Sukanya Samridhi Yojana : ਸੁਕੰਨਿਆ ਸਮ੍ਰਿਧੀ ਯੋਜਨਾ ’ਚ ਪੈਸਾ ਜਮ੍ਹਾ ਨਾ ਕੀਤਾ ਤਾਂ ਲੱਗੇਗੀ ਪੈਨਲਟੀ

Sukanya Samridhi Yojana

ਸੁਕੰਨਿਆ ਸਮ੍ਰਿ੍ਰਧੀ ਯੋਜਨਾ (ਐਸਐਸਵਾਈ) ’ਚ ਨਿਵੇਸ਼ਕਾਂ ਨੂੰ ਆਪਣੇ ਖਾਤੇ ਨੂੰ ਐਕਟਿਵ ਰੱਖਣ ਲਈ ਹਰ ਵਿੱਤੀ ਵਰ੍ਹੇ ’ਚ ਘੱਟੋ-ਘੱਟ ਰਕਮ ਜਮ੍ਹਾ ਕਰਨੀ ਹੁੰਦੀ ਹੈ। ਇਸ ਘੱਟੋ-ਘੱਟ ਸਾਲਾਨਾ ਰਾਸ਼ੀ ਨੂੰ ਜਮ੍ਹਾ ਨਾ ਕਰਨ ’ਤੇ ਅਕਾਊਂਟ ਫ੍ਰੀਜ਼ ਹੋ ਸਕਦਾ ਹੈ। ਪੈਨਲਟੀ ਵੀ ਲੱਗ ਸਕਦੀ ਹੈ। ਚਾਲੂ ਵਿੱਤੀ ਵਰ੍ਹੇ ਲਈ ਪੀਪੀਐਫ਼, ਐਸਐਸਵਾਈ ਅਤੇ ਐਨਪੀਐਸ ਖਾਤਿਆਂ ’ਚ ਘੱਟੋ-ਘੱਟ ਰਾਸ਼ੀ ਜਮ੍ਹਾ ਕਰਨ ਦੀ ਆਖ਼ਰੀ ਮਿਤੀ 31 ਮਾਰਚ, 2024 ਹੈ। ਇਸ ਦਾ ਕੁਨੈਕਸ਼ਨ ਟੈਕਸੇਸ਼ਨ ਨਾਲ ਵੀ ਹੈ। (Sukanya Samridhi Yojana)

ਜੋ ਲੋਕ ਪਹਿਲਾਂ ਤੋਂ ਹੀ ਪੀਪੀਐਫ, ਐਸਐਸਵਾਈ ਅਤੇ ਐਨਪੀਐਸ ਵਰਗੀਆਂ ਟੈਕਸ ਸੇਵਿੰਗ ਸਕੀਮਾਂ ’ਚ ਨਿਵੇਸ਼ ਕਰਦੇ ਰਹੇ ਹਨ ਹੋ ਸਕਦਾ ਹੈ ਕਿ ਨਵੀਂ ਟੈਕਸ ਰਿਜ਼ੀਮ ’ਚ ਸਵਿੱਚ ਕਰ ਗਏ ਹੋਣ ਜਾਂ ਅਜਿਹਾ ਕਰਨ ਦਾ ਮਨ ਬਣਾ ਰਹੇ ਹੋਣ। ਜੇਕਰ ਅਜਿਹਾ ਹੈ ਤਾਂ ਉਨ੍ਹਾਂ ਨੂੰ ਯੋਜਨਾਵਾਂ ’ਚ ਨਿਵੇਸ਼ ’ਤੇ ਟੈਕਸ ਲਾਭ ਮੁਹੱਈਆ ਨਹੀਂ ਹੋਣਗੇ। ਅਜਿਹੇ ਲੋਕਾਂ ਨੂੰ ਇਹ ਵੀ ਲੱਗ ਸਕਦਾ ਹੈ ਕਿ ਉਨ੍ਹਾਂ ਨੂੰ ਵਿੱਤੀ ਵਰ੍ਹੇ 2023-24 ਲਈ ਇਨ੍ਹਾਂ ਸਕੀਮਾਂ ’ਚ ਨਿਵੇਸ਼ ਜਾਂ ਡਿਪਾਜ਼ਿਟ ਕਰਨ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ, ਇਨ੍ਹਾਂ ਖਾਤਿਆਂ ’ਚ ਘੱਟੋ-ਘੱਟ ਰਾਸ਼ੀ ਜਮ੍ਹਾ ਨਾ ਕਰਨ ’ਤੇ ਪੈਨਲਟੀ ਲੱਗ ਸਕਦੀ ਹੈ। ਪੈਨਲਟੀ ਤੋਂ ਬਚਣ ਲਈ ਇੱਥੇ ਅਸੀਂ ਤੁਹਾਨੂੰ ਹਰ ਯੋਜਨਾ ਲਈ ਘੱਟੋ-ਘੱਟ ਜਮ੍ਹਾ ਜ਼ਰੂਰਤ ਬਾਰੇ ਦੱਸ ਰਹੇ ਹਾਂ। (Sukanya Samridhi Yojana)

ਸੁਕੰਨਿਆ ਸਮ੍ਰਿਧੀ ਯੋਜਨਾ | Sukanya Samridhi Yojana

ਐਸਐਸਵਾਈ ਯੋਜਨਾ ਲਈ ਹਰ ਵਿੱਤੀ ਵਰ੍ਹੇ ਘੱਟੋ-ਘੱਟ 250 ਰੁਪਏ ਜਮ੍ਹਾ ਕਰਨ ਦੀ ਜ਼ਰੂਰਤ ਹੁੰਦੀ ਹੈ। ਘੱਟੋ-ਘੱਟ ਜਮ੍ਹਾ ਰਾਸ਼ੀ ਡਿਪਾਜ਼ਿਟ ਨਾ ਕਰਨ ’ੇਤੇ ਖਾਤੇ ਨੂੰ ਡਿਫਾਲਟ ਅਕਾਊਂਟ ਮੰਨਿਆ ਜਾਂਦਾ ਹੈ। ਖਾਤੇ ਨੂੰ ਰਿਵਾਇਵ ਕਰਨ ਲਈ ਡਿਫਾਲਟ ਕੀਤੇ ਗਏ ਹਰੇਕ ਸਾਲ ਲਈ 50 ਰੁਪਏ ਦਾ ਡਿਫਾਲਟ ਰੇਟ ਦੇਣਾ ਹੁੰਦਾ ਹੈ। ਇਸ ਨੂੰ ਡਿਫਾਲਟ ਕੀਤੇ ਗਏ ਹਰੇਕ ਸਾਲ ਲਈ 250 ਰੁਪਏ ਦੇ ਘੱਟੋ-ਘੱਟ ਕੰਟਰੀਬਿਊਸ਼ਨ ਨਾਲ ਦੇਣਾ ਹੋਵੇਗਾ।

Also Read : ਪੰਜਾਬ ਦੇ ਬਜਟ ’ਚ ਸੜਕਾਂ ਅਤੇ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਬਿਹਤਰੀ ਵੱਲ ਪੁਲਾਂਘ : ਹਰਭਜਨ ਸਿੰਘ ਈ.ਟੀ.ਓ.