ਪੰਜਾਬ ‘ਚ ਔਰਤਾਂ ਦੀ ਸਹਾਇਤਾ ਲਈ ਚੱਲਣਗੀਆਂ ਪੀਸੀਆਰ ਵੈਨਾਂ

PCR Vans , Women 

ਔਰਤਾਂ ਦੀ ਸੁਰੱਖਿਆ ਲਈ ਪੰਜ ਸ਼ਹਿਰਾਂ ‘ਚ ਪੀਸੀਆਰ ਵੈਨਾਂ ਚਲਾਉਣ ਦਾ ਫੈਸਲਾ

ਸੱਚ ਕਹੂੰ ਨਿਊਜ਼/ਚੰਡੀਗੜ੍ਹ। ਪੰਜਾਬ(Punjab) ਸਰਕਾਰ ਨੇ ਔਰਤਾਂ ਦੀ ਸੁਰੱਖਿਆ ਲਈ ਪੰਜ ਸ਼ਹਿਰਾਂ ‘ਚ ਪੀਸੀਆਰ ਵੈਨਾਂ ਚਲਾਉਣ ਦਾ ਫੈਸਲਾ ਲਿਆ ਹੈ ਜਿਨ੍ਹਾਂ ਦੀਆਂ?ਡਰਾਈਵਰ ਵੀ ਔਰਤਾਂ ਹੋਣਗੀਆਂ ਪੰਜਾਬ ਸਰਕਾਰ ਨੇ ਤਾਜ਼ਾ ਫੈਸਲੇ ‘ਚ ਔਰਤਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਮੁਹਾਲੀ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਤੇ ਜਲੰਧਰ ਸ਼ਹਿਰ ‘ਚ ਮੁਸੀਬਤਾਂ ‘ਚ ਫਸੀਆਂ ਔਰਤਾਂ ਨੂੰ ਉਨ੍ਹਾਂ ਦੇ ਕੰਮ-ਕਾਜ ਵਾਲੀ ਥਾਂ ਜਾਂ ਘਰ ਪਹੁੰਚਾਉਣ ਲਈ ਪੀਸੀਆਰ ਵੈਨਾਂ ਚਲਾਉਣ ਦਾ ਫੈਸਲਾ ਲਿਆ ਹੈ। Punjab

ਭਾਵੇਂ ਇਹ ਸੇਵਾ ਰਾਤ 9 ਵਜੇ ਤੋਂ ਲੈ ਕੇ 6 ਵਜੇ ਤੱਕ ਹੈ ਪਰ ਦਿਨ ਵੇਲੇ ਵੀ ਕਿਸੇ ਵੀ ਮੁਸੀਬਤ ‘ਚ ਇਹ ਸੇਵਾ ਮੁਹੱਈਆ ਹੋਵੇਗੀ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ 3 ਤੋਂ 18 ਦਸੰਬਰ 2019 ਤੱਕ ਪੁਲਿਸ ਦੇ ਹੈਲਪ ਲਾਈਨ ਨੰਬਰ ‘ਤੇ ਕੁੱਲ 40 ਕਾਲਾਂ ਆਈਆਂ ਸਨ ਜ਼ਿਕਰਯੋਗ ਹੈ?ਕਿ ਹੈਦਰਾਬਾਦ ‘ਚ ਵਾਪਰੇ ਜਬਰ ਜਨਾਹ ਕਾਂਡ ਤੋਂ ਬਾਅਦ ਪੰਜਾਬ ਸਰਕਾਰ ਨੇ ਔਰਤਾਂ ਦੀ ਸੁਰੱਖਿਆ ਲਈ ਪੀਸੀਆਰ ਵੈਨਾਂ ਸ਼ੁਰੂ ਕੀਤੀਆਂ ਹਨ।Punjab

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।