਘ, ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਮੁੱਖ ਸਲਾਹਕਾਰ ਅਮਜਦ ਅਲੀ, ਡਾ: ਸੰਦੀਪ ਚੌਹਾਨ, ਗੁਲਬਹਾਰ ਸਿੰਘ ਰਟੌਲ, ਡਾ: ਏ.ਆਰ.ਸ਼ਰਮਾ, ਸੰਜੀਵ ਚੋਪੜਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਦੇਸ਼ ਦੇ ਮਹਾਨ ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ‘ਤੇ ਰੋਟਰੀ ਦੀ ਤਰਫੋਂ ਸੌ ਫੁੱਟ ਉੱਚਾ ਰਾਸ਼ਟਰੀ ਝੰਡਾ ਲਗਾ ਕੇ ਰਾਸ਼ਟਰੀ ਏਕਤਾ ਨੂੰ ਹੋਰ ਮਜ਼ਬੂਤ ਕਰਨ ਦੀ ਸੋਚ ਨੂੰ ਅੱਗੇ ਤੋਰਿਆ ਗਿਆ ਹੈ।

ਸ਼ੁਰੂਆਤ ਕਰਨ ਦਾ ਫੈਸਲਾ ਬਹੁਤ ਹੀ ਸ਼ਲਾਘਾਯੋਗ | Sunam News

ਰੋਟਰੀ ਗਵਰਨਰ ਘਨਸ਼ਿਆਮ ਕਾਂਸਲ ਵੱਲੋਂ ਆਜ਼ਾਦੀ ਸੰਗਰਾਮ ਦੇ ਮਹਾਨ ਨਾਇਕ ਸ਼ਹੀਦ ਊਧਮ ਸਿੰਘ ਦੇ ਸ਼ਹਿਰ ਤੋਂ ਇਸ ਦੀ ਸ਼ੁਰੂਆਤ ਕਰਨ ਦਾ ਫੈਸਲਾ ਬਹੁਤ ਹੀ ਸ਼ਲਾਘਾਯੋਗ ਹੈ। ਅਜੋਕੇ ਸਮੇਂ ਵਿੱਚ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਇਸ ਨਾਲ ਨੌਜਵਾਨਾਂ ਨੂੰ ਪ੍ਰੇਰਨਾ ਮਿਲੇਗੀ। ਰੋਟਰੀ ਗਵਰਨਰ ਘਨਸ਼ਿਆਮ ਕਾਂਸਲ ਨੇ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਉਹ ਦੇਸ਼ ਦੇ ਮਹਾਨ ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਨਾਲ ਸਬੰਧਤ ਹਨ। ਦੇਸ਼ ਦੇ ਤਿਰੰਗੇ ਦੀ ਸ਼ਾਨ ਲਈ ਸ਼ਹੀਦਾਂ ਨੇ ਸ਼ਹਾਦਤਾਂ ਦਿੱਤੀਆਂ ਹਨ ਅਤੇ ਰੋਟਰੀ ਇਸ ਤਿਰੰਗੇ ਦੀ ਸ਼ਾਨ ਨੂੰ ਬਰਕਰਾਰ ਰੱਖੇਗੀ।

ਉਨ੍ਹਾਂ ਦੱਸਿਆ ਕਿ ਰੋਟਰੀ 3090 ਦੀ ਤਰਫੋਂ ਪੰਜਾਬ ਵਿੱਚ ਤਿੰਨ, ਰਾਜਸਥਾਨ ਅਤੇ ਹਰਿਆਣਾ ਵਿੱਚ ਸੌ ਫੁੱਟ ਉੱਚੇ ਰਾਸ਼ਟਰੀ ਇੱਕ-ਇੱਕ ਝੰਡੇ ਲਗਾਏ ਜਾਣਗੇ। ਸੁਨਾਮ ਵਿਖੇ ਲਗਾਏ ਗਏ ਇਸ ਰਾਸ਼ਟਰੀ ਝੰਡੇ ਦੀ ਦੇਖ-ਰੇਖ ਤਿੰਨੋਂ ਰੋਟਰੀ ਕਲੱਬ (ਮੇਨ, ਸਿਟੀ ਅਤੇ ਸਟਾਰ) ਸਾਂਝੇ ਤੌਰ ‘ਤੇ ਕਰਨਗੇ। ਜਨਤਕ ਤੌਰ ‘ਤੇ ਰਾਸ਼ਟਰੀ ਝੰਡਾ ਲਗਾਉਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਤਿਰੰਗਾ ਲਹਿਰਾਉਣ ਪ੍ਰਤੀ ਦੇਸ਼ ਵਾਸੀਆਂ ਦੀ ਦਿਲਚਸਪੀ ਵਧੀ ਹੈ ਅਤੇ ਇਸ ਨਾਲ ਦੇਸ਼ ਭਗਤੀ ਦੀ ਭਾਵਨਾ ਵੀ ਵਧੇਗੀ।

