ਮੁੰਬਈ ਤੋਂ ਨਵੀਂ ਮੁੰਬਈ ਨੂੰ ਜੋੜਨ ਵਾਲੇ ਦੇਸ਼ ਦੇ ਸਭ ਤੋਂ ਲੰਬੇ ਸਮੁੰਦਰੀ ਪੁਲ ਦਾ PM ਮੋਦੀ ਨੇ ਕੀਤਾ ਉਦਘਾਟਨ

Atal Setu

2 ਘੰਟਿਆਂ ਦਾ ਸਫਰ ਸਿਰਫ 20 ਮਿੰਟਾਂ ’ਚ ਹੋਵੇਗਾ ਪੂਰਾ | Atal Setu

  • ਦੇਸ਼ ਦਾ ਸਭ ਤੋਂ ਲੰਬਾ ਸਮੁੰਦਰੀ ਪੁਲ | Atal Setu

ਮੁੰਬਈ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦੇਸ਼ ਦੇ ਸਭ ਤੋਂ ਲੰਬੇ ਸਮੁੰਦਰੀ ਪੁਲ ਅਟਲ ਸੇਤੂ ਦਾ ਉਦਘਾਟਨ ਕੀਤਾ। ਇਹ ਪੁਲ ਮੁੰਬਈ ਨੂੰ ਨਵੀਂ ਮੁੰਬਈ ਨਾਲ ਜੋੜੇਗਾ। ਇਸ ਨਾਲ ਦੋ ਘੰਟਿਆਂ ਦਾ ਸਫਰ 20 ਮਿੰਟਾਂ ’ਚ ਪੂਰਾ ਹੋਵੇਗਾ। ਮੋਦੀ ਨੇ ਦਸੰਬਰ 2016 ’ਚ ਇਸ ਪੁਲ ਦਾ ਨੀਂਹ ਪੱਥਰ ਰੱਖਿਆ ਸੀ। ਪੁਲ ਦੀ ਕੁੱਲ ਲਾਗਤ 17 ਹਜਾਰ 843 ਕਰੋੜ ਰੁਪਏ ਹੈ। 21.8 ਕਿਲੋਮੀਟਰ ਲੰਬੇ ਛੇ-ਲੇਨ ਵਾਲੇ ਪੁਲ ਨੂੰ ਮੁੰਬਈ ਟ੍ਰਾਂਸ ਹਾਰਬਰ ਸੀ-ਲਿੰਕ ਵਜੋਂ ਵੀ ਜਾਣਿਆ ਜਾਂਦਾ ਹੈ। ਪੁਲ ਦਾ 16.5 ਕਿਲੋਮੀਟਰ ਹਿੱਸਾ ਸਮੁੰਦਰ ਉੱਤੇ ਹੈ, ਜਦੋਂ ਕਿ 5.5 ਕਿਲੋਮੀਟਰ ਹਿੱਸਾ ਜਮੀਨ ’ਤੇ ਹੈ। ਇਸ ਪੁਲ ਦੀ ਸਮਰੱਥਾ ਰੋਜਾਨਾ 70 ਹਜਾਰ ਸਾਧਨਾਂ ਦੀ ਹੈ। ਇਸ ਸਮੇਂ ਪੁਲ ਤੋਂ ਰੋਜਾਨਾ ਕਰੀਬ 50 ਹਜਾਰ ਵਾਹਨ ਲੰਘਦੇ ਹਨ। (Atal Setu)

Atal Setu

ਐੱਮਟੀਐੱਚਐੱਲ ਦੀ ਵੈੱਬਸਾਈਟ ਦੇ ਅਨੁਸਾਰ, ਪੁਲ ਦੀ ਵਰਤੋਂ ਨਾਲ ਹਰ ਸਾਲ ਇੱਕ ਕਰੋੜ ਲੀਟਰ ਬਾਲਣ ਦੀ ਬਚਤ ਹੋਣ ਦਾ ਅਨੁਮਾਨ ਹੈ। ਇਹ ਰੋਜਾਨਾ 1 ਕਰੋੜ ਈਵੀ ਤੋਂ ਬੱਚਤ ਬਾਲਣ ਦੇ ਬਰਾਬਰ ਹੈ। ਇਸ ਤੋਂ ਇਲਾਵਾ ਪ੍ਰਦੂਸ਼ਣ ਦੇ ਪੱਧਰ ’ਚ ਕਮੀ ਆਉਣ ਨਾਲ ਲਗਭਗ 25 ਹਜਾਰ 680 ਮੀਟ੍ਰਿਕ ਟਨ 2 ਦੇ ਨਿਕਾਸ ’ਚ ਵੀ ਕਮੀ ਆਵੇਗੀ। ਪੁਲ ਨੂੰ ਬਣਾਉਣ ਲਈ 1.78 ਲੱਖ ਮੀਟ੍ਰਿਕ ਟਨ ਸਟੀਲ ਅਤੇ 5.04 ਲੱਖ ਮੀਟ੍ਰਿਕ ਟਨ ਸੀਮਿੰਟ ਦੀ ਵਰਤੋਂ ਕੀਤੀ ਗਈ ਹੈ। ਪੁਲ ’ਤੇ 400 ਸੀਸੀਟੀਵੀ ਕੈਮਰੇ ਲਾਏ ਗਏ ਹਨ। ਪੰਛੀਆਂ ਅਤੇ ਸਮੁੰਦਰੀ ਜੀਵਾਂ ਦੀ ਸੁਰੱਖਿਆ ਲਈ ਪੁਲ ’ਤੇ ਸਾਊਂਡ ਬੈਰੀਅਰ ਅਤੇ ਐਡਵਾਂਸ ਲਾਈਟਿੰਗ ਲਾਈ ਗਈ ਹੈ। ਪੁਲ ਦੀ ਉਮਰ 100 ਸਾਲ ਹੋਵੇਗੀ।

ਮੁੰਬਈ ਅਤੇ ਨਵੀਂ ਮੁੰਬਈ ਵਿਚਕਾਰ ਸੰਪਰਕ ਹੋਵੇਗਾ ਬਿਹਤਰ | Atal Setu

ਹੁਣ ਤੱਕ ਮੁੰਬਈ ਤੋਂ ਨਵੀਂ ਮੁੰਬਈ ਜਾਣ ਲਈ ਵਾਸੀ ਦੇ ਰਸਤੇ ਸਾਂਪਦਾ ਹਾਈਵੇਅ ਤੋਂ ਲੰਘਣਾ ਪੈਂਦਾ ਸੀ। ਪਹਿਲਾਂ ਇਸ ਯਾਤਰਾ ’ਚ ਘੱਟ ਤੋਂ ਘੱਟ 2 ਘੰਟਿਆਂ ਦਾ ਸਮਾਂ ਲੱਗਦਾ ਸੀ ਪਰ ਅਟਲ ਸੇਤੂ ਦੇ ਕਾਰਨ ਹੁਣ ਇਹ ਯਾਤਰਾ 20 ਮਿੰਟਾਂ ’ਚ ਪੂਰੀ ਹੋਵੇਗੀ। ਇਸ ਤੋਂ ਇਲਾਵਾ ਮੁੰਬਈ ਤੋਂ ਪੁਣੇ, ਗੋਆ ਅਤੇ ਦੱਖਣ ਭਾਰਤ ਦੀ ਯਾਤਰਾ ਲਈ ਵੀ ਘੱਟ ਸਮਾਂ ਲੱਗੇਗਾ। ਅਟਲ ਸੇਤੂ ਸੇਵੜੀ ਮਿੱਟੀ ਦੇ ਫਲੈਟਾਂ, ਪੀਰ ਪੌ ਜੈਟੀ ਅਤੇ ਠਾਣੇ ਕ੍ਰੀਕ ਚੈਨਲਾਂ ਤੋਂ ਲੰਘੇਗਾ। ਇਹ ਮੁੰਬਈ ਦੇ ਸੇਵੜੀ ਨੂੰ ਨਵੀਂ ਮੁੰਬਈ ਦੇ ਚਿਰਲੇ ਨਾਲ ਜੋੜੇਗਾ। ਸੇਵੜੀ ਦੇ ਸਿਰੇ ’ਤੇ, ਸੇਵੜੀ-ਵਰਲੀ ਐਲੀਵੇਟਿਡ ਕੋਰੀਡੋਰ ਅਤੇ ਈਸਟਰਨ ਫ੍ਰੀਵੇਅ ਨਾਲ ਜੁੜਨ ਲਈ ਤਿੰਨ-ਪੱਧਰੀ ਇੰਟਰਚੇਂਜ ਦੀ ਵਿਸ਼ੇਸ਼ਤਾ ਕਰੇਗਾ। ਨਵੀਂ ਮੁੰਬਈ ਦੇ ਸਿਰੇ ’ਤੇ, ਪੁਲ ਦੇ ਸ਼ਿਵਾਜ਼ੀ ਨਗਰ ਅਤੇ ਚਿਰਲੇ ਵਿਖੇ ਇੰਟਰਚੇਂਜ ਹੋਣਗੇ। (Atal Setu)

ਪੁਲ ਦੇ 8.5 ਕਿਲੋਮੀਟਰ ਤੱਕ ਦੇ ਹਿੱਸੇ ’ਤੇ ਸ਼ੋਰ ਬੈਰੀਅਰ ਕੀਤਾ ਹੈ ਸਥਾਪਤ | Atal Setu

ਇਹ ਪੁਲ ਸਮੁੰਦਰ ਤਲ ਤੋਂ 15 ਮੀਟਰ ਦੀ ਉਚਾਈ ’ਤੇ ਬਣਾਇਆ ਗਿਆ ਹੈ। ਇਸ ਦੇ ਲਈ ਸਮੁੰਦਰੀ ਤੱਟ ’ਚ 47 ਮੀਟਰ ਤੱਕ ਡੂੰਘੀ ਖੁਦਾਈ ਕਰਨੀ ਪਈ। ਪੁਲ ਦੇ ਆਲੇ-ਦੁਆਲੇ ਭਾਭਾ ਪਰਮਾਣੂ ਖੋਜ ਕੇਂਦਰ ਅਤੇ ਸੰਵੇਦਨਸ਼ੀਲ ਖੇਤਰ ਹਨ। ਇਸ ਦੇ ਮੱਦੇਨਜਰ ਪੁਲ ਦੇ 8.5 ਕਿਲੋਮੀਟਰ ਹਿੱਸੇ ’ਚ ਸ਼ੋਰ ਬੈਰੀਅਰ ਬਣਾਇਆ ਗਿਆ ਹੈ ਅਤੇ 6 ਕਿਲੋਮੀਟਰ ਦੇ ਹਿੱਸੇ ’ਚ ਸਾਈਡ ਬੈਰੀਕੇਡਿੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਪੰਛੀਆਂ ਅਤੇ ਸਮੁੰਦਰੀ ਜੀਵਾਂ ਦੀ ਸੁਰੱਖਿਆ ਲਈ ਪੁਲ ’ਤੇ ਸਾਊਂਡ ਬੈਰੀਅਰ ਅਤੇ ਐਡਵਾਂਸ ਲਾਈਟਿੰਗ ਕੀਤੀ ਗਈ ਹੈ।

5 ਹਜਾਰ ਤੋਂ ਜ਼ਿਆਦਾ ਮਜ਼ਦੂਰਾਂ ਅਤੇ ਇੰਜੀਨੀਅਰਾਂ ਨੇ ਕੀਤਾ ਹੈ ਰੋਜ਼ਾਨਾ ਕੰਮ | Atal Setu

ਪੁਲ ਬਾਰੇ ਪਹਿਲਾ ਅਧਿਐਨ 1962 ’ਚ ਕੀਤਾ ਗਿਆ ਸੀ। ਇਸ ਦੀ ਵਿਵਹਾਰਕਤਾ ਰਿਪੋਰਟ 1994 ’ਚ ਤਿਆਰ ਕੀਤੀ ਗਈ ਸੀ। ਹਾਲਾਂਕਿ ਇਸ ਤੋਂ ਬਾਅਦ ਵੀ ਪ੍ਰਾਜੈਕਟ ’ਤੇ ਕੰਮ ਰੁਕਿਆ ਰਿਹਾ। ਇਸ ਦਾ ਟੈਂਡਰ 2006 ’ਚ ਜਾਰੀ ਕੀਤਾ ਗਿਆ ਸੀ, ਪਰ ਕੰਮ ਨਹੀਂ ਹੋ ਸਕਿਆ। 2016 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪੁਲ ਦਾ ਨੀਂਹ ਪੱਥਰ ਰੱਖਿਆ ਸੀ। 2017 ’ਚ ਮੁੰਬਈ ਮੈਟਰੋਪੋਲੀਟਨ ਰੀਜਨ ਡਿਵੈਲਪਮੈਂਟ ਅਥਾਰਟੀ ਅਤੇ ਜਾਪਾਨ ਇੰਟਰਨੈਸ਼ਨਲ ਕੋਆਪ੍ਰੇਸ਼ਨ ਏਜੰਸੀ ਨਾਲ ਸਮਝੌਤਾ ਕੀਤਾ ਗਿਆ। ਇਸ ਪ੍ਰਾਜੈਕਟ ’ਤੇ ਕੰਮ ਅਪਰੈਲ 2018 ’ਚ ਸ਼ੁਰੂ ਹੋਇਆ ਸੀ। ਅਗਸਤ 2023 ਲਈ ਸਮਾਂ-ਸੀਮਾ ਤੈਅ ਕੀਤੀ ਗਈ ਸੀ। ਪ੍ਰੋਜੈਕਟ ਨੂੰ ਪੂਰਾ ਕਰਨ ਲਈ ਔਸਤਨ 5,403 ਮਜਦੂਰਾਂ ਅਤੇ ਇੰਜੀਨੀਅਰਾਂ ਨੇ ਰੋਜਾਨਾ ਕੰਮ ਕੀਤਾ। ਪੁਲ ਦੇ ਨਿਰਮਾਣ ਦੌਰਾਨ 7 ਮਜਦੂਰਾਂ ਦੀ ਵੀ ਮੌਤ ਹੋ ਗਈ ਸੀ। (Atal Setu)

ਇਹ ਵੀ ਪੜ੍ਹੋ : ਸਮੁੰਦਰ ’ਤੇ ਬਣਿਆ ਦੇਸ਼ ਦਾ ਸਭ ਤੋਂ ਲੰਮਾ ਪੁਲ!