ਉਡਾਨ ਭਰਨ ਤੋਂ ਥੋੜ੍ਹੀ ਦੇਰ ਬਾਅਦ ਡਿੱਗਿਆ
ਮੈਕਸਿਕੋ, ਏਜੰਸੀ। ਮੈਕਸਿਕੋ ‘ਚ ਐਤਵਾਰ ਨੂੰ ਦੋ ਸੀਟਾਂ ਵਾਲੇ ਜਹਾਜ਼ ਦੇ ਹਾਦਸਾਗ੍ਰਸਤ ਹੋ ਜਾਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਸੇਸਨਾ ਸੀ150 ਨਾਂਅ ਦੇ ਜਹਾਜ਼ ਰਾਜਧਾਨੀ ਮੈਕਸਿਕੋ ਸਿਟੀ ਤੋਂ ਥੋੜ੍ਹੀ ਦੂਰ ਹਾਦਸਾਗ੍ਰਸਤ ਹੋਇਆ। ਯੂਨੀਵਰਸਲ ਨਿਊਜ ਵੈੱਬਸਾਈਟ ਅਨੂਸਾਰ ਇਹ ਜਹਾਜ਼ ਇੱਕ ਸਥਾਨਕ ਹਵਾਬਾਜੀ ਟ੍ਰੇਨਿੰਗ ਸਕੂਲ ਦਾ ਸੀ ਅਤੇ ਇਸ ਨੇ ਮੈਕਸਿਕਨ ਸਿਟੀ ਤੋਂ ਲਗਭਗ 40 ਮੀਲ ਦੂਰ ਦੱਖਣ ਪੱਛਮ ‘ਚ ਸਥਿਤ ਏਟੀਜਾਪਾਨ ਨਗਰਪਾਲਿਕਾ ਦੇ ਕਰੀਬ ਏਅਰੋਡ੍ਰੋਮ ਤੋਂ ਉਡਾਨ ਭਰੀ ਸੀ। ਜਹਾਜ਼ ‘ਚ ਉਡਾਨ ਭਰਨ ਤੋਂ ਬਾਅਦ ਸਿਰਫ ਦੋ ਕਿਲੋਮੀਟਰ ਦੀ ਦੂਰੀ ਤੈਅ ਕੀਤੀ ਸੀ ਅਤੇ ਇਹ ਅਚਾਨਕ ਡਿੱਗ ਗਿਆ। ਇਸ ‘ਚ ਹੇਠਾਂ ਡਿਗਦੇ ਹੀ ਅੱਗ ਲੱਗ ਗਈ ਜਿਸ ‘ਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਸ ਘਟਨਾ ਦੀ ਜਾਂਚ ਸ਼ੁਰੂ ਹੋ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।