Sunam-News

ਇਸ ਝੰਡੇ ਦੀ ਸਥਾਪਨਾ ਲਈ ਰਾਕੇਸ਼ ਗਰਗ ਅਤੇ ਦੀਪਕ ਗਰਗ ਨੇ ਆਪਣੇ ਦਾਦਾ ਸਵਰਗਵਾਸੀ ਭਗਵਾਨ ਦਾਸ ਗੁਪਤਾ ਅਤੇ ਪਿਤਾ ਸਵਰਗੀ ਪ੍ਰੇਮ ਗੁਪਤਾ ਦੀ ਯਾਦ ਵਿੱਚ ਦੋ ਲੱਖ ਰੁਪਏ ਦਾਨ ਕੀਤੇ ਹਨ। ਸੰਗਰੂਰ ਜਿਲ੍ਹਾ ਇੰਡਸਟਰੀ ਚੈਂਬਰ ਦੇ ਪ੍ਰਧਾਨ ਸੰਜੀਵ ਚੋਪੜਾ ਕਿੱਟੀ, ਡਾ.ਏ.ਆਰ. ਸ਼ਰਮਾ ਅਤੇ ਘਨਸ਼ਿਆਮ ਕਾਂਸਲ ਨੇ ਦੋ ਲੱਖ ਰੁਪਏ ਡੋਨੇਟ ਕੀਤੇ ਹਨ। ਇਸ ਦੌਰਾਨ ਸੁਖਚਰਨ ਸਿੰਘ ਬਰਾੜ ਨੇ ਪੈਰਾ ਗਲਾਈਡਿੰਗ ਰਾਹੀਂ ਝੰਡਾ ਲਹਿਰਾਉਂਦੇ ਹੋਏ ਫੁੱਲਾਂ ਦੀ ਵਰਖਾ ਕੀਤੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ 600 ਯੂਨਿਟ ਬਿਜਲੀ ਮਾਫ਼ੀ ’ਤੇ ਅੱਜ ਫਿਰ ਕਹੀ ਵੱਡੀ ਗੱਲ, ਹੁਣੇ ਪੜ੍ਹੋ

ਇਸ ਮੌਕੇ ਤਿੰਨਾਂ ਰਾਜਾਂ ਦੇ ਕਲੱਬਾਂ ਦੇ ਪ੍ਰਧਾਨ, ਸਹਾਇਕ ਗਵਰਨਰ ਅਤੇ ਸੀਨੀਅਰ ਰੋਟੇਰੀਅਨਾਂ ਤੋਂ ਇਲਾਵਾ ਡੀ.ਐਸ.ਪੀ ਭਰਪੂਰ ਸਿੰਘ, ਐਸ.ਐਚ.ਓ ਦੀਪਇੰਦਰਪਾਲ ਸਿੰਘ ਜੇਜੀ., ਕੋਮਲ ਕਾਂਸਲ, ਆਸ਼ਾ ਬਜਾਜ, ਵਿੱਕੀ ਐਮ.ਸੀ., ਜਗਜੀਤ ਸਿੰਘ ਜੌੜਾ, ਭਾਗ ਸਿੰਘ ਪੰਨੂ, ਰੋਟਰੀ ਮੇਨ ਦੇ ਪ੍ਰਧਾਨ ਅਨਿਲ ਜੁਨੇਜਾ, ਰੋਟਰੀ ਸਿਟੀ ਦੇ ਭੂਸ਼ਣ ਗਰਗ, ਰੋਟਰੀ ਸਟਾਰ ਦੇ ਅਵਿਨਾਸ਼ ਕੁਮਾਰ, ਭੂਪੇਸ਼ ਮਹਿਤਾ, ਅੰਮ੍ਰਿਤ ਲਾਲ ਈ.ਓ., ਰਾਕੇਸ਼ ਸਿੰਗਲਾ, ਡਾ: ਵਿਜੇ ਗਰਗ, ਰਵਿੰਦਰ ਸੋਨੀ ਭੁਟਾਲੀਆ, ਜਤਿੰਦਰ ਗੋਇਲ, ਪ੍ਰੋ: ਵਿਜੇ ਮੋਹਨ, ਵਿਨੀਤ ਗਰਗ, ਮੁਨੀਸ਼ ਬਾਂਸਲ, ਯਦੂ ਨੰਦਨ, ਦਵਿੰਦਰ ਪਾਲ, ਅਨਿਕ ਬਾਂਸਲ, ਮੁਨੀਸ਼ ਸੋਨੀ ਆਦਿ ਹਾਜ਼ਰ ਸਨ